"ਚੈਨਲ ਪੰਜਾਬੀ" ਨੇ ਕਨੇਡਾ ਦੇ ਸੂਬੇ ਅਲਬਰਟਾ ਵਿੱਚ ਵੀ ਦਿੱਤੀ ਦਸਤਕ
Posted on:- 19-02-2016
ਕੈਲਗਰੀ: ਪੰਜਾਬੀ ਮੀਡੀਆ ਦੇ ਖੇਤਰ ਵਿੱਚ ਪੂਰੇ ਕਨੇਡਾ ਭਰ ਦੇ ਨਾਲ ਨਾਲ ਅਲਬਰਟਾ ਵਿੱਚ ਵੀ ਅੱਜ ਉਸ ਵੇਲੇ ਇੱਕ ਹੋਰ ਨਵਾਂ ਮੀਲ ਪੱਥਰ ਗੱਡਿਆ ਗਿਆ ,ਜਦੋਂ “ਚੈਨਲ ਪੰਜਾਬੀ” ਦੇ ਕਰਤਾ ਧਰਤਾ ਟੀਮ ਦੇ ਮੋਢੀਆਂ ਸ: ਹਰਭਜਨ ਸਿੰਘ ਅਤੇ ਪੈਰੀ ਦੁਲੇਹ ਨੇ ਬੀਕਾਨੇਰ ਸਵੀਟਸ ਵਿਖੇ ਕੈਲਗਰੀ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਇਹ ਐਲਾਨ ਕੀਤਾ ਕਿ ਹੁਣ “ਚੈਨਲ ਪੰਜਾਬੀ” ਵੱਲੋਂ ਪੂਰੇ ਅਲਬਰਟਾ ਸੂਬੇ ਵਿੱਚੋਂ ਨਿੱਤ ਦਿਹਾੜੇ ਦੀਆਂ ਸਰਗਰਮੀਆਂ ਨੂੰ ਕਵਰ ਕਰਨ ਲਈ ਸਾਡੀ ਟੀਮ ਹਾਜ਼ਰ ਹੈ । “ਚੈਨਲ ਪੰਜਾਬੀ”ਦੀ ਟੀਮ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ “ਪੰਜਾਬੀ ਅਖ਼ਬਾਰ” ਵਾਲੇ ਹਰਬੰਸ ਬੁੱਟਰ ਜਿਹੜੇ ਕਿ ਪਹਿਲਾਂ ਓਮਨੀ ਟੀਵੀ ਕਨੇਡਾ ਦੇ ਨਿਊਜ਼ ਰਿਪੋਰਟਰ ਰਹਿ ਚੁੱਕੇ ਹਨ ਅਤੇ ਸ: ਨਮਜੀਤ ਸਿੰਘ ਰੰਧਾਵਾ ਇਸ ਟੀਮ ਦੇ ਪ੍ਰਮੁੱਖ ਹੋਣਗੇ। ਕਿਸੇ ਵੀ ਈਵੈਂਟ ਦੀ ਕਵਰੇਜ ਲਈ ਜਾਂ ਆਪਣੇ ਵਿਓਪਾਰ ਨੂੰ ਇਸ ਚੈਨਲ ਦੇ ਜ਼ਰੀਏ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਇਸ ਟੀਮ ਨਾਲ ਸੰਪਰਕ ਕਰ ਸਕਦੇ ਹੋ। ਇਸ ਮੌਕੇ ਪੈਰੀ ਦੁਲੇਹ ਨੇ ਦੱਸਿਆ ਕੈਲਗਰੀ ਦੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਤੋਂ ਸਿੱਧਾ ਪ੍ਰਸਾਰਣ ਜਲਦੀ ਹੀ ਸੁਰੂ ਹੋ ਜਾਵੇਗਾ।
ਮਈ ਮਹੀਨੇ ਦੌਰਾਨ ਹੋਣ ਵਾਲੇ ਕੈਲਗਰੀ ਨਗਰ ਕੀਰਤਨ ਦਾ ਨਾਲੋ ਨਾਲ ਸਿੱਧਾ ਪ੍ਰਸਾਰਣ ਕਰਨ ਲਈ “ਚੈਨਲ ਪੰਜਾਬੀ”ਦੀ ਸਮੁੱਚੀ ਟੀਮ ਨੇ ਹੁਣੇ ਤੋਂ ਤਿਆਰੀਆਂ ਸੁਰੂ ਕਰ ਦਿੱਤੀਆਂ ਹਨ। ਪਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ "ਹੈਲੋ ਪੰਜਾਬ ਗਲੋਬਲ" ਦੌਰਾਨ ਨਾਮਵਰ ਪੱਤਰਕਾਰ ਕੰਵਰ ਸੰਧੂ ਦੀ ਪੱਤਰਕਾਰੀ ਦਾ ਜਲੌਅ, ਗੁਰਚੇਤ ਚਿੱਤਰਕਾਰ ਦੀ ਹਾਸੇ ਹਾਸੇ ਵਿੱਚ ਸਮਾਜ ਦੇ ਕੋਝੇ ਪੱਖਾਂ ਉੱਪਰ ਚੂੰਡੀਆਂ ਵੱਢਦੀ "ਸੱਚ ਦੀ ਅਦਾਲਤ", ਕਨੇਡਾ ਦੀ ਹਰ ਖਬਰ ਉੱਪਰ ਨਜ਼ਰ, ਗੱਲਾਂ ਵਿੱਚ ਗੁਲਾਬੋ ,ਕਥਾ ਕੀਰਤਨ,ਪੰਜਾਬੀ ਸੰਗੀਤ ,ਪੰਜਾਬੀ ਫਿਲਮਾਂ , ਅਤੇ ਸਾਡੀ ਕਨੇਡੀਅਨ ਜ਼ਿੰਦਗੀ ਦੇ ਹਰ ਖੇਤਰ ਵਿੱਚੋਂ ਦੀ ਹੁੰਦਾ ਹੋਇਆ 24 ਘੰਟੇ ਪੰਜਾਬੀਅਤ ਦੀਆਂ ਖੁਸ਼ਬੂਆਂ ਬਿਖੇਰਦਾ "ਚੈਨਲ ਪੰਜਾਬੀ" ਕਨੇਡਾ ਵਿੱਚ ਸ਼ਾਅ ਕੇਬਲ ਉੱਪਰ # 540 (1888-472-2222) ਟੈਲਿਸ ਕੇਬਲ ਉੱਪਰ # 2423, (310 2255) ਰੌਜ਼ਰ ਕੇਬਲ ਉੱਪਰ #853( 1-888-764-3771) ਅਤੇ ਬੈਲ ਉੱਪਰ # 820 ( 1866 797 8686) ਸੰਪਰਕ ਕਰਨ ਉਪਰੰਤ ਦੇਖਿਆ ਜਾ ਸਕਦਾ ਹੈ।