ਇਸ ਮੌਕੇ ਪਾਕਿਸਤਾਨ ਤੋਂ ਆਏ ਵਿਦਵਾਨ ਪ੍ਰੋ. ਨਵੀਦ ਅਹਿਮਦ ਸ਼ਹਿਜ਼ਾਦ ਨੇ ਕਿਹਾ ਕਿ ਸਾਨੂੰ ਕਿਸੇ ਧਰਮ ਦੇ ਨਾਂ ਨਾਲ ਜੋੜ ਕੇ ਮਾਣ ਕਰਨ ਦੀ ਥਾਂ ਪੰਜਾਬੀ ਹੋਣ ’ਤੇ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਆਪਣੀ ਸ਼ਾਇਰੀ ਵੀ ਸੁਣਾਉਂਦਿਆਂ ਕਿਹਾ ਕਿ
ਖਬਰੇ ਸਾਨੂੰ ਇਹੋ ਸਾਂਝ ਅਖੀਰੀ ਜੋੜੀ ਰੱਖੇ
ਜੇ ਆਖੇਂ ਤਾਂ ਆਪਣੇ ਸੁਪਨੇ ਤੇਰੇ ਵਰਗੇ ਬੁਣਲਾਂ
ਜਦੋਂ ਪ੍ਰੋ. ਨਾਹੀਦ ਜ਼ਮਾਨ ਨੇ ਆਪਣਾ ਸ਼ਿਅਰ ਸੁਣਾਇਆ ਕਿ
ਜਿਸ ਗ਼ਮ ਨੂੰ ਕੈਦੀ ਕੀਤਾ ਮੈਂ
ਉਹ ਵੰਝਲੀ ਵਿੱਚੋਂ ਬੋਲ ਪਿਆ
ਇਸ ਤੋਂ ਇਲਾਵਾ ਡਾ. ਜ਼ਹੀਰ ਅਹਿਮਦ ਸ਼ਫੀਕ, ਡਾ. ਸ਼ਾਹੀਨ ਕਰਾਮਤ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਿੰਪੋਜ਼ੀਅਮ ਵਿਚ ਡਾ. ਜਸਵਿੰਦਰ ਸਿੰਘ ਸੈਣੀ, ਨੇ ਵੀ ਵਿਚਾਰ-ਚਰਚਾ ਵਿਚ ਹਿੱਸਾ ਲਿਆ। ਇਸ ਮੌਕੇ ਡਾ. ਬਲਦੇਵ ਸਿੰਘ ਚੀਮਾ ਨੇ ਧੰਨਵਾਦ ਕੀਤਾ ਤੇ ਮੰਚ ਸੰਚਾਲਨ ਡਾ. ਸੁਰਜੀਤ ਸਿੰਘ ਨੇ ਕੀਤਾ ਸਿੰਪੋਜ਼ੀਅਮ ਵਿਚ ਪ੍ਰੋ. ਜਸਵਿੰਦਰ ਸਿੰਘ, ਡਾ. ਚਰਨਜੀਤ ਕੌਰ, ਡਾ. ਗੁਰਮੁਖ ਸਿੰਘ, ਸ੍ਰ. ਲਖਵੀਰ ਸਿੰਘ, ਡਾ. ਗੁਰਜੰਟ ਸਿੰਘ, ਡਾ. ਰਾਜਵੰਤ ਕੌਰ, ਡਾ. ਰਾਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ।