ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਖਪਤਕਾਰਾਂ ਦੇ ਮਹਿੰਗੇ ਉਪਕਰਣ ਸੜਕੇ ਹੋਏ ਤਬਾਹ
Posted on:- 08-04-2016
ਵਿਭਾਗ ਨੇ ਲਿਖਤੀ ਸ਼ਿਕਾਇਤ ਦੇ ਬਾਵਜੂਦ ਨਹੀਂ ਲਈ ਕੋਈ ਸਾਰ
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪਿੰਡ ਸਸੋਲੀ ਵਿਖੇ ਬਿਜਲੀ ਸਪਲਾਈ ਵਿਚ ਪਾਈਆਂ ਗਈਆਂ ਅਣਗਹਿਲੀਆਂ ਕਾਰਨ ਖਤਪਕਾਰਾਂ ਦੇ ਵੱਡੇ ਪਧੱਰ ਤੇ ਨੁਕਸਾਨੇ ਗਏ ਘਰੈਲੂ ਬਿਜਲੀ ਉਪਕਰਨਾ ਸਬੰਧੀ ਲੇਬਰ ਪਾਰਟੀ ਭਾਰਤ ਦੇ ਆਗੂ ਜੀਵਨ ਕੁਮਾਰ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਤੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਲੋਕਾਂ ਦੇ ਘਰਾਂ ਵਿਚ ਬਿਜਲੀ ਉਪਕਰਨਾ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦਸਿਆ ਕਿ ਮਿਤੀ 1 ਅਪ੍ਰੈਲ 16 ਨੂੰ ਬਿਜਲੀ ਸਬੰਧੀ ਪੈਦਾ ਹੋਈ ਮੁਸ਼ਿਕਲ ਕਾਰਨ ਪਿੰਡ ਵਿਚ ਬਹੁਤ ਘਰਾਂ ਦੇ ਬਿਜਲੀ ਦੇ ਉਪਕਰਨ ਪੱਖੇ, ਫਰਿਜ਼ਾਂ, ਟੁਲੂ ਪੰਪ, ਟਿਊਵਾਂ, ਟੀ ਬੀ , ਪ੍ਰੈਸਾਂ ਆਦਿ ਸੜ ਗਏ ਹਨ ਪਰ ਜਦੋਂ ਕਿ ਬਿਜਲੀ ਵਿਭਾਗ ਨੂੰ ਬੱਸੀ ਕਲਾਂ ਬਿਜਲੀ ਘਰ ਵਿਚ ਲਿੱਖ ਕੇ ਦਿੱਤਾ ਜਾ ਚੁੱਕਾ ਹੈ।
ਉਹਨਾਂ ਸੜੇ ਉਪਕਰਨਾ ਦਾ ਕਿਸੇ ਵੀ ਖਪਤਕਾਰ ਨੂੰ ਕੋਈ ਵੀ ਮੁਆਵਜਾ ਨਾ ਦੇਣ ਤੇ ਸਖਤ ਸਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਬਿਜਲੀ ਦੀ ਸਪਲਾਈ ਵਿਚ ਪਏ ਨੁਕਸ ਕਾਰਨ ਲੋਕਾਂ ਦੇ ਹੋਏ ਨੁਕਸਾਨ ਲਈ ਪਾਵਰਕਾਮ ਦੇ ਅਧਿਕਾਰੀ ਪੂਰੀ ਤਰ੍ਹਾਂ ਜੁੰਮੇਵਾਰ ਹਨ। ਧੀਮਾਨ ਨੇ ਲੋਕਾਂ ਨੂੰ ਦਸਿਆ ਕਿ ਖਪਤਕਾਰ ਦਾ ਹੱਕ ਹੇ ਕਿ ਉਹ ਹੋਏ ਨੁਕਸਾਨ ਦਾ ਮੁਆਵਜਾ ਮੰਗ ਸਕਦਾ ਹੈ। ਅਗਰ ਪਾਵਰਕਾਮ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰਦਾ ਤਾਂ ਲੋਕਾ ਨੂੰ ਨਾਲ ਲੈ ਕੇ ਮਾਨਯੋਗ ਖਪਤਕਾਰ ਫੋਰਮ ਦਾ ਦਰਵਾਜਾ ਖਟਖਟਾਇਆ ਜਾਵੇਗਾ ਤੇ ਹਰ ਹਾਲਤ ਵਿਚ ਮੁਆਵਜ਼ਾ ਲਿਆ ਜਾਵੇ। ਉਹਨਾਂ ਕਿਹਾ ਕਿ ਦੇਸ਼ ਵਿਚ ਖਪਤਕਾਰ ਐਕਟ ਦੇ ਨਿਯਮਾਂ ਵਿਚ ਵੱਡੇ ਬਦਲਾਵ ਦੀ ਅਤੇ ਮਜਬੂਤੀ ਦੀ ਸਖਤ ਜਰੂਰਤ ਹੈ ਤੇ ਵਿਸ਼ਵ ਪੱਧਰ ਦੇ ਮੁਕਾਬਲੇ ਹਾਲੇ ਵੀ ਲੋਕ ਖਪਤਕਾਰਾਂ ਦੇ ਮਾਮਲੇ ਵਿਚ ਬਹੁਤ ਵੱਡੀ ਜਾਗਰੂਕਤਾ ਦੀ ਜਰੂਰਤ ਹੈ। ਉਨ੍ਹਾਂ ਦਸਿਆ ਕਿ ਰਵਿੰਦਰ ਕੁਮਾਰ ਦੇ ਘਰ ਦੇ 4 ਪੱਖੇ, 1 ਫਰਿਜ਼, 1 ਟੀ ਵੀ, 6 ਟਿਉਬਾਂ ਸੜੀਆਂ,ਜਸਵਿੰਦਰ ਪਾਲ ਦੇ ਘਰ 2 ਪੱਖੇ, 3 ਟਿਊਬਾਂ। ਦੀਦਾਰ ਸਿੰਘ ਦੇ ਘਰ 2 ਪੱਖੇ, ਚਾਰ ਟਿਊਬਾਂ, 1 ਇਨਵਰਟਰ ਅਤੇ 4 ਟਿਊਬਾਂ।
ਗੁਰਨਾਮ ਸਿੰਘ ਦੇ ਸਬਮਰਸੀਵਲ ਮੌਟਰ, 2 ਪੱਖੇ ਅਤੇ 5 ਟਿਊਬਾਂ ਸੜ ਗਈਆਂ। ਜੋਗਿੰਦਰ ਸਿੰਘ ਦੇ 2 ਪੱਖ, 5 ਟਿਉਬਾਂ ਅਤੇ 1 ਫਰਿਜ਼ ਸੜ ਗਈ। ਧੀਮਾਨ ਨੇ ਲੋਕਾਂ ਨੂੰ ਦਸਿਆ ਕਿ ਸਰਕਾਰਾਂ ਦੇ ਇਮਾਨਦਾਰ ਨਾ ਹੋਣ ਕਾਰਨ ਲੋਕਾਂ ਨੂੰ ਅਪਣੇ ਇਨਸਾਫ ਲਈ ਭਟਕਣਾ ਪੇ ਰਿਹਾ ਹੈ ਤੇ ਜਦੋਂ ਕਿਤੇ ਰਾਹਤ ਦੀ ਗੱਲ ਆਉਦੀ ਹੈ ਤਾਂ ਸਾਰੇ ਵੋਟਾਂ ਵਟੋਰਨ ਵਾਲੇ ਭੱਜ ਜਾਂਦੇ ਹਨ, ਚੱਬੇਵਾਲ ਇਲਾਕੇ ਵਿਚ ਲੇਬਰ ਪਾਰਟੀ ਭਾਰਤ ਨੇ ਹਮੇਸ਼ਾਂ ਲੋਕਾਂ ਦੀਆਂ ਮੁਸ਼ਿਕਲਾਂ ਨੂੰ ਹੱਲ ਕਰਵਾਉਣ ਲਈ ਬਿਨ੍ਹਾਂ ਕਿਸੇ ਸਵਾਰਥ ਤੋਂ ਪਹਿਲਤਾ ਵਿਖਾਈ ਹੈ ਤੇ ਹਜਾਰਾਂ ਲੋਕਾਂ ਨੂੰ ਇਨਸਾਫ ਦਵਾਇਆ ਹੈ ਤੇ ਲੋਕਾਂ ਨੂੰ ਇਨਸਾਫ ਪ੍ਰਤੀ ਜਾਗਰੂਕ ਕੀਤਾ ਹੈ।
ਧੀਮਾਨ ਨੇ ਮੋਕੇ ਉਤੇ ਰਾਜਨੀਤੀ ਦੇ ਨਾਮ ਉਤੇ ਸਮਾਜ ਵਿਚ ਨਫਰਤ ਦੇ ਬੀਜ਼ ਬੀਜਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਵੀ ਸਲਾਹ ਦਿਤੀ ਹੈ ਤੇ ਉਹ ਬਿਨ੍ਹਾਂ ਕੰਮ ਕੀਤਿਆਂ ਲੋਕਾਂ ਤੋਂ ਵੋਟਾਂ ਵਟੋਰਨ ਲਈ ਉਤਾਵਲੇ ਹੋ ਰਹੇ ਹਨ ਪਰ ਲੋਕ ਉਨ੍ਹਾਂ ਦੀਆਂ ਚਾਲਾਂ ਤੋਂ ਭਲੀ ਭਾਂਤੀ ਜਾਣੂ ਹਨ ਤੇ ਉਨ੍ਹਾਂ ਦੇ ਡੱਟ ਕੇ ਵਿਰੁਧ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਗਰੀਬ ਲੋਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੁਧ ਲੇਬਰ ਪਾਰਟੀ ਭਾਰਤ ਡੱਟ ਕੇ ਖੜੀ ਹੈ, ਨਹੀਂ ਹੋਣ ਦਿੱਤੀ ਜਾਵੇ ਬੇਇਨਸਾਫੀ, ਇਨਸਾਫ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਇਸ ਮੋਕੇ ਰਵਿੰਦਰ ਕੁਮਾਰ, ਜਸਵਿੰਦਰ ਪਾਲ, ਦਿਦਾਰ ਸਿੰਘ, ਗੁਰਨਾਮ ਸਿੰਘ, ਜੋਗਿੰਦਰ ਸਿੰਘ, ਜਗਤ ਸਿੰਘ, ਅਮਰਜੀਤ ਸਿੰਘ, ਕਰਨੈਲ ਸਿੰਘ, ਨਾਰਿੰਦਰ ਕੌਰ, ਸੁਰਜੀਤ ਕੌਰ ਅਤੇ ਸਿਮਰ ਕੋਰ ਹਾਜਰ ਸਨ ਤੇ ਉਪਰੋਕਤ ਪਿੰਡ ਵਾਸੀਆਂ ਨੇ ਲੇਬਰ ਪਾਰਟੀ ਦੀ ਇਨਸਾਫ ਪਸੰਦ ਸੋਚ ਨਾਲ ਡੱਟ ਕੇ ਖੜੇ ਹੋਣ ਦਾ ਧੀਮਾਨ ਨੂੰ ਭਰੋਸਾ ਵੀ ਦਿਤਾ।