ਤਾਲਿਬਾਨ ਨਾਲ ਟੱਕਰ ਲੈਣ ਵਾਲੀ ਚੌਦਾਂ ਸਾਲਾ ਕੁੜੀ ਹੋਈ ਗੋਲੀ ਦੀ ਸ਼ਿਕਾਰ
Posted on:- 09-10-2012
ਕੁੜੀਆਂ ਦੀ ਸਿੱਖਿਆ ਲਈ ਅਭਿਆਨ ਚਲਾਉਣ ਵਾਲੀ 14 ਸਾਲਾ ਮਲਾਲਾ ਯੁਸੁਫ਼ਜ਼ਈ ਨੂੰ ਪਾਕਿਸਤਾਨੀ ਵਿੱਚ ਗੋਲੀ ਵੱਜੀ ਹੈ। ਉਸ ’ਤੇ ਇਹ ਹਮਲਾ ਓਦੋਂ ਹੋਇਆ, ਜਦੋਂ ਉਹ ਸਕੂਲ ਤੋਂ ਘਰ ਪਰਤ ਰਹੀ ਸੀ।
ਜ਼ਿਕਰਯੋਗ ਹੈ ਕਿ ਮਲਾਲਾ ਪਹਿਲੀ ਵਾਰ ਸੁਰਖ਼ੀਆਂ ਵਿੱਚ ਸਾਲ 2009 ਵਿੱਚ ਆਈ ਸੀ, ਜਦੋਂ 11 ਸਾਲ ਦੀ ਉਮਰ ਵਿੱਚ ਉਸ ਨੇ ਤਾਲਿਬਾਨ ਦੀ ਕੜਿੱਕੀ ਵਿੱਚ ਫਸੀਆਂ ਜ਼ਿੰਦਗੀਆਂ ਦੇ ਬਾਰੇ ਵਿੱਚ ਬੀਬੀਸੀ ਉਰਦੂ ਲਈ ਡਾਇਰੀ ਲਿਖਣੀ ਸ਼ੁਰੂ ਕੀਤੀ ਸੀ। ਇਸ ਦੇ ਲਈ ਉਸ ਦੇ ਨਾਂਅ ਦੀ ਸਾਲ 2011 ਵਿੱਚ ਬੱਚੀਆਂ ਲਈ ਅੰਤਰਰਾਸ਼ਟਰੀ ਸ਼ਾਂਤੀ ਇਨਾਮ ਵਾਸਤੇ ਵੀ ਚੋਣ ਕੀਤੀ ਗਈ ਸੀ।
ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ਦਾ ਨਿਸ਼ਾਨਾ ਮਲਾਲਾ ਹੀ ਸੀ, ਪਰ ਪਹਿਲਾਂ ਵੀ ਉਸ ਨੂੰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਮਲਾਲਾ ਸਿਰਫ਼ 11 ਸਾਲ ਦੀ ਸੀ, ਜਦੋਂ ਤਾਲਿਬਾਨ ਨੇ ਸਵਾਤ ਘਾਟੀ ਵਿੱਚ ਲਡ਼ਕੀਆਂ ਦੇ ਸਕੂਲ ਜਾਣ ’ਤੇ ਰੋਕ ਲਗਾਉਣ ਦਾ ਫ਼ਰਮਾਨ ਜਾਰੀ ਕੀਤਾ ਸੀ।ਇਸ ਲਈ ਉਸ ਵਕਤ ਕੁਝ ਲਡ਼ਕੀਆਂ ਵਰਦੀ ਦੀ ਜਗ੍ਹਾ ਸਾਦੇ ਕੱਪੜਿਆਂ ਵਿੱਚ ਸਕੂਲ ਜਾਂਦੀਆਂ ਸਨ ਤਾਂ ਕਿ ਇਹ ਲੱਗੇ ਕਿ ਉਹ ਵਿਦਿਆਰਥੀ ਨਹੀਂ ਹਨ ।
ਵੱਡੇ ਹੋ ਕੇ ਮਲਾਲਾ ਕਨੂੰਨ ਦੀ ਪੜਾਈ ਕਰਣ ਅਤੇ ਰਾਜਨੀਤੀ ਵਿੱਚ ਜਾਣਾ ਚਾਹੁੰਦੀ ਹੈ। ਉਸ ਨੇ ਕਿਹਾ ਸੀ , ਮੈਂ ਅਜਿਹੇ ਦੇਸ਼ ਦਾ ਸੁਫ਼ਨਾ ਵੇਖਿਆ ਹੈ ਜਿੱਥੇ ਸਿੱਖਿਆ ਸਭ ਲਈ ਹੋਵੇ।