ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ
Posted on:- 18-03-2016
ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਵੱਲੋਂ SSD ਕਾਲਜ ਬਰਨਾਲਾ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ, ਜਿਸ ਵਿੱਚ ਪੀਪਲਜ਼ ਆਰਟ ਪੰਜਾਬ ਯੂਨੀਵਰਸਿਟੀ ਦੀ ਟੀਮ ਨੇ ਇਨਕਲਾਬੀ ਗੀਤ ਸੰਗੀਤ ਦਾ ਪਰੋਗਰਾਮ ਪੇਸ਼ ਕੀਤਾ। ਕਾਲਜ ਦੇ ਵਿਦਿਆਰਥੀਆਂ ਸਵਰਨਜੀਤ, ਗੁਰਪਿਆਰ, ਮਿੰਟੂ ਨੇ ਆਪਣੀਆਂ ਲੋਕ ਪੱਖੀ ਕਵਿਤਾਵਾਂ ਗੀਤ ਪੇਸ਼ ਕੀਤੇ । ਪੀਪਲਜ਼ ਆਰਟ ਦੀ ਟੀਮ ਨੇ ਬਹੁਤ ਹੀ ਕਲਾਮਈ ਵੱਖਰੀ ਸ਼ੈਲੀ ਵਿੱਚ ਔਰਤ ਵਿਰੋਧੀ ਜੰਗੀਰੂ ਮਾਨਸਿਕਤਾ ਨੂੰ ਬਦਲਣ ਵਾਲੇ, ਸ਼ਹੀਦ ਭਗਤ ਤੂੰ ਜ਼ਿੰਦਾ ਹੈ, ਨੌਜਵਾਨਾਂ ਨੂੰ ਇਕਮੁੱਠ ਹੋ ਸਮਾਜ ਪਰਤੀ ਸੋਚਣ ਕੁਝ ਕਰ ਗੁਜ਼ਰਨ ਲਈ ਅਪੀਲ ਕਰਦੇ ਗੀਤ ਪੇਸ਼ ਕੀਤੇ ਜਿਨ੍ਹਾਂ ਨੂੰ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੇ ਸਾਹ ਰੋਕ ਕੇ ਸੁਣਿਆ।
ਮੁੱਖ ਬੁਲਾਰੇ ਇਨਕਲਾਬੀ ਕੇਂਦਰ ਪੰਜਾਬ ਦੇ ਪਰਧਾਨ ਨਰੈਣ ਦੱਤ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਪਰਸੰਗਿਕਤਾ ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਨੂੰ ਜਾਨਣ ਸਮਝਣ ਲਈ ਕਿਹਾ ਕਿ ਕਿਵੇਂ ਅੱਜ ਦੀ ਨੌਜਵਾਨੀ ਨੂੰ ਬੇਰੁਜ਼ਗਾਰੀ, ਮਹਿੰਗੀਆਂ ਪੜਾਈਆਂ, ਨਸ਼ਿਆਂ ਵਰਗੀਆਂ ਸਮਰਾਜੀਆਂ ਦੁਆਰਾ ਫੈਲਾਈਆ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਹੌਲ ਵਿੱਚ ਵਧੀਆ ਸਾਹਿਤ ਵਿਚਾਰ ਚਰਚਾਵਾਂ ਤੋਂ ਸੱਖਣੇ ਨੌਜਵਾਨ ਵਿਦਿਆਰਥੀ ਨਸ਼ਿਆਂ ਗੈਂਗਸਟਰਾਂ ਦੀ ਭੇਂਟ ਚੜ ਰਹੇ ਹਨ। ਸ਼ਹੀਦ ਭਗਤ ਸਿੰਘ ਹੁਰਾਂ ਦੇ ਇਨਕਲਾਬੀ ਵਿਰਸੇ ਤੋਂ ਪਰੇਰਨਾ ਲੈਂਦਿਆਂ ਸਾਨੂੰ ਆਪਣੇ ਸਮਾਜ ਨੂੰ ਬਦਲਣ ਲੁੱਟ ਰਹਿਤ ਸਮਾਜ ਸਿਰਜਣ ਲਈ ਜਦੋਜਹਿਦ ਕਰਨੀ ਚਾਹੀਦੀ ਹੈ। ਸਲੇਬਸ ਤੋਂ ਬਾਹਰੀ ਪੁਸਤਕਾਂ ਵਿਚਾਰ ਚਰਚਾਵਾਂ ਵਿੱਚ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ। ਇਹੀ ਸਾਡੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸਾਰੇ ਵਿਦਿਆਰਥੀ ਸਟਾਫ ਸ਼ਹੀਦ ਭਗਤ ਸਿੰਘ ਹੁਰਾਂ ਦੀ ਵਿਚਾਰਧਾਰਾ ਨੂੰ ਸਮਝੀਏ ਤੇ ਅਮਲ ਵਿੱਚ ਲਿਆਈਏ ।
ਅੰਤ ਵਿੱਚ ਪਿੰਸੀਪਲ ਬਲਵਿੰਦਰ ਸਿੰਘ ਸਿੰਘ ਨੇ ਮੁੱਖ ਬੁਲਾਰੇ ਤੇ ਪੀਪਲਜ਼ ਆਰਟ ਦੀ ਟੀਮ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮ ਕਰਵਾਉਣ ਲਈ ਉਤਸ਼ਾਹਿਤ ਕੀਤਾ ਤੇ ਸਾਰੇ ਮਹਿਮਾਨਾਂ ਦਾ ਦਾ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨ ਕੀਤਾ । ਇਸ ਮੌਕੇ ਇਨਕਲਾਬੀ ਲੋਕਪੱਖੀ ਪੁਸਤਕਾਂ ਦੀ ਪਰਦਰਸ਼ਨੀ ਲਾਈ ਗਈ ਵਿਦਿਆਰਥੀਆਂ ਅਧਿਆਪਕਾਂ ਨੇ ਪੁਸਤਕਾਂ ਖਰੀਦੀਆਂ । ਮੰਚ ਸੰਚਾਲਨ ਦੀ ਭੂਮਿਕਾ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਕਾਲਜ ਦੇ ਆਗੂ ਗੁਰਜਿੰਦਰ ਵਿਦਿਆਰਥੀ ਨੇ ਨਿਭਾਈ। ਇਸ ਸਾਰੇ ਪਰੋਗਰਾਮ ਨੂੰ ਸਫ਼ਲ ਕਰਨ ਵਿੱਚ ਇਕਬਾਲ, ਸਵਰਨਜੀਤ, ਵਿਕਰਮ, ਕੁਲਵੀਰ, ਮਿੰਟੂ ਦਾ ਪੂਰਾ ਯੋਗਦਾਨ ਰਿਹਾ।