ਸ਼ਾਇਰ ਸੁਖਦੇਵ ਨਡਾਲੋਂ ਅਜਾਇਬ ਕਮਲ ਪੁਰਸਕਾਰ ਨਾਲ ਸਨਮਾਨਿਤ
Posted on:- 23-12-2015
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਪੰਜਾਬੀ ਦੇ ਮਰਹੂਮ ਸ਼ਾਇਰ ਜਨਾਬ ਅਜਾਇਬ ਕਮਲ ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਵਲੋਂ ਪਿੰਡ ਡਾਂਡੀਆਂ ਵਿਖੇ ਵਿਸ਼ਾਲ ਪੰਜਵਾਂ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਬੀਬੀ ਰਾਜ ਕੌਰ ਪਤਨੀ ਅਜਾਇਬ ਕਮਲ , ਰੇਸ਼ਮ ਚਿੱਤਰਕਾਰ ਅਤੇ ਡਾ ਚੰਨਣ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਇਸ ਵਾਰ ਜਨਾਬ ਅਜਾਇਬ ਕਮਲ ਯਾਦਗਾਰੀ ਐਵਾਰਡ ਸ਼ਾਇਰ ਸੁਖਦੇਵ ਨਡਾਲੋਂ ਨੂੰ ਦਿੱਤਾ ਗਿਆ । ਇਸ ਮੌਕੇ ਕਰਵਾਏ ਗਏ ਵਿਸ਼ਾਲ ਕਵੀ ਦਰਬਾਰ ਵਿਚ ਉਘੇ ਸ਼ਾਇਰ ਰਾਮ ਸ਼ਰਨ ਜੋਸ਼ੀਲਾ ਅਤੇ ਕੁਲਦੀਪ ਸਿੰਘ ਪੰਛੀ ਨੇ ਤਰੰਨਮ ਵਿਚ ਆਪਣੇ ਗੀਤ ਪੇਸ਼ ਕਰਕੇ ਸਮੁੱਚਾ ਕਵੀਦਰਬਾਰ ਲੁੱਟ ਲਿਆ।
ਇਸ ਮੌਕੇ ਰੇਸ਼ਮ ਚਿੱਤਰਕਾਰ, ਸੋਹਣ ਸਿੰਘ ਸੂਨੀ, ਪ੍ਰਦੀਪ (ਖੜਾਕ ), ਸ਼ਿਵਦੀਪ, ਸੁਖਦੇਵ ਨਡਾਲੋਂ , ਪ੍ਰੀਤ ਨੀਤਪੁਰ, ਜਗਦੇਵ ਸਰਹਾਲਾ , ਅਜਮੇਰ ਸਿੰਘ ਲਕਸੀਹਾਂ, ਸ਼ਿਵ ਕੁਮਾਰ ਬਾਵਾ, ਸਾਜਨ ਚੰਬਲਾਂ, ਸ਼ੀਪਾ ਖੈਰੜਵਾਲਾ, ਹਰਮਿੰਦਰ ਸਾਹਲ , ਗੁਰਪਿੰਦਰ ਸਿੱਪੀ , ਅਮਰਜੀਤ ਕੌਰ ਅਮਰ, ਹਰਬੰਸ ਹੀਓਂ , ਰਣਜੀਤ ਪੋਸੀ, ਸ਼ੈਰੀ ਡਾਂਡੀਆਂ, ਮੋਹਨ ਆਰਟਿਸਟ , ਹਰਗੁਰਜੋਧ ਸਿੰਘ ਆਦਿ ਨੇ ਵੀ ਆਪਣੀਆਂ ਰਚਨਾਵਾ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆਂ । ਇਸ ਮੌਕੇ ਹਰਬੰਸ ਹੀਓਂ ਨੇ ਕਿਹਾ ਕਿ ਅਜਾਇਬ ਕਮਲ ਪੰਜਾਬੀ ਦਾ ਅਜਿਹਾ ਸ਼ਾਇਰ ਹੈ ਜਿਸਦੀ ਪਹਿਲੀ ਪ੍ਰਯੋਗਸ਼ੀਲ ਪੁਸਤਕ ‘ਤਾਸ਼ ਦੇ ਪੱਤੇ ’ ਚੋਂ ਕੁੱਝ ਰਚਨਾਵਾਂ ਦਾ ਅਨੁਵਾਦ ਅੰਗ੍ਰੇਜ਼ੀ ਵਿਚ ਅੰਮਿ੍ਰਤਾ ਪ੍ਰੀਤਮ ਨੇ ਬੰਗਾਲੀ ਤੇ ਤਾਮਿਲ ਭਾਸ਼ਾਵਾਂ ਦੇ ਨਾਲ ਨਾਲ ਇੰਡੀਆ ਪਿਊਟਰੀ ਟੂਡੇ ਵਿਚ ਛਾਪਿਆ ਸੀ।
ਇਹ ਪੁਸਤਕ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ ਨਵੀਂ ਦਿੱਲੀ ਨੇ 1974 ਵਿਚ ਪ੍ਰਕਾਸ਼ਤ ਕੀਤੀ ਸੀ। ਹਰਗੁਰਜੋਧ ਸਿੰਘ , ਪ੍ਰਿੰ ਜਗਮੋਹਨ ਸਿੰਘ ਬੱਡੋਂ ਨੇ ਅਜਾਇਬ ਕਮਲ ਦੀ ਸਮੁੱਚੀ ਲੇਖਣੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ । ਇਸ ਮੌਕੇ ਇੰਜ ਗੁਰਮਿੰਦਰ ਸਿੰਘ, ਡਾ ਸੁਖਦੇਵ ਸਿੰਘ ਸੁੱਖਾ ਬੱਡੋਂ , ਗੁਰਦਿਆਲ ਸਿੰਘ ਕਨੇਡਾ, ਖੜਕ ਕੌਰ ਕਨੇਡਾ, ਪਰਮਜੀਤ ਸਿੰਘ ਆਸਟ੍ਰੇਲੀਆ , ਇੰਦਰਜੀਤ ਸਿੰਘ ਸਮੇਤ ਬੜੀ ਗਿਣਤੀ ਵਿਚ ਸ਼ਾਇਰ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਹਰਮਿੰਦਰ ਸਾਹਿਲ ਨੇ ਬਾਖੂਬੀ ਨਿਭਾਏ। ਧੰਨਵਾਦ ਪ੍ਰਿੰ ਜਗਮੋਹਣ ਸਿੰਘ ਬੱਡੋਂ ਨੇ ਕੀਤਾ।