ਸੱਤਵੀਂ ਸਲਾਨਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਦੌੜ ਮੁਕੰਮਲ ਰੂਪ ਵਿੱਚ ਹੋ ਨਿਬੜੀ
Posted on:- 17-06-2016
-ਪਰਮਿੰਦਰ ਸਵੈਚ
ਪਿਛਲੇ ਐਤਵਾਰ ਸੱਤਵੀਂ ਸਲਾਨਾ ਸ਼ਹੀਦ ਭਗਤ ਸਿੰਘ ਮੈਮੋਰੀਅਲ 5 ਕਿਲੋਮੀਟਰ ਦੌੜ ਲੋਕਾਂ ਦੇ ਮੁਕੰਮਲ ਉਤਸ਼ਾਹ ਨਾਲ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਰੂਪ ਵਿੱਚ ਉਹਨਾਂ ਦੇ ਸੁਪਨਿਆਂ ਨੂੰ ਯਾਦ ਕਰਦੇ ਹੋਏ ਕਮਿਊਨਿਟੀ ਨੂੰ ਦਿਮਾਗੀ ਤੇ ਸਿਹਤ ਪੱਖੋਂ ਤਕੜਾ ਕਰਨ ਲਈ ਇਹ ਉਪਰਾਲਾ ਕੀਤਾ ਗਿਆ, ਜੋ ਲੋਕਾਂ ਦੇ ਸਹਿਯੋਗ ਨਾਲ ਬਹੁਤ ਸਫਲਤਾ ਪੂਰਬਕ ਸਿਰੇ ਚੜ੍ਹਿਆ। ਇਸ ਦੌੜ ਦਾ ਮਕਸਦ ਨੌਜਵਾਨਾਂ ਨੂੰ ਜਿੱਥੇ ਆਪਣੀ ਸਿਹਤ ਫੁਰਤੀਲੀ ਤੇ ਨਰੋਗੀ ਰੱਖਣੀ ਜ਼ਰੂਰੀ ਹੈ ਉੱਥੇ ਸਮਾਜ ਨੂੰ ਗੰਧਲਾ ਕਰ ਰਹੀਆਂ ਅਲਾਮਤਾਂ ਜਿਨ੍ਹਾਂ ਵਿੱਚ ਕੁੱਝ ਕੁ ਨੌਜਵਾਨ ਦਿਨ-ਬਦਿਨ ਖੁੱਭੇ ਜਾ ਰਹੇ ਹਨ ਉਹਨਾਂ ਤੋਂ ਜਾਗਰੂਕ ਕਰਨਾ ਹੈ। ਇਸਦੇ ਨਾਲ ਸਾਡੇ ਸ਼ਹੀਦਾਂ ਦੇ ਨਕਸ਼ ਕਦਮਾਂ ਤੇ ਚਲਦੇ ਹੋਏ ਮਨੁੱਖਤਾ ਪ੍ਰਤੀ ਆਪਣੇ ਉਸਾਰੂ ਫਰਜ਼ਾਂ ਬਾਰੇ ਦੱਸਣਾ ਤੇ ਇਸ ਰਾਹ ਤੇ ਤੋਰਨ ਦਾ ਉਪਰਾਲਾ ਵੀ ਹੈ।
ਇਸ ਦੌੜ ਵਿੱਚ ਬੱਚਿਆਂ ਦਾ ਉਤਸ਼ਾਹ ਕਾਬਲੇ ਤਾਰੀਫ਼ੳਮਪ; ਸੀ। ਅੱਠ ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਸੀ। ਸਟੇਜ ਦੀ ਕਾਰਵਾਈ ਕ੍ਰਿਪਾਲ ਬੈਂਸ ਨੇ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਭਗਤ ਸਿੰਘ ਦੇ ਭਰਾ ਦੇ ਪੋਤੇ ਅਭਿਤੇਜ ਸਿੰਘ ਦੀ ਅਣਆਈ ਮੌਤ ਤੇ ਬੌਕਸਰ ਮੁਹੰਮਦ ਅਲੀ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਦੋ ਮਿੰਟ ਦਾ ਮੋਨ ਰੱਖਿਆ ਗਿਆ ਤੇ ਉਹਨਾਂ ਦੇ ਕੀਤੇ ਕੰਮਾਂ ਤੇ ਸ਼ਖ਼ਸ਼ੀਅਤਾਂ ਤੇ ਚਾਨਣਾ ਪਾਇਆ ਗਿਆ। ਬਾਅਦ ਵਿੱਚ ਸਟੇਜ ਦੀ ਜ਼ੁੰਮੇਵਾਰੀ ਪਰਮਿੰਦਰ ਸਵੈਚ ਤੇ ਸੰਤੋਖ ਢੇਸੀ ਨੇ ਨਿਭਾਈ। ਨੌਂ ਵਜੇ ਦੇ ਕਰੀਬ ਸਭ ਤੋਂ ਪਹਿਲਾਂ 6 ਸਾਲ ਜਾਂ ਇਸਤੋਂ ਛੋਟੀ ਉਮਰ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਵਿੱਚ ਸਾਡੇ ਨੰਨੇ ਮੁੰਨੇ ਬੱਚੇ ਲੜਕਿਆਂ ਵਿੱਚੋਂ ਸਾਹਿਲ ਖੰਗੂੜਾ ਪਹਿਲੇ ਨੰਬਰ ਤੇ, ਰੋਮਨ ਸੰਧੂ ਦੂਜੇ ਤੇ ਤੇ ਡਿਜ਼ਮਿਨ ਬੈੱਗ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਛੋਟੀਆਂ ਬੱਚੀਆਂ ਕ੍ਰਮਵਾਰ ਚਾਹਤ ਸਿੱਧੂ, ਹਰਸਾਇਆ ਥਾਂਦੀ ਤੇ ਏਕਮ ਅਟਵਾਲ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੀਆਂ। 9 ਸਾਲ ਜਾਂ ਇਸਤੋਂ ਥੱਲੇ ਉਮਰ ਦੇ ਬੱਚਿਆਂ ਦੀਆਂ ਦੌੜਾਂ ਵਿੱਚੋਂ ਲੜਕੇ ਫਤੇਹ ਸਿੰਘ, ਅਜੀਤ ਸਿੰਘ ਤੇ ਬੇਅੰਤ ਸਿੰਘ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ, ਇਸੇ ਤਰ੍ਹਾਂ 9 ਸਾਲ ਦੀਆਂ ਲੜਕੀਆਂ ਵਿੱਚੋਂ ਕ੍ਰਮਵਾਰ ਕਵਨਪ੍ਰੀਤ ਬਦੇਸ਼ਾ, ਚਾਹਤ ਸਿੱਧੂ ਤੇ ਜਸਨੂਰ ਕੌਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੀਆਂ।
12 ਸਾਲ ਜਾਂ ਇਸਤੋਂ ਥੱਲੇ ਦੇ ਲੜਕਿਆਂ ਵਿੱਚੋਂ ਕ੍ਰਮਵਾਰ ਅਰਜਨ ਢੱਟ, ਪ੍ਰਭਵੀਰ ਲੀਹਲ ਤੇ ਸਮੀਰ ਗਿੱਲ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਅਤੇ ਲੜਕੀਆਂ ਵਿਚੋਂ ਕ੍ਰਮਵਾਰ ਗੁਰਲੀਨ ਜੋਹਲ, ਸਿਮਰਤ ਰੰਧਾਵਾ ਤੇ ਮਨਪ੍ਰੀਤ ਢੇਸੀ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੀਆਂ। 16 ਸਾਲ ਤੋਂ ਥੱਲੇ 5 ਕਿਲੋਮੀਟਰ ਦੌੜ ਦੌੜਨ ਵਾਲੇ ਲੜਕਿਆਂ ਵਿੱਚੋਂ ਕ੍ਰਮਵਾਰ ਜੈਵੀਰ ਟੀਵਾਨਾ, ਦੀਵੇਸ਼ ਅਧਿਕਾਰੀ ਤੇ ਪਰਮਵੀਰ ਕਲੇਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਇਸੇ ਤਰ੍ਹਾਂ ਲੜਕੀਆਂ ਵਿੱਚੋਂ ਜਸਲੀਨ ਪਹਿਲੇ ਤੇ, ਕਾਜ਼ਲ ਖਗੂੰੜਾ ਦੂਜੇ ਤੇ ਅਤੇ ਰਮਨੀਕ ਮਿਨਹਾਸ ਤੀਸਰੇ ਤੇ ਰਹੀ।
5 ਕਿਲੋਮੀਟਰ ਦੌੜ ਵਿੱਚ ਓਪਨ ਮਰਦਾਂ ਵਿੱਚੋਂ ਕ੍ਰਮਵਾਰ ਦਲਜੀਤ ਟਿਵਾਨਾ, ਗੁਰਪ੍ਰੀਤ ਗਰੇਵਾਲ ਤੇ ਅਰਵਿੰਦਰ ਰੰਧਾਵਾ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਔਰਤਾਂ ਵਿੱਚੋਂ ਕ੍ਰਮਵਾਰ ਦਵਿੰਦਰ ਢੱਟ, ਸ਼ਾਂਤਾ ਅਧਿਕਾਰੀ, ਨਵਦੀਪ ਬੈੱਗ ਪਹਿਲੇ, ਦੂਜੇ ਤੇ ਤੀਸਰੇ ਸਥਾਨ ਤੇ ਰਹੀਆਂ। 60 ਸਾਲ ਤੋਂ ਉੱਪਰ ਭੱਜਣ ਵਾਲੇ ਬਜ਼ੁਰਗਾਂ ਵਿੱਚੋਂ ਮਰਦਾਂ ਵਿੱਚੋਂ ਕ੍ਰਮਵਾਰ ਸੁਰਿੰਦਰ ਸਿੰਘ ਬੈਂਸ, ਅਮਰਜੀਤ ਸਿੰਘ ਸੰਘੇੜਾ ਤੇ ਬਾਵਾ ਸਿੰਘ ਢੀਂਡਸਾ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਇਸੇ ਤਰ੍ਹਾਂ ਬਜ਼ੁਰਗ ਔਰਤਾਂ ਵਿੱਚੋਂ ਜਸਵੀਰ ਕੌਰ ਅਟਵਾਲ ਪਹਿਲੇ ਸਥਾਨ ਤੇ ਰਹੀ, ਦੂਸਰੇ ਤੇ ਲੀਨੋਰ ਮਿੰਟਗੁਮਰੀ ਤੇ ਤੀਜੇ ਤੇ ਰੀਨਾਟਾ ਚੀਥਮ ਰਹੀ। ਦੇਖਣਯੋਗ ਦਿਲਚਸਪ ਗੱਲ ਇਹ ਸੀ ਕਿ ਦੂਸਰੇ ਸਥਾਨ ਤੇ ਆਉਣ ਵਾਲੀ ਲੀਨੋਰ ਮਿੰਟਗੁਮਰੀ 86 ਸਾਲਾ ਔਰਤ ਸੀ ਜਿਹੜੀ ਕਿ 5 ਕਿ. ਮੀ. ਦੌੜ ਵਿੱਚ ਵਰਲਡ ਰਿਕਾਰਡ ਹੋਲਡਰ ਹੈ। ਇਸ ਸੱਤਵੀਂ ਸਲਾਨਾ ਦੌੜ ਵਿੱਚ ਗਰੇਹਾਊਂਡ ਰਨਿੰਗ ਕਲੱਬ ਦੇ ਸੇਵਾ ਬਿਨਿੰਗ ਤੇ ਪੰਜਾਬ ਰਨਿੰਗ ਕਲੱਬ ਦੇ ਇਕਬਾਲ ਢੱਟ ਹੋਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਦੌੜ ਨੂੰ ਕਾਮਯਾਬ ਕਰਨ ਵਿੱਚ ਬਹੁਤ ਯੋਗਦਾਨ ਪਾਇਆ। ਇੱਕ ਬੱਚਾ ਅਰਜਨ ਜੋਹਲ ਸ਼ਹੀਦ ਭਗਤ ਸਿੰਘ ਬਾਰੇ ਇੱਕ ਲੇਖ ਲਿਖ ਕੇ ਲਿਆਇਆ ਤੇ ਉਸਨੇ ਸਟੇਜ ਤੋਂ ਹੀ ਪੜ੍ਹਿਆ ਇਹ ਬੱਚਿਆਂ ਵਿੱਚ ਉਤਸ਼ਾਹ ਦਾ ਨਮੂਨਾ ਸੀ।
ਇਸ ਤੋਂ ਇਲਾਵਾ ਇੱਕ ਬੱਚੇ ਜੋਬਨ ਸੰਧੂ (ਸੇਵਾ ਬਿਨਿੰਗ ਦਾ ਦੋਹਤਰਾ) ਨੇ ਆਪਣੇ ਸਕੂਲ ਵਿੱਚ ਤਿਆਰ ਕੀਤੇ ਪ੍ਰੋਜੈਕਟ “ਮੇਵਾ ਸਿੰਘ ਦੇਸ਼ ਭਗਤ ਹੈ ਕਿ ਕਾਤਲ” ਦੀ ਪ੍ਰਦਰਸ਼ਨੀ ਲਾੲ ਿਹੋਈ ਸੀ ਜਿਸਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਦੌੜ ਨੂੰ ਸਫਲ ਕਰਨ ਲਈ ਜਿਹੜੇ ਵੀ ਸੰਪੋਂਸ਼ਰਾਂ ਨੇ ਮਾਲੀ ਮੱਦਦ ਕੀਤੀ ਤੇ ਮੀਡੀਏ ਨੇ ਜਿਸਨੇ ਪ੍ਰਚਾਰ ਕਰਕੇ ਲੋਕਾਂ ਤੱਕ ਅਵਾਜ਼ ਪਹੁੰਚਾਈ, ਦਾ ਵੀ ਧੰਨਵਾਦ ਕੀਤਾ ਗਿਆ। ਇਕਬਾਲ ਪੁਰੇਵਾਲ ਤੇ ਕਮਲ ਅਟਵਾਲ ਨੇ ਸਾਰੇ ਈਵੈਂਟ ਨੂੰ ਔਰਗੇਨਾਈਜ਼ ਕਰਨ ਦੀ ਜ਼ੁੰਮੇਵਾਰੀ ਤਨਦੇਹੀ ਦੇ ਨਾਲ ਅਖੀਰ ਤੱਕ ਨਿਭਾਈ। ਸੰਪੋਂਸਰਾਂ ਵਲੋਂ ਚਾਹ, ਪਾਣੀ, ਫਰੂਟ, ਸਮੋਸੇ, ਪਕੌੜਿਆਂ ਦਾ ਪ੍ਰਬੰਧ ਬਾਖੂਬੀ ਕੀਤਾ ਗਿਆ। ਬਾਅਦ ਵਿੱਚ ਸਾਰੇ ਜੇਤੂਆਂ ਨੂੰ ਗ੍ਰੇਹਾਊਂਡ ਕਲੱਬ ਦੇ ਕੋਚ ਹੈਰਲਡ ਮਾਰੀਓਕਾ, ਇਕਬਾਲ ਢੱਟ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸੁਸਾਇਟੀ ਦੇ ਐਡਜੈਕਟਿਵ ਮੈਂਬਰਾਂ ਵਲੋਂ ਬਹੁਤ ਹੀ ਮਾਣ ਸਨਮਾਨ ਨਾਲ ਇਨਾਮ ਦਿੱਤੇ ਗਏ। ਬਾਕੀ ਬਚਦੀ ਰਕਮ ਨੂੰ ਚਿਲਡਰਨ ਹੌਸਪੀਟਲ ਨੂੰ ਦੇਣ ਬਾਰੇ ਵੀ ਦੱਸਿਆ ਗਿਆ।ਅੰਤ ਵਿੱਚ ਦੌੜ ਵਿੱਚ ਹਰ ਤਰ੍ਹਾਂ ਦੀ ਸ਼ਮੂਲੀਅਤ ਕਰਨ ਵਾਲੇ ਤੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਲੋਕਾਂ ਨੂੰ ਘਰਾਂ ਨੂੰ ਜਾਣ ਤੋਂ ਪਹਿਲਾਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਇੱਕ ਲੀਫਲੈੱਟ ਵੀ ਵੰਡਿਆ ਗਿਆ, ਜਿਸ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਤੇ ਅੱਜ ਦੇ ਹਲਾਤਾਂ ਬਾਰੇ ਵਡਮੁੱਲੀ ਜਾਣਕਾਰੀ ਸੀ।