27 ਸਤੰਬਰ ਨੂੰ ਬਰਨਾਲਾ ਵਿਖੇ ਮਨਾਇਆ ਜਾਵੇਗਾ “ਇਨਕਲਾਬੀ ਰੰਗ ਮੰਚ” ਦਿਹਾੜਾ
Posted on:- 22-09-2015
ਬਰਨਾਲਾ: ਰੰਗਮੰਚ ਦੇ ਬਾਬਾ ਬੋਹੜ ਲੋਕ ਨਾਇਕ ਭਾਅਜੀ ਗੁਰਸ਼ਰਨ ਸਿੰਘ ਦੇ ਵਿਛੋੜੇ ਅਤੇ ਕੌਮੀ ਮੁਕਤੀ ਲਹਿਰ ਦੇ ਮਹਾਨ ਸਹੀਦ ਸ਼ਹੀਦੇ-ਆਜਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ 27 ਸਤੰਬਰ 2015 ਦਿਨ ਐਤਵਾਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਪਲਸ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਮਨਾਏ ਜਾ ਰਹੇ ਪੂਰੀ ਰਾਤ ਦੇ “ਇਨਕਲਾਬੀ ਰੰਗ ਮੰਚ” ਦਿਹਾੜੇ ਨੂੰ ਸਫਲ ਬਨਾਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸੇ ਕੜੀ ਵਜੋਂ ਇਨਕਲਾਬੀ ਕੇਂਦਰ,ਪੰਜਾਬ ਦੀ ਅਗਵਾਈ ’ਚ ਹੁਣ ਤੱਕ ਅੱਧੀ ਦਰਜਣ ਤੋਂ ਵੀ ਵੱਧ ਥਾਵਾਂ(ਗੋਬਿੰਦ ਕਲੋਨੀ/ਦੱਧਾਹੂਰ ਬਸਤੀ,ਜੈਵਾਟਿਕਾ ਕਲੋਨੀ,ਚਿੰਟੂ ਰੋਡ ਨੇੜੇ ਨਿਰੰਕਾਰੀ ਭਵਨ,ਸ਼ਕਤੀ ਨਗਰ/ਰਣਜੀਤ ਸਿੰਘ ਨਗਰ,ਬਾਬਾ ਦੀਪ ਸਿੰਘ ਨਗਰ ਵਿੱਚ ਨੁੱਕੜ ਨਾਟਕ ਖੇਡੇ ਜਾ ਚੁੱਕੇ ਹਨ। ਮਿਹਨਤਕਸ਼ ਲੋਕ ਇਸ ਨੂੰ ਬਹੁਤ ਉਤਸ਼ਾਹ ਜਨਕ ਹੁੰਗਾਰਾ ਦੇ ਰਹੇ ਹਨ।
ਲੋਕ ਪੱਖੀ ਰੰਗ ਮੰਚ ਯਾਦਵਿੰਦਰ ਠੀਕਰੀਵਾਲ ਅਤੇ ਜੱਸਾ ਠੀਕਰੀਵਾਲ ਵਿੱਕੀ ਨੀਲਕਮਲ ਵੱਲੋਂ ਸਿਆਸੀ ਵਿਅੰਗਆਤਮਕ ਲੋਕ ਮਨਾਂ’ਚ ਅਨੇਕਾਂ ਸੁਆਲ ਉਭਾਰਦਾ ਨਾਟਕ “ਭੰਡ ਬਰਨਾਲਾ ਆਏ” ਖੇਡ ਰਹੇ ਹਨ।ਕੱਲ੍ਹ ਦੇਰ ਰਾਤ ਇਹ ਨੁੱਕੜ ਨਾਟਕ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੇਸ਼ ਕੀਤਾ ਗਿਆ।ਇਸ ਨੁੱਕੜ ਨਾਟਕ ਦੀ ਤਿਆਰੀ ਵਿੱਚ ਅਹਿਮ ਯੋਗਦਾਨ ਮਾ.ਹਰਭਗਵਾਨ ਅਤੇ ਡਾ.ਰਜਿੰਦਰ ਪਾਲ ਨੇ ਪਾਇਆ ।ਇਸ ਨਾਨਕ ਮੇਲੇ ਵਿੱਚ ਵੱਡੀ ਗਿਣਤੀ’ਚ ਮਰਦ ਔਰਤਾਂ ਨੇ ਹਿੱਸਾ ਲਿਆ।
ਇਸ ਸਮੇਂ ਨੁੱਕੜ ਨਾਟਕ ਤੋਂ ਇਲਾਵਾ ਬੁਲਾਰਰਿਆਂ ਮੈਡਮ ਅਮਰਜੀਤ ਕੌਰ ਨਰਾਇਣ ਦੱਤ ਪ੍ਰੇਮਪਾਲ ਕੌਰ ਸੁਖਵਿੰਦਰ ਕੌਰ ਨੇ ਵਿਚਾਰ ਸਾਂਝੇ ਕਰਦਿਆਂ 27 ਸਤੰਬਰ ਰਾਤ ਭਰ ਚੱਲਣ ਵਾਲੇ ਲੋਕ ਪੱਖੀ ਇਨਕਲਾਬੀ ਨਾਟਕ ਮੇਲੇ ਵਿੱਚ ਪ੍ਰੀਵਾਰਾਂ ਸਮੇਤ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ।ਇਸ ਸਮੇਂ ਹਰਚਰਨ ਚਹਿਲ ਸੰਤੋਖ ਸਿੰਘ ਰਜੇਸ਼ ਬੰਟੀ ਰਾਜੀਵ ਕੁਮਾਰ ਅਮਨ ਮਰਹੂਮ ਸਾਥੀ ਮੱਘਰ ਸਿੰਘ ਕੂਲਰੀਆਂ ਦੀ ਜੀਵਨ ਸਾਥਣ ਗਮਦੂਰ ਕੌਰ ਮਾ ਨਿਰੰਜਣ ਸਿੰਘ ਹਮੀਰ ਸਿੰਘ ਵੀ ਹਾਜ਼ਰ ਸਨ।