Thu, 21 November 2024
Your Visitor Number :-   7252653
SuhisaverSuhisaver Suhisaver

ਪੁਲੀਸ ਦਾ ਹੈਂਕੜਬਾਜ਼ ਵਤੀਰਾ ਬਣਿਆ ਨੌਜਵਾਨ ਦੀ ਮੌਤ ਦਾ ਮੁੱਖ ਕਾਰਨ: ਜਮਹੂਰੀ ਅਧਿਕਾਰ ਸਭਾ

Posted on:- 22-05-2016

ਬਰਨਾਲਾ: ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਤੇ ਸਕੱਤਰ ਬਲਵੰਤ ਸਿੰਘ ਉਪਲੀ ਨੇ 11 ਮਈ 2016 ਨੂੰ ਹੰਢਿਆਇਆ ਪੁਲੀਸ ਚੌਂਕੀ ਵਿਚ ਇਕ ਨੌਜਵਾਨ ਬਲਦੇਵ ਸਿੰਘ ਦੀ ਕਥਿਤ ਸਲਫਾਸ ਖਾ ਕੇ ਹੋਈ ਮੌਤ ਬਾਰੇ ਸਭਾ ਵੱਲੋਂ ਕੀਤੀ ਪੜਤਾਲ ਦੀ ਰਿਪੋਰਟ ਜਾਰੀ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨੌਜਵਾਨ ਦੀ ਅਣਹੋਣੀ ਮੌਤ ਪੰਜਾਬ ਪੁਲੀਸ ਮੁਲਾਜ਼ਮਾਂ ਦੇ ਹੈਂਕੜਬਾਜ਼ ਵਤੀਰੇ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਸਭਾ ਦੀ ਪੜਤਾਲ ਮੁਤਾਬਕ ਉਸ ਨੌਜਵਾਨ ਕੋਲੋਂ ਨਾ ਤਾਂ ਕੋਈ ਵਰਜਿਤ ਸਮੱਗਰੀ ਬਰਾਮਦ ਹੋਈ,ਨਾ ਹੀ ਉਸ ਦੇ ਪਿਛੋਕੜ ਵਿਚ ਕਿਸੇ ਗ਼ੈਰ-ਕਾਨੂੰਨੀ ਜਾਂ ਸਮਾਜ-ਵਿਰੋਧੀ ਗੱਲ ਅਤੇ ਨਾ ਹੀ ਵਾਰਦਾਤ ਸਮੇਂ ਕੋਈ ਭੜਕਾਊ ਕਾਰਵਾਈ ਕਰਨ ਦਾ ਪਤਾ ਲੱਗਿਆ ਹੈ। ਫਿਰ ਸਿਰਫ਼ ਆਪਣੀ ਪੁਲਸੀਆ ਧੌਂਸ ਦਿਖਾਉਣ ਲਈ ਇਕ ਨੌਜਵਾਨ ਨੂੰ,ਉਸ ਨੇ ਮਾਣ-ਸਨਮਾਨ ਦੀ ਪ੍ਰਵਾਹ ਕੀਤੇ ਬਗ਼ੈਰ, ਸ਼ਰੇ-ਬਾਜ਼ਾਰ ਕੁਟਦੇ,ਘਸੀੜਦੇ ਹੋਏ ਪੁਲੀਸ ਨਾਕੇ ਤੋਂ ਚੌਂਕੀ ਤੱਕ ਲੈ ਕੇ ਜਾਣਾ ਕਿਸ ਪ੍ਰਕਾਰ ਦੀ ਪੇਸ਼ੇਵਾਰਾਨਾ ਕਾਰਵਾਈ ਹੈ?

ਕਥਿਤ ਦੋਸ਼ੀ ਨੂੰ ਪੁਲੀਸ ਚੌਂਕੀ ਵਿਚ ਬੰਦ ਕਰਦੇ ਸਮੇਂ ਉਸ ਦੇ ਕਿਸੇ ਵੀ ਤਰ੍ਹਾਂ ਦੇ ਸੰਵਿਧਾਨਕ ਤੇ ਕਾਨੂੰਨੀ ਜਮਹੂਰੀ ਅਧਿਕਾਰਾਂ ਦਾ ਅਤੇ ਅਜਿਹੀ ਕਾਰਵਾਈ ਲਈ ਵੱਖ-2 ਅਦਾਲਤਾਂ ਵੱਲੋਂ ਦਿਤੇ ਦਿਸ਼ਾ-ਨਿਰਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ।

ਸੂਬੇ ਚ ਰਾਜ ਕਰ ਰਹੀ ਪਾਰਟੀ ਨੇ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ,ਪੁਲੀਸ ਬਲ ਦਾ ਪੂਰੀ ਤਰ੍ਹਾਂ ਸਿਆਸੀਕਰਨ ਕਰ ਦਿਤਾ ਹੈ।ਥਾਣਿਆਂ ਦੇ ਕਾਰਜ-ਖੇਤਰ ਦੀ ਵੰਡ,ਵਿਧਾਨ ਸਭਾ ਹਲਕਿਆਂ ਅਨੁਸਾਰ ਕਰਨ ਪਿਛੇ ਅਸਲ ਮਨਸ਼ਾ ਪੁਲੀਸ ਮੁਲਾਜ਼ਮਾਂ/ਅਧਿਕਾਰੀਆਂ ਨੂੰ ਸਬੰਧਿਤ ਐਮ.ਐਲ.ਏ/ਹਲਕਾ-ਇੰਚਾਰਜਾਂ ਦੀ ਮਰਜ਼ੀ ਦੇ ਅਧੀਨ ਕਰਨਾ ਹੀ ਸੀ। ਇਸੇ ਲਈ ਅੱਜਕਲ ਪੰਜਾਬ ਪੁਲੀਸ ਦੇ ਕਿਸੇ ਵੀ ਮੁਲਾਜ਼ਮ ਦਾ ਮੁੱਖ ਉਦੇਸ਼ ਸੰਵਿਧਾਨ ਤੇ ਕਾਨੂੰਨ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਨਾ ਹੋ ਕੇ,ਹਲਕਾ-ਇੰਚਾਰਜ ਨੂੰ ਖੁਸ਼ ਕਰਨ ਤੱਕ ਮਹਿਦੂਦ ਹੈ ਅਤੇ ਆਮ ਜਨਤਾ ਨਾਲ ਕੀੜੇ-ਮਕੌੜੇ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ। ਇਸੇ ਕਾਰਨ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਨਿੱਤਨੇਮ ਬਣ ਗਈਆਂ ਹਨ।

ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਵਰਤਾਰਿਆਂ ਨੂੰ ਠੱਲ ਪਾਉਣ ਲਈ ਪੁਲੀਸ ਦੇ ਰੋਜ਼ਾਨਾ ਦੇ ਕੰਮ-ਕਾਜ਼ ਵਿਚ ਸਿਆਸੀ ਦਖਲ-ਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਇਸ ਕੇਸ ਨਾਲ ਸਬੰਧਿਤ ਪੁਲੀਸ ਮੁਲਾਜ਼ਮਾਂ ਉੱਪਰ ਇਕ ਨੌਜਵਾਨ ਨੂੰ ਬਿਨ੍ਹਾਂ ਕਸੂਰ ਤੋਂ ਗਿ੍ਰਫਤਾਰ ਕਰਨ,ਤਸ਼ੀਹੇ ਦੇਣ ਅਤੇ ਹਿਰਾਸਤ ਵਿਚ ਲੈਣ ਉਪਰੰਤ ਮਾਰ ਦੇਣ ਨਾਲ ਸਬੰਧਿਤ ਧਾਰਾਵਾਂ ਲਾ ਕੇ ਸਖ਼ਤ ਸਜ਼ਾਵਾਂ ਦਿਤੀਆਂ ਜਾਣ। ਇਸ ਮੌਕੇ ਸੋਹਨ ਸਿੰਘ ਮਾਝੀ,ਹਰਚਰਨ ਸਿੰਘ ਪੱਤੀ, ਮਾਸਟਰ ਗੁਲਵੰਤ ਸਿੰਘ,ਹੇਮ ਰਾਜ ਸਟੈਨੋ,ਪਿਆਰਾ ਸਿੰਘ ਪੱਤੀ ਤੇ ਮੈਡਮ ਪਰਮਜੀਤ ਕੌਰ ਜੋਧਪੁਰ ਵੀ ਹਾਜ਼ਰ ਸਨ।

Comments

QlpJJ

Drug information for patients. What side effects can this medication cause? cost cheap prednisone without insurance in US. Some information about medicament. Get information now. Actual about medication. All news about drugs. Best trends of drug. 632b2d2

JnmZW

Pills information. Brand names. can you buy generic viagra no prescription in US. Some news about medication. Get information here. Actual information about medicines. Actual trends of drug. Some information about meds. 1f9fb21

Security Code (required)

Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ