ਨਾਂਅ ਪਿੱਛੇ ‘ਖ਼ਾਨ’ ਲਿਖਿਆ ਹੋਣ ਕਰਕੇ ਬੁਰਾ ਵਰਤਾਉ ਨਾ ਕਰੋ : ਸਰਵਉੱਚ ਅਦਾਲਤ
Posted on:- 28-09-2012
ਸਰਵਉੱਚ ਅਦਾਲਤ ਨੇ ਕਿਹਾ ਹੈ ਕਿ ਕਿਸੇ ਵਿਅਕਤੀ ਨਾਲ ਸਿਰਫ ਇਸ ਲਈ ਬੁਰਾ ਵਰਤਾਉ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ ਉਸ ਦਾ ਸੰਬੰਧ ਕਿਸੇ ਵਿਸ਼ੇਸ਼ ਧਰਮ ਨਾਲ ਹੈ। ਸਰਵਉੱਚ ਅਦਾਲਤ ਨੇ ਗੁਜਰਾਤ ਵਿੱਚ ਅੱਤਵਾਦ ਦੇ ਇਲਜ਼ਾਮ ਵਿੱਚ ਦੋਸ਼ੀ ਕਰਾਰ ਦਿੱਤੇ 11 ਲੋਕਾਂ ਨੂੰ ਬਰੀ ਕਰਦੇ ਹੋਏ ਆਪਣੇ ਇੱਕ ਅਹਿਮ ਫੈਸਲੇ ਵਿੱਚ ਫਿਲਮ ‘ਮਾਏ ਨੇਮ ਇਜ਼ ਖ਼ਾਨ ਫਿਲਮ ਦਾ ਵੀ ਜ਼ਿਕਰ ਕੀਤਾ । ਇਹ ਲੋਕ 18 ਸਾਲ ਤੋਂ ਜੇਲ੍ਹ ਵਿੱਚ ਸਨ।
ਸਾਲ 2002 ਵਿੱਚ ਟਾਡਾ ਦੀ ਵਿਸ਼ੇਸ਼ ਅਦਾਲਤ ਨੇ ਇਨ੍ਹਾਂ ਲੋਕਾਂ ਨੂੰ 1994 ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਭਗਵਾਨ ਜਗਨਨਾਥ ਪੁਰੀ ਯਾਤਰਾ ਦੇ ਦੌਰਾਨ ਸੰਪਰਦਾਇਕ ਹਿੰਸਾ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਸੀ।
ਸਰਵਉੱਚ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ , “ਜ਼ਿਲ੍ਹਾ ਪੁਲਿਸ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਇਹ ਜ਼ਿੰਮੇਦਾਰੀ ਦਿੱਤੀ ਗਈ ਹੈ ਕਿ ਉਹ ਕਨੂੰਨ ਦਾ ਕਿਸੇ ਵੀ ਤਰ੍ਹਾਂ ਦੁਰਵਰਤੋਂ ਨਾ ਹੋਣ ਦੇਣ ਅਤੇ ਇਸ ਗੱਲ ਨੂੰ ਨਿਰਦਾਰਿਤ ਕੀਤਾ ਜਾਵੇ ਕਿ ਕਿਸੇ ਨਿਰਦੋਸ਼ ਵਿਅਕਤੀ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਉਸ ਨੂੰ ‘ਮਾਈ ਨੇਮ ਇਜ਼ ਖ਼ਾਨ ਬੱਟ ਆਈ ਐੱਮ ਨਾਟ ਟੇਰੇਰਿਸਟ’ ਦੀ ਵਜ੍ਹਾ ਕਰਕੇ ਸਤਾਇਆ ਜਾ ਰਿਹਾ ਹੈ ।”