ਸ਼ਿਲਪੀ ਰਸਾਲੇ ਦਾ ਸ਼ਾਇਰ ਅਜਾਇਬ ਕਮਲ ਅਤੇ ਬਿਸ਼ਨ ਸਿੰਘ ਮਤਵਾਲਾ ਯਾਦਗਾਰੀ ਅੰਕ ਰਿਲੀਜ਼
Posted on:- 04-04-2016
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਸ਼ਿਲਪੀ ਪ੍ਰਕਾਸ਼ਨ ਵਲੋਂ ਕੱਢੇ ਜਾਂਦੇ ਦੋ ਮਾਸਿਕ ਮੈਗਜ਼ੀਨ ‘ ਸ਼ਿਲਪੀ ’ ਦਾ ਇਸ ਵਾਰ ਅਪ੍ਰੈਲ -ਜੂਨ ਅੰਕ ਪੰਜਾਬੀ ਦੇ ਮਰਹੂਮ ਸ਼ਾਇਰ ਜਨਾਬ ਅਜਾਇਬ ਕਮਲ ਅਤੇ ਬਿਸ਼ਨ ਸਿੰਘ ਮਤਵਾਲਾ ਨੂੰ ਸਮਰਪਿਤ ਅੰਕ ਕੱਢਿਆ ਗਿਆ ਹੈ ਜਿਸਨੂੰ ਰਿਲੀਜ਼ ਕਰਨ ਲਈ ਅੱਜ ਮਾਹਿਲਪੁਰ ਵਿਖੇ ਇਕ ਸਾਦਾ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸਦੀ ਪ੍ਰਧਾਨੀ ਡਾ ਜਗਤਾਰ ਸਿੰਘ ਕੋਟਫਤੂਹੀ ਅਤੇ ਮਾਸਟਰ ਬੁੱਧ ਸਿੰਘ ਚਿੱਤਰਕਾਰ ਹੁਰਾਂ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਮੈਗਜ਼ੀਨ ਰਲੀਜ਼ ਕਰਦਿਆਂ ਮਾਸਟਰ ਬੁੱਧ ਸਿੰਘ ਚਿੱਤਰਕਾਰ ਅਤੇ ਬਲਜਿੰਦਰ ਮਾਨ ਨੇ ਆਖਿਆ ਕਿ ਸ਼ਿਲਪੀ ਪ੍ਰਕਾਸ਼ਨ ਦਾ ਇਹ ਕਾਰਜ ਬਹੁਤ ਹੀ ਸ਼ਾਲਾਘਾਯੋਗ ਅਤੇ ਸਾਂਭਣ ਵਾਲਾ ਹੈ। ਮੈਗਜ਼ੀਨ ਵਿਚ ਮਰਹੂਮ ਪੰਜਾਬੀ ਦੇ ਉਘੇ ਸ਼ਾਇਰਾਂ ਅਜਾਇਬ ਸਿੰਘ ਕਮਲ ਅਤੇ ਬਿਸ਼ਨ ਸਿੰਘ ਮਤਵਾਲਾ ਦੇ ਰੇਖਾ ਚਿੱਤਰ ਬਹੁਤ ਹੀ ਉਚ ਪਾਏ ਦੇ ਅਤੇ ਸਾਂਭਣ ਵਾਲੇ ਹਨ।
ਮੈਗਜ਼ੀਨ ਦੇ ਸੰਪਾਦਕ ਮੋਹਨ ਆਰਟਿਸਟ ਅਤੇ ਸੁਖਦੇਵ ਨਡਾਲੋਂ ਵਲੋਂ ਰੇਖਾ ਚਿੱਤਰਾਂ ਸਮੇਤ ਮੈਗਜ਼ੀਨ ਵਿਚ ਸ਼ਾਮਿਲ ਮੈਟਰ ਦੀ ਚੋਣ ਬਹੁਤ ਹੀ ਸੂਝ ਬੂਝ ਅਤੇ ਉਚ ਪਾਏ ਵਾਲੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਮੰਡੇਰ, ਗੁਰਪਿੰਦਰ ਸਿੰਘ ਸਿੱਪੀ, ਕੁਲਵਿੰਦਰ ਕੁਮਾਰ, ਸ਼ਿਵ ਕੁਮਾਰ ਬਾਵਾ, ਹਰਮਿੰਦਰ ਸਾਹਿਲ, ਹਰਜੀਤ ਸਿੰਘ ਲੱਕੀ, ਮਾਸਟਰ ਅਰਵਿੰਦਰ ਸਿੰਘ ਹਵੇਲੀ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ਼ਿਲਪੀ ਪ੍ਰਕਾਸ਼ਨ ਦੇ ਇਸ ਵਡਮੁੱਲੇ ਖਜ਼ਾਨੇ ਦੀ ਸ਼ਾਲਾਘਾ ਕੀਤੀ। ਪਹੁੰਚੇ ਮਹਿਮਾਨਾਂ ਦਾ ਧੰਨਵਾਦ ਸੰਪਾਦਕ ਮੋਹਨ ਆਰਟਿਸਟ ਨੇ ਕੀਤਾ।