ਜ਼ਮੀਨ ਦੀ ਮਿੱਟੀ ‘ਚ ਉਪਜਾਊਪਣ ਘੱਟ ਰਿਹੈ - ਡਾ. ਅਨਿਲ
Posted on:- 17-01-2016
ਬਰਨਾਲਾ: ਇਨਕਲਬੀ ਕੇਂਦਰ ਪੰਜਾਬ ਅਤੇ ਕਰਨਾਟਕਾ ਜਨਸ਼ਕਤੀ ਵੱਲੋਂ ਆਯੋਜਿਤ ਦੋ ਰੋਜ਼ਾ ਵਰਕਸ਼ਾਪ ਦੇ ਦੂਸਰੇ ਦਿਨ ਕਰਨਾਟਕਾ ਰਾਜਯਾ ਰੈਥਾ ਸੰਘਾ ਅਤੇ ਕਰਨਾਟਕਾ ਜਨਸ਼ਕਤੀ ਵੱਲੋਂ ਡਾ. ਵਾਸੂ ਨੇ ਕਰਨਾਟਕਾ ਅੰਦਰ ਗੰਨਾ ਉਤਪਾਦਕਾਂ ਅਤੇ ਰੇਸ਼ਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਹਾਲਾਤ ਦੀ ਵਿਆਖਿਆ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਵਾਜਬ ਮੁੱਲ ਨਹੀਂ ਮਿਲ ਰਿਹਾ। ਗਰੀਬ ਅਤੇ ਛੋਟਾ ਕਿਸਾਨ ਕਰਜ਼ੇ ਦੇ ਜਾਲ ਚ ਫਸ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ ਜਿਨ੍ਹਾਂ ਨੂੰ ਭਾਰਤ ਦੀਆਂ ਹਾਕਮ ਜਮਾਤਾਂ ਵੱਲੋਂ ਰਾਹਤ ਦੇਣ ਦਾ ਕੋਈ ਢੁੱਕਵਾਂ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਬਿਜਲੀ, ਪਾਣੀ, ਬੀਜ, ਮਸ਼ੀਨਰੀ ਆਂਦਿ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਾਂਝੀ ਖੇਤੀ ਨੂੰ ਅਪਨਾਉਣਾ ਜ਼ਰੂਰੀ ਹੈ। ਵਾਤਾਵਰਨ ਦੀ ਰੱਖਿਆ ਲਈ ਯੋਗ ਉਪਰਾਲੇ, ਪੇਂਡੂ ਲੋਕਾਂ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਪੂਰਤੀ ਨੂੰ ਯਕੀਨੀ ਬਣਾਏ ਜਾਣ ਨਾਲ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਕਾਇਮ ਰੱਖਿਆ ਜਾ ਸਕਦਾ ਹੈ।
ਤਿੰਲਗਾਨਾ ਤੋਂ ਆਲ ਇੰਡੀਆ ਕਿਸਾਨ ਮਜਦੂਰ ਸੰਘ ਦੇ ਆਗੂ ਕਾ.ਅਚੂਤਾ ਰਾਮਾ ਰਾਓ, ਆਧਰਾ ਤੋਂ ਕਿਸਾਨ-ਮਜਦੂਰ ਸੰਘ ਦੇ ਆਗੂ ਕਾ. ਚਿੱਟੀਪੱਟੀ ਵੈਂਕਟੇਸਵਰਾਲੂ, ਡਾ ਮੋਹਨ (ਕੇਰਲਾ ਅਤੇ ਤਾਮਿਲਨਾਡੂ ਦੀ ਪ੍ਰਤੀਨਿਧਤਾ ਕੀਤੀ ) ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵੱਲੋਂ ਦੇਸ਼ ਦੀ ਭਲਾਈ ਲਈ ਕੀਤੇ ਜਾਣ ਵਾਲੇ ਦਾਅਵੇ ਥੋਥੇ ਸਾਬਿਤ ਹੋਏ ਹਨ ਦੇਸ਼ ਅੰਦਰ ਜ਼ਮੀਨ ਦੀ ਕਾਣੀ ਵੰਡ ਅੰਗਰੇਜ਼ਾਂ ਦੇ ਸਮੇਂ ਵਾਂਗ ਕਾਇਮ ਹੈ। ਦੇਸ਼ ਦੇ 70 ਫੀਸਦੀ ਕਿਸਾਨ ਬੇਜ਼ਮੀਨੇ ਅਤੇ ਗਰੀਬ ਹਨ। ਵੱਡੇ ਜ਼ਮੀਨ ਮਾਲਕ ਸਰਕਾਰੀ ਬੱਜਟਾਂ ’ਚ ਖੇਤੀ ਲਈ ਰੱਖੀਆਂ ਸਬਸਿਡੀਆਂ ਹੜ੍ਹੱਪ ਰਹੇ ਹਨ। ਗਰੀਬ ਕਿਸਾਨੀ ਕਰਜ਼ੇ ਦੇ ਮੱਕੜ ਜਾਲ ’ਚ ਫਸੀ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਉਹਨਾਂ ਕਿਹਾ ਕਿ ਕਿਸਾਨੀ ਸਮੱਸਿਆ ਦਾ ਇੱਕੋ ਇੱਕ ਹੱਲ ਕਿਸਾਨੀ ਨੂੰ ਜਥੇਬੰਦ ਕਰਕੇ ਦੇਸ਼ ਵਿਆਪੀ ਸਘੰਰਸ਼ ਵਿੱਢਣ ਨਾਲ ਹੀ ਹੋ ਸਕਦਾ ਹੈ। ਇਸ ਤੋਂ ਬਾਅਦ ਹਰਿਆਣਾ ਤੋਂ ਜਨ ਸੰਘਰਸ਼ ਮੰਚ ਦੇ ਆਂਗੂ ਡਾ. ਸੀ. ਡੀ ਸਰਮਾ, ਅੰਬੇਦਕਰ ਯੂਨੀਵਰਸਿਟੀ ਤੋਂ ਨੇਹਾ ਵਾਧਵਾਨ (ਮਜਬੂਰੀ ਪ੍ਰਵਾਸ ਤੇ ਖੇਤੀ ਸੰਕਟ), ਜਵਾਹਰ ਲਾਲ ਨਹਿਰੂ ਤੋਂ ਸਹਾਇਕ ਪ੍ਰੋ. ਡਾ. ਕੌਸਵ ਬੈਨਰਜੀ, ਕਾ. ਸੰਤਸ਼ ਅਤੇ ਕੁੱਲ ਹਿੰਦ ਵਿਦਿਆਂ ਅਧਿਕਾਰ ਮੰਚ ਦੇ ਚੇਅਰਪਰਸਨ ਡਾ. ਅਨਿਲ ਸਦਗੋਪਾਲੋਨੇ ਖੇਤੀਬਾੜੀ ਦੇ ਸੰਕਟ ਦੇ ਵਿਸ਼ੇਸ਼ ਅਸਰਾਂ ਦੀ ਚਰਚਾ ਕਰਦਿਆਂ ਕਿਹਾ ਕਿ ਮੌਜੂਦਾ ਢੰਗ ਨਾਲ ਕੀਤੀ ਜਾ ਰਹੀ ਖੇਤੀ ਸਦਕਾ ਭੂਮੀ ਹੇਠਲਾ ਪਾਣੀ ਡੂੰਘਾ ਜਾ ਰਿਹਾ ਹੈ। ਜ਼ਮੀਨ ਦੀ ਮਿੱਟੀ ‘ਚ ਉਪਜਾਊਪਣ ਘੱਟ ਰਿਹਾ ਹੈ, ਭਾਂਤ ਦੇ ਕੀੜੇ ਮਕੌੜਿਆਂ ਉੱਤੇ ਫਸਲਾਂ ਦਾ ਹਮਲਾ ਹੋਰ ਵੱਧ ਗਿਆ ਹੈ ਜਿਨ੍ਹਾਂ ’ਤੇ ਕੀਟਨਾਸ਼ਕ ਦਵਾਈਆਂ ਵੀ ਅਸਰਹੀਨ ਸਾਬਿਤ ਹੋ ਰਹੀਆਂ ਹਨ। ਫਸਲ ਅੰਦਰ ਜ਼ਹਿਰੀਲਾਪਣ ਵਧ ਰਿਹਾ ਹੈ ਜੋ ਮਨੁੱਖੀ ਸਿਹਤ ਅਤੇ ਦੁਧਾਰੂ ਪਸ਼ੂਆਂ ਲਈ ਖਤਰਨਾਕ ਸਿੱਟਾ ਹੋ ਰਿਹਾ ਹੈ। ਉਨ੍ਹਾਂ ਵਾਤਾਵਰਣ ਅਨੁਕੂਲ ਮਨੁੱਖੀ ਸਿਹਤ ਲਈ ਤੰਦਰੁਸਤ ਬੀਜਾਂ ਵਾਲੀਆਂ ਫਸਲਾਂ ਉਗਾਉਣ ਅਤੇ ਇਨ੍ਹਾਂ ਨੂੰ ਮੁਨਾਫੇਖੋਰ ਤੋਂ ਬਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਵਰਕਸ਼ਾਪ ਦੇ ਆਖਰੀ ਸ਼ੈਸ਼ਨ ਵਿੱਚ ਡਾਕਟਰ ਦਰਸ਼ਨਪਾਲ, ਗੁਰਮੀਤ ਸਿੰਘ ਨੇ ਵਰਕਸ਼ਾਪ ਸਬੰਧੀ ਪੋ੍ਰਗਾਮ ਤੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਕਰੋੜਾਂ ਗਰੀਬ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਦੀ ਰੱਖਿਆ ਲਈ ਵੱਡੀ ਲਾਮਬੰਦੀ ਕਰਦਿਆਂ ਇੱਕ ਵਿਸ਼ਾਲ ਅੰਦੋਲਨ ਖੜਾ ਕਰਨ ਦੀ ਤਿਆਰੀ ਵਿੱਢੀ ਜਾਵੇ। ਵਰਕਸ਼ਾਪ ਦੇ ਅਖੀਰ ’ਚ ਪਾਸ ਕੀਤੇ ਮਤੇ ਵਿੱਚ ‘ਕਿਸਾਨਾਂ ਦੀਆਂ ਖੁਦਕਸ਼ੀਆਂ ਨੂੰ ਸਾਮਰਾਜੀਆਂ ਦੁਆਰਾ ਭਾਰਤੀ ਰਾਜ ਦੀ ਭਾਗੀਦਾਰੀ ਨਾਲ ਕੀਤੀ ਜਾ ਰਹੀ ਨਸ਼ਲਕੁਸੀ ਦਾ ਨਾਮ ਦਿੱਤਾ ਗਿਆ, ਸਾਮਰਾਜੀ ਤਾਕਤਾਂ ਅਤੇ ਉਹਨਾਂ ਦੇ ਸਥਾਨਕ ਭਾਈਵਾਲਾਂ ਜਿਹੜੇ ਭਾਰਤੀ ਖੇਤੀ ਉਪਰ ਗਲਬਾ ਕਰ ਕੇ ਜ਼ਮੀਨ ਅਤੇ ਖੇਤੀ ਵਿੱਚ ਲੱਗੀ ਕਿਰਤ ਦੀ ਲੁੱਟ ਕਰਨਾ ਚਾਹੁੰਦੇ ਹਨ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।- ਨਰੈਣ ਦੱਤ