ਕਿਰਨਜੀਤ ਕੌਰ ਮਹਿਲ ਕਲਾਂ ਦੀ ਸਲਾਨਾ ਬਰਸੀ 12 ਅਗਸਤ ਨੂੰ
Posted on:- 11-07-2016
ਗੁੰਡਿਆਂ ਸੰਗ ਅੰਤਿਮ ਪਲਾ ਤੱਕ ਜੂਝਦੀ ਹੋਈ ਸਮੂਹਿਕ ਜਬਰ ਜ਼ਿਨਾਹ ਦਾ ਸ਼ਿਕਾਰ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦਾ 19 ਵਾ ਸ਼ਹੀਦੀ ਸਮਾਗਮ 12 ਅਗਸਤ 2016 ਨੂੰ ਮਨਾਉਣ ਸਬੰਧੀ ਐਕਸ਼ਨ ਕਮੇਟੀ ਦੀ ਮਹਿਲ ਕਲਾਂ ਦੀ ਮੀਟਿੰਗ ਕਮੇਟੀ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਦਾਣਾ ਮੰਡੀ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਚਾਰੇ ਗਏ ਅਜੰਡਿਆਂ ਬਾਰੇ ਜਾਣਕਾਰੀ ਦਿੰਦਿਆਂ ਸਾਥੀ ਮਨਜੀਤ ਸਿੰਘ ਧਨੇਰ, ਮਲਕੀਤ ਵਜੀਦਕੇ, ਸੁਰਿੰਦਰ ਸਿੰਘ ਜਲਾਲਦੀਵਾਲ, ਕਰਨੈਲ ਸਿੰਘ ਚੰਨਣਵਾਲ,ਮਾਸਟਰ ਪ੍ਰੇਮ ਕੁਮਾਰ ਨੇ ਦੱਸਿਆਂ ਕਿ ” ਔਰਤ ਮੁਕਤੀ ਦਾ ਚਿੰਨ੍ਹ” ਬਣੀ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ ਲੋਕ ਸੰਘਰਸ਼ ਨੇ ਸਾਨਾਮੱਤਾ ਇਤਿਹਾਸ ਸਿਰਜਿਆ ਹੈ।
ਅਨੇਕਾਂ ਚੁਨੌਤੀਆਂ ਦਾ ਸਿਦਕ ਦਿਲੀ ਨਾਲ ਟਾਕਰਾ ਕਰਕੇ ਗੁੰਡਾ-ਪੁਲਿਸ -ਸਿਆਸੀ -ਅਦਾਲਤੀ ਗੱਠਜੋੜ ਨੂੰ ਲੋਕ ਸੱਥਾਂ ਚ ਬੇਪਰਦ ਕੀਤਾ ਹੈ। ਐਕਸ਼ਨ ਕਮੇਟੀ ਤੇ ਤਿੰਨ ਲੋਕ ਆਗੂਆਂ ਨੂੰ ਝੂਠੇ ਪੁਲਿਸ ਕੇਸ ਵਿੱਚ ਉਮਰ ਕੈਦ ਚ ਸਜਾ ਹੋਣ ਤੋਂ ਬਾਅਦ ਵਿਸਾਲ ਅਧਾਰ ਵਾਲੇ ਲੋਕ ਸੰਘਰਸ਼ ਤੋਂ ਦੀ ਬਦੌਲਤ ਸਜਾਵਾਂ ਰੱਦ ਕਰਵਾਉਣ ਦੀ ਨਿਵੇਕਲੀ ਜੁਝਾਰੂ ਪਿਰਤ ਪਾਈ ਹੈ। ਇਸ ਵਾਰ ਇਹ ਮਹਿਸੂਸ ਕੀਤਾ ਗਿਆ ਕਿ ਸੰਘਰਸ਼ ਦਾ ਹੁਣ ਮਹਿਜ ਮਹਿਲ ਕਲਾਂ ਦੇ ਕਿਸੇ ਸਥਾਨਿਕ ਗੁੰਡਾ ਟੋਲੇ ਖ਼ਿਲਾਫ਼ ਸੇਧਤ ਨਾ ਰਹਿ ਕਿ ਇਸ ਬੁਰਾਈ ਦੇ ਖੁਰੇ ਲੁੱਟ ਜਬਰ ਦਾ ਬੇ ਵਾਲੇ ਲੋਕ ਸੌਖੀ ਪ੍ਰਬੰਧ ਖ਼ਿਲਾਫ਼ ਸੇਧਤ ਹੋ ਚੁੱਕਾ ਹੈ।
ਸ਼ਹੀਦ ਕਿਰਨਜੀਤ ਕੌਰ ਕੇ ਕਾਤਲ ਦਾ ਜ਼ਿੰਮੇਵਾਰ ਸਾਜ਼ਿਸ਼ਾਂ ਰਚਣ ਤੋਂ ਬਾਜ਼ ਨਹੀਂ ਆ ਰਿਹਾ ਜਿਸ ਦੀ ਉਦਾਹਰਨ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦਾ ਨਾਮ ਤਬਦੀਲ ਕਰਨ ਦੀ ਹੈ। ਜਿਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਨ 1997 ਨੂੰ ਮਾਸਟਰ ਦਰਸ਼ਨ ਸਿੰਘ ਦੇ ਘਰ ਪਹੁੰਚ ਕੇ ਮੌਕੇ ਤੇ ਐਲਾਨ ਕੀਤਾ ਸੀ । ਇਸ ਸਾਜ਼ਿਸ਼ ਬਾਰੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਸਮੇਤ ਜ਼ਿਲ੍ਹਾ ਬਰਨਾਲਾ ਦੇ ਬਿਆਨ ਚ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਧਿਆਨ ਚ ਲਿਆਂਦਾ ਜਾ ਚੁੱਕਾ ਹੈ। ਪਰੰਤੂ ਸਿਵਾਏ ਲਾਰਿਆਂ ਅਮਲੀ ਰੂਪ ਵਿੱਚ ਕੁਝ ਨਹੀ ਹੋਇਆਂ , ਜਿਸ ਬਾਰੇ ਮੀਟਿੰਗ ਵਿੱਚ ਫੈਸਲਾ ਕੀਤਾ ਕਿ 21 ਜੁਲਾਈ 2016 ਤੱਕ ਜੇਕਰ ਸਕੂਲ ਦਾ ਨਾਮ ਪਹਿਲਾ ਵਾਲੀ ਅਸਲ ਪੁਜ਼ੀਸ਼ਨ ਵਿੱਚ ਬਹਾਲ ਨਾ ਕੀਤਾ ਤਾਂ 23 ਜੁਲਾਈ ਨੂੰ ਵੱਖ -ਵੱਖ ਜਨਤਕ,ਸਿਆਸੀ ਜਥੇਬੰਦੀਆਂ ਦਾ ਵੱਡਾ ਇਕੱਠ ਕਰਕੇ ਖੁਦ ਸਕੂਲ ਦਾ ਮਿਟਾਇਆਂ ਨਾਮ ਪਹਿਲਾ ਵਾਲੀ ਅਸਲ ਸਥਿਤੀ ਵਿੱਚ ਲਿਖਿਆ ਜਾਵੇਗਾ। ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਵੇਗੀ।
ਮੀਟਿੰਗ ਵਿੱਚ ਸਾਥੀ ਨਰੈਣ ਦੱਤ,ਅਮਰਜੀਤ ਸਿੰਘ ਕੁੱਕੂ,ਪ੍ਰੀਤਮ ਸਿੰਘ ਦਰਦੀ,ਮਾ ਗੁਰਦੇਵ ਸਿੰਘ, ਮਲਕੀਤ ਸਿੰਘ ਮਹਿਲ ਕਲਾਂ, ਮਾ ਦਰਸਨ ਸਿੰਘ ਨਿਹਾਲ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ।