ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਰਜੇਸ਼ ਮਿਸ਼ਰਾ ਨਹੀਂ ਰਹੇ
Posted on:- 29-09-2012
ਵਿਦੇਸ਼ ਨੀਤੀ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਅਮਰੀਕਾ ਦੇ ਨਾਲ ਡੂੰਘੇ ਸਬੰਧਾਂ ਦੀ ਦਿਸ਼ਾ ਵਿੱਚ ਕੰਮ ਕਰਣ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਰਜੇਸ਼ ਮਿਸ਼ਰਾ ਦਾ ਦਿਲ ਸਬੰਧੀ ਰੋਗ ਦੇ ਕਾਰਨ ਬੀਤੇ ਦਿਨੀਂ ਦੱਖਣ ਦਿੱਲੀ ਦੇ ਬਸੰਤ ਕੁੰਜ ਸਥਿਤ ਫੋਰਟਿਸ ਅਸਤਪਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ , ਇੱਕ ਪੁੱਤਰ ਅਤੇ ਇੱਕ ਧੀ ਹੈ ।
29 ਸਤੰਬਰ, 1928 ਨੂੰ ਮੱਧ ਪ੍ਰਦੇਸ਼ ਵਿੱਚ ਜੰਮੇ ਬਰਜੇਸ਼ ਮਿਸ਼ਰਾ ਸਾਲ 1998 ਤੋਂ 2004 ਤੱਕ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ। ਉਨ੍ਹਾਂ ਦੇ ਪਿਤਾ ਦੁਆਰਕਾ ਪ੍ਰਸਾਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਨ।
ਅਟਲ ਬਿਹਾਰੀ ਵਾਜਪਾਈ ਦੇ ਸ਼ਾਸਨ ਕਾਲ ਵਿੱਚ ਬਰਜੇਸ਼ ਦੀ ਪਹਿਚਾਣ ਇੱਕ ਸ਼ਕਤੀਸ਼ਾਲੀ ਵਿਅਕਤੀ ਦੇ ਰੂਪ ਵਿੱਚ ਸੀ ਅਤੇ ਕਈ ਵਾਰ ਸਰਕਾਰ ਨੂੰ ਮੁਸ਼ਕਲਾਂ ਤੋਂ ਬਚਾਉਣ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।