ਆਤਮ-ਹੱਤਿਆ ਦਾ ਸਿੱਧਾ ਪ੍ਰਸਾਰਨ ਦਿਖਾਉਣ ’ਤੇ ਮੰਗੀ ਚੈਨਲ ਨੇ ਮੁਆਫ਼ੀ
Posted on:- 30-09-2012
ਅਮਰੀਕਾ ਦੇ ਲੋਕਾਂ ਦਾ ਹਰਮਨ-ਪਿਆਰਾ ਨਿਊਜ਼ ਨੈੱਟਵਰਕ ਫਾਕਸ ਨਿਊਜ਼ ਨੇ ਇੱਕ ਵਿਅਕਤੀ ਦੁਆਰਾ ਆਤਮ-ਹੱਤਿਆ ਕੀਤੇ ਜਾਣ ਦਾ ਦ੍ਰਿਸ਼ ਲਾਇਵ ਵਿਖਾਉਣ ਉੱਤੇ ਮੁਆਫ਼ੀ ਮੰਗੀ ਹੈ।
ਸ਼ੁੱਕਰਵਾਰ ਨੂੰ ਫਾਕਸ ਨਿਊਜ਼ ਨੇ ਆਪਣੇ ਪ੍ਰਸਾਰਣ ਦੇ ਦੌਰਾਨ ਤੇਜ਼ ਰਫ਼ਤਾਰ ’ਤੇ ਭੱਜਦੀ ਇੱਕ ਗੱਡੀ ਦਾ ਹੈਲੀਕਾਪਟਰ ਰਾਹੀਂ ਫ਼ਿਲਮਾਂਕਣ ਕੀਤਾ। ਇਹ ਗੱਡੀ ਏਰੀਜੋਨਾ ਰਾਜ ਦੇ ਫੀਨਿਕਸ ਸ਼ਹਿਰ ਤੋਂ ਚੱਲੀ ਸੀ ਅਤੇ ਚੈਨਲ ਉੱਤੇ ਲਗਾਤਾਰ ਇਸ ਘਟਨਾ ਦੀ ਲਾਇਵ ਕਵਰੇਜ਼ ਵਿਖਾਈ ਗਈ ।
ਮੰਨਿਆ ਜਾ ਰਿਹਾ ਹੈ ਕਿ ਇਹ ਗੱਡੀ ਚੋਰੀ ਹੋਈ ਸੀ, ਜਿਸ ਨੂੰ ਇੱਕ ਵਿਅਕਤੀ ਲੈ ਕੇ ਭੱਜ ਰਿਹਾ ਸੀ। ਪਰ ਰੇਗਿਸਤਾਨ ਵਿੱਚ ਮੀਲਾਂ ਤੱਕ ਗੱਡੀ ਚਲਾਣ ਦੇ ਬਾਅਦ ਉਹ ਵਿਅਕਤੀ ਅਚਾਨਕ ਰੁਕਿਆ ਅਤੇ ਗੱਡੀ ਤੋਂ ਉੱਤਰ ਕੇ ਭੱਜਣ ਲੱਗਾ। ਫਿਰ ਉਸ ਨੇ ਆਪਣੇ ਆਪ ਨੂੰ ਸਿਰ ਵਿੱਚ ਗੋਲੀ ਮਾਰ ਕੇ ਜਾਨ ਦੇ ਦਿੱਤੀ। ਇਹ ਸਾਰੇ ਦ੍ਰਿਸ਼ ਟੀ ਵੀ ਉੱਤੇ ਲਾਇਵ ਦਿਖਾਏ ਗਏ।
ਬਾਅਦ ਵਿੱਚ ਟੀਵੀ ਐਂਕਰ ਸ਼ੇਫਰਡ ਸਮਿਥ ਨੇ ਦਰਸ਼ਕਾਂ ਨੂੰ ਇਹ ਸਭ ਦ੍ਰਿਸ਼ ਵਿਖਾਉਣ ਉੱਤੇ ਮੁਆਫ਼ੀ ਮੰਗੀ। ਉਨ੍ਹਾਂ ਨੇ ਕਿਹਾ , “ਸਾਡੇ ਤੋਂ ਅਸਲ ਵਿੱਚ ਵੱਡੀ ਗਡ਼ਬਡ਼ੀ ਹੋਈ ਹੈ। ”