28 ਅਕਤੂਬਰ ਨੂੰ ਰੀਲੀਜ਼ ਹੋਵੇਗੀ ਇਕਬਾਲ ਰਾਮੂਵਾਲੀਆ ਦੀ ਸ੍ਵੈ-ਜੀਵਨੀ
Posted on:- 25-10-2012
'ਇਕਬਾਲ ਦੇ ਦੋਸਤ' ਨਾਮ ਦੀ ਇੱਕ ਗ਼ੈਰ-ਰਸਮੀ ਸੰਸਥਾ ਵੱਲੋਂ, ਲੰਮੇ ਅਰਸੇ ਤੋਂ ਕੈਨੇਡਾ 'ਚ ਰਹਿ ਰਹੇ ਪੰਜਾਬੀ ਤੇ ਅੰਗਰੇਜ਼ੀ ਦੇ ਸ਼ਾਇਰ, ਨਾਵਲਿਸਟ ਤੇ ਨਾਟਕਕਾਰ ਇਕਬਾਲ ਰਾਮੂਵਾਲੀਆ ਦੀ ਚਰਚਿਤ ਸ੍ਵੈ-ਜੀਵਨੀ 'ਸੜਦੇ ਸਾਜ਼ ਦੀ ਸਰਗਮ', ਮਾਲਟਨ ਦੇ ਲਖਨਾਓ ਪੈਲੇਸ ਬੈਂਕੁਅਟ ਹਾਲ ਵਿੱਚ 28 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਰੀਲੀਜ਼ ਕੀਤੀ ਜਾਵੇਗੀ। ਇਹ ਸ੍ਵੈ-ਜੀਵਨੀ ਬੀਤੇ ਸਾਲ ਟਰਾਂਟੋ ਤੋਂ ਛਪਦੇ ਪ੍ਰਮੁੱਖ ਹਫ਼ਤਾਵਾਰੀ ਅਖ਼ਬਾਰ 'ਹਮਦਰਦ' ਵਿੱਚ ਲੜੀਵਾਰ ਛਪੀ ਸੀ।
ਇਕਬਾਲ ਰਾਮੂਵਾਲੀਆ ਨੇ ਇਸ ਸ੍ਵੈ-ਜੀਵਨੀ ਵਿੱਚ ਆਪਣੀ ਜ਼ਿੰਦਗੀ ਦੀਆਂ ਅਤਿਅੰਤ ਰੌਚਿਕ ਘਟਨਾਵਾਂ ਨੂੰ ਵਿਲੱਖਣ ਮੁਹਾਂਦਰੇ ਵਾਲੀ ਸ਼ਾਇਰਾਨਾ ਵਾਰਤਕ ਵਿੱਚ ਲਿਖਿਆ ਹੈ, ਜਿਸ ਦਾ ਸਾਹਿਤ ਪ੍ਰੇਮੀਆਂ ਤੇ ਸਾਹਿਤ ਦੇ ਪਾਰਖੂਆਂ ਵੱਲੋਂ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ। ਪਾਠਕ ਅਤੇ ਸਾਹਿਤ-ਪਾਰਖੂ ਇਸ ਰਚਨਾ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਨਾ ਦੇ ਸੋਮੇ ਦੇ ਤੌਰ 'ਤੇ ਲੈ ਰਹੇ ਹਨ।
ਇਸ ਰੀਲੀਜ਼ ਸਮਾਰੋਹ ਵਿੱਚ ਟਰਾਂਟੋ ਦੇ ਪ੍ਰਮੁੱਖ ਸਾਹਿਤਕਾਰ, ਮੀਡੀਆਕਾਰ ਅਤੇ ਦਾਨਸ਼ਵਰ ਹਿੱਸਾ ਲੈਣਗੇ। ਇਸ ਸਮਾਰੋਹ ਦੌਰਾਨ ਇਸ ਕਿਤਾਬ ਅਤੇ ਇਕਬਾਲ ਦੀਆਂ ਹੋਰ ਕਿਤਾਬਾਂ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਸਟਾਲ ਵੀ ਲਾਇਆ ਜਾਵੇਗਾ।
ਲਖਨਾਓ ਪੈਲੇਸ ਬੈਂਕੁਅਟ ਹਾਲ, ਮਾਲਟਨ ਦੀ ਡੈਰੀ ਰੋਡ ਦੇ ਨਜ਼ਦੀਕ, ਟੋਰਬਰੈਮ ਸਟਰੀਟ ਵਿਚੋਂ ਨਿਕਲਦੀ ਲਖਨਾਓ ਡਰਾਈਵ 'ਤੇ ਸਥਿਤ ਹੈ।
ਇਸ ਸਮਾਰੋਹ ਵਿੱਚ ਸ਼ਿਰਕਤ ਕਰ ਕੇ ਪ੍ਰਬੰਧਕਾਂ ਨੂੰ ਖੁਸ਼ੀ ਪ੍ਰਦਾਨ ਕਰਨ ਦੇ ਚਾਹਵਾਨ ਤੇ ਪਾਠਕ ਗੁਰਸੰਤ ਬੋਪਾਰਾਇ ਨਾਲ 647 290 4724 ਉੱਪਰ ਜਾਂ ਪੂਰਨ ਸਿੰਘ ਪਾਂਧੀ ਨਾਲ਼ 905-789-6670 ਉੱਪਰ ਸੰਪਰਕ ਕਰ ਸਕਦੇ ਹਨ।
'ਸੜਦੇ ਸਾਜ਼ ਦੀ ਸਰਗਮ' ਮਾਲਟਨ ਵਿਚ 2857 ਡੈਰੀ ਰੋਡ ਈਸਟ 'ਤੇ ਸਥਿਤ ਉੱਪਲ ਟਰੈਵਲ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
[email protected]
ਬਹੁਤ ਵਧੀਆਂ ਉਪਰਾਲਾ ਹੈ। ਇਹ ਜੀਵਨੀ ਲਗਾਤਾਰ ਸ੍ੀ ਵਰਿਆਮ ਸੰਧੂ ਦੀ ਵੈਬ ਸਾਇਟ ਸੀਰਤ ਵਿੱਚ ਵੀ ਲਗਾਤਾਰ ਛੱਪੀ ਸੀ ਮੈ☬ ਇਸ ਦਾ ਜਿੰਨਾਂ ਚਿਰ ਇਹ ਛੱਪਦੀ ਰਹੀ ਪੱਕਾ ਪਾਠੀ ਰਿਹਾ ਹਾਂ। ਇਹ ਕਮਾਲ ਦੀ ਭਾਸ਼ਾ ਵਿਚੱ ਲਿੱਖੀ ਇੱਕ ਵਿਲੱਖਣ ਵਾਰਤਕ ਹੈ। ਹੈਰਾਨ ਕਰਨ ਵਾਲੀ ਪੰਜਾਬੀ। ਇਸ ਜੀਵਨੀ ਨੰੂ ਪੜ੍ਹ ਕੇ ਆਦਮੀ ਸੋਚਦਾ ਹੈ ਕਿ ਕਿੰਨੀ ਅਮੀਰ ਹੈ ਪੰਜਾਬੀ ਬੋਲੀ ਤੇ ਭਾਸ਼ਾ।