ਵਿਦਿਆਰਥੀਆਂ ਵੱਲੋ ਲੇਖਿਕਾ ਡਾ. ਸੋਨੀਆ ਨਾਲ ਇੱਕ ਸਾਹਿਤਕ ਮਿਲਣੀ
Posted on:- 25-06-2016
ਲੁਧਿਆਣਾ: ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਲੁਧਿਆਣਾ ਦੇ ਵਿਦਿਆਰਥੀਆਂ ਵੱਲੋ ਸਵੀਡਨ ਰਹਿੰਦੀ ਪੰਜਾਬ ਦੀ ਜੰਮਪਲ ਲੇਖਿਕਾ ਡਾ. ਸੋਨੀਆ ਨਾਲ ਇੱਕ ਸਾਹਿਤਕ ਮਿਲਣੀ ਕੀਤੀ; ਜਿਸ ਦੌਰਾਨ ਉਹਨਾਂ ਨੇ ਆਪਣੇ ਮਨ ਦੇ ਸਾਹਿਤਕ ਵਲਵਲਿਆਂ ਨੂੰ ਮਹਿਮਾਨ ਲੇਖਿਕਾ ਤੋ ਸਵਾਲਾਂ ਦੇ ਰੂਪ ਵਿੱਚ ਪੁੱਛਿਆ ।ਡਾ ਸੋਨੀਆ ਨੇ ਵੀ ਬਹੁਤ ਵਧੀਆ ਢੰਗ ਨਾਲ ਨੋਜੁਆਨ ਲੇਖਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ।ਇਸ ਮੌਕੇ ਡਾ ਸੋਨੀਆ ਨੇ ਦੱਸਿਆ ਕਿ ਭਾਵੇ ਉਹ ਸਵੀਡਨ ਮੁਲਕ ਦੀ ਨਾਗਰਿਕ ਬਣ ਚੁੱਕੀ ਹੈ ਪਰ ਮਾਂ-ਬੋਲੀ ਅਤੇ ਵਤਨ ਦੀ ਮਿੱਟੀ ਦੀ ਖੁਸ਼ਬੋ ਸਦਾ ਉਹਨਾਂ ਨੂੰ ਆਪਣੇ ਵੱਲ ਖਿੱਚਦੀ ਰਹਿੰਦੀ ਹੈ ।ਇਹੀ ਕਾਰਨ ਹੈ ਕਿ ਉਹ ਅੱਜ ਲੁਧਿਆਣਾ ਵਿੱਚ ਬੈਠ ਕੇ ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਦੇ ਵਿਦਿਆਰਥੀਆਂ ਨਾਲ ਇੱਕ ਸਾਹਿਤਕ ਰੂ-ਬਰੂ ਦਾ ਆਨੰਦ ਮਾਣ ਰਹੀ ਹੈ ।
ਉਹ ਹੁਣ ਤੱਕ 10 ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੀਆਂ ਹਨ ਜੋ ਅੰਗ੍ਰੇਜ਼ੀ, ਪੰਜਾਬੀ, ਸਵੀਡਿਸ਼, ਹਿੰਦੀ ਅਤੇ ਉਰਦੂ ਵਿੱਚ ਹਨ । ਐਸੋਸੀਏਸ਼ਨ ਦੇ ਵਿਦਿਆਰਥੀਆਂ ਦੀ ਉਤਸੁਕਤਾਂ, ਸਾਹਿਤ ਪ੍ਰਤੀ ਚੇਤਨਾ ਤੋਂ ਅਤਿ ਪ੍ਰਭਾਵਿਤ ਹੋਏ ਅਤੇ ਇਹਨਾਂ ਤੋਂ ਭਵਿੱਖ ਵਿੱਚ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ ਇਕ ਉਜਵੱਲ ਕਾਰਜ ਦੀ ਇਹਨਾਂ ਤੋਂ ਆਸ ਹੈ ।
ਮੌਕੇ ਤੇ ਪੀਏਯੂ ਦੇ ਵਧੀਕ ਨਿਦੇਸ਼ਕ ਦੂਰ-ਸੰਚਾਰ ਅਤੇ ਸੰਸਥਾ ਦੀ ਸਾਬਕਾ ਪ੍ਰੋਫੈਸਰ ਇੰਚਾਰਜ ਡਾ ਜਗਦੀਸ਼ ਕੌਰ, ਜਲ਼ੰਧਰ ਤੋਂ ‘ਰੋਜ਼ਾਨਾ ਪੰਜਾਬ ਟਾਈਮਜ਼‘ ਅਖਬਾਰ ਦੇ ਸੰਪਾਦਕ ਬਲਜੀਤ ਸਿੰਘ ਬਰਾੜ, ਪੰਜਾਬੀ ਪਾੱਲੀਵੁੱਡ ਅਤੇ ਪੰਜਾਬੀ ਜੀਕੇ ਵੈੱਬਸਾਈਟ ਦੇ ਲੇਖਕ ਜਸਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ ।ਸਵਾਲ ਜਵਾਬ ਕਰਨ ਵਾਲੇ ਵਿਦਿਆਰਥੀਆਂ ਵਿੱਚ ਸੰਸਥਾ ਦੇ ਬਹੁਤ ਸਾਰੇ ਮੈਂਬਰ/ਸਕੱਤਰ ਅੰਕਿਤਾ ਬਤਰਾ, ਅਸ਼ਵਨੀ ਹਠੂਰ, ਰਵਨੀਤ ਕੌਰ, ਗੁਰਪ੍ਰੀਤ ਸਿੰਘ, ਅਸ਼ਵਨਦੀਪ ਕੌਰ ਸਿੱਧੂ ਆਦਿ ਸ਼ਾਮਿਲ ਸਨ ।