ਸ਼ਹੀਦ ਕਿਰਨਜੀਤ ਕੌਰ ਦੀ 18 ਵੀਂ ਬਰਸੀ ਦੀਆਂ ਤਿਆਰੀਆਂ ਮੁਕੰਮਲ
Posted on:- 12-08-2015
ਮਹਿਲਕਲਾਂ ਸਮੂਹਿਕ ਜ਼ਬਰ ਦਾ ਸ਼ਿਕਾਰ ਗੁੰਡਿਆਂ ਸੰਗ ਆਖਰੀ ਦਮ ਤੱਕ ਜੂਝਦੀ ਸ਼ਹੀਦ ਹੋਈ ‘ਔਰਤ ਮੁਕਤੀ ਦਾ ਚਿੰਨ੍ਹ” ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੀ 18ਵੀਂ ਸਲਾਨਾ ਬਰਸੀ ਦੀਆਂ ਤਿਆਰੀਆਂ ਮਕੁੰਮਲ ਹੋ ਗਈਆਂ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਸਿੰਘ ਧਨੇਰ, ਪ੍ਰੇਮ ਕੁਮਾਰ ਗੁਰਦੇਵ ਸਿੰਘ ਸਹਿਜੜ੍ਹਾ ਨੇ ਦੱਸਿਆ ਕਿ ਹੁਣ ਤੱਕ ਤਿੰਨ ਦਰਜਨ ਪਿੰਡਾਂ/ਸ਼ਹਿਰਾਂ/ਕਸਬਿਆਂ ਅੰਦਰ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਮੀਟਿੰਗਾਂ ਹੋ ਚੁੱਕੀਆਂ ਹਨ ਜਿੰਨ੍ਹਾਂ ‘ਚ ਮੇਹਨਤੀ ਲੋਕਾਂ ਵੱਲੋਂ ਵਿਸ਼ਾਲ ਹੁੰਗਾਰਾ ਮਿਲ ਰਿਹਾ ਹੈ। ਲੋਕ ਜਨਤਕ ਆਗੂਆਂ ਦੀ ਅਗਵਾਈ ‘ਚ ਹਰ ਪੱਖੋਂ ਤਿਆਰੀ ਫੰਡ/ਰਾਸ਼ਨ/ ਪਹੁੰਚਣ ਦਾ ਸੁਨੇਹਾ ਦੇਣ ‘ਚ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਨ। ਇਸ ਤ੍ਰਰਾਂ ਵਿਲੱਖਣ ਨਵੀਂ ਉਸਾਰੂ ਦਲੇਰਾਨਾ ਚੇਤੰਨ ਪਹੁੰਚ ਅਖਤਿਆਰ ਕਰਦਿਆਂ ਔਰਤ ਆਗੂ ਪ੍ਰੇਮਪਾਲ ਕੌਰ , ਪਰਮਜੀਤ ਕੌਰ ਜੋਧਪੁਰ, ਬਰਿੰਦਰ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਸ਼ਹਿਣਾ ਦੀ ਅਗਵਾਈ ‘ਚ ਦਰਜਨਾਂ ਪਿੰਡਾਂ ‘ਚ ਔਰਤਾਂ ਦੀਆਂ ਮੀਟਿੰਗਾਂ ਕਰਵਾਈਆਂ ਹਨ।
ਇਸੇ ਹੀ ਤ੍ਰਰਾਂ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਡੀ.ਟੀ ਐੱਫ ਅਤੇ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਸਹਿਯੋਗ ਨਾਲ ਦਰਜਨਾਂ ਸਕੂਲਾਂ ‘ਚ ਹਜ਼ਾਰਾਂ ਬੱਚਿਆਂ ਨੂੰ ਸੰਬੋਧਨ ਕੀਤਾ ਜਾ ਚੁੱਕਾ ਹੈ। ਐਕਸ਼ਨ ਕਮੇਟੀ ਮੈਂਬਰ ਨਰੈਣ ਦੱਤ, ਕਲਵੰਤ ਰਾਏ, ਪ੍ਰੇਮ ਕੁਮਾਰ, ਮਲਕੀਤ ਵਜੀਦਕੇ, ਅਮਰਜੀਤ ਕੁੱਕੂ, ਪ੍ਰੀਤਮ ਦਰਦੀ, ਨਿਹਾਲ ਸਿੰਘ, ਮਲਕੀਤ ਸਿੰਘ ਮਹਿਲਕਲਾਂ ਨੇ ਕਿਹਾ ਕਿ ਇਸ ਵਾਰ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਜਿੱਥੇ ਔਰਤ ਜ਼ਬਰ ਵਿਰੋਧੀ ਦਿਵਸ ਵਜੋਂ ਮਨਾਈ ਜਾਵੇਗੀ ਉੱਥੇ ਹੀ ਇਸ ਵਾਰ ਲੋਕ ਆਗੂ ਮਨਜੀਤ ਧਰੇਨ ਦੀ ਉਮਰ ਕੈਦ ਸਜ਼ਾ ਰੱਦ ਕਰਨ ਵਾਲਾ ਵਿਸ਼ਾ ਅਤੇ ਸਰਕਾਰ ਦੀ ਸ਼ਹਿ ਪ੍ਰਪਾਤ ਗੁੰਡਾ ਲਾਣੇ ਵੱਲੋਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਨਾਮ ਜੇ ‘ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀ.ਸੈ.ਸਕੂਲ ਰੱਖਿਆ ਸੀ ਮਿਟਾਉਣ ਦੀਆਂ ਸਾਜ਼ਿਸ਼ਾਂ ਦਾ ਵੀ ਪਰਦਾਫਾਸ਼ ਕਰਦਿਆਂ ਇਸ ਸੰਘਰਸ਼ ਨੂੰ ਗੁੰਡਾ, ਪੁਲਿਸ, ਸਿਆਸੀ ਅਦਾਲਤੀ ਗੱਠਜੋੜ ਖਿਲਾਫ ਹੋਰ ਵੀ ਵੱਧ ਤਨਦੇਹੀ ਨਾਲ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਜਾਏਗਾ। ਇਸ ਵਾਰ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ, ਬੀ.ਕੇ.ਯੂ ਏਕਤਾ ਡਕੋਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੀ.ਪੀ.ਆਈ ਪੰਜਾਬ ਦੇ ਸੂਬਾ ਆਗੂ ਜਗਰੂਪ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਨੁਮਾਇੰਦੇ ਅਧਿਆਪਕ ਦਲ ਦੇ ਸੂਬਾ ਆਗੂ ਹਰਜੀਤ ਜਲਾਲਦੀਵਾਲ ਡੀ.ਟੀ.ਐੱਫ ਦੇ ਸੂਬਾ ਆਗੂ ਭੁਪਿੰਦਰ ਵੜੈਚ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇਨਕਲਾਬੀ ਜਮਹੂਰੀ ਜਨਤਕ ਰਾਜਸੀ ਜਥੇਬੰਦੀਆਂ ਦੇ ਬੁਲਾਰੇ ਵਿਚਾਰ ਪੇਸ਼ ਕਰਨਗੇ ਇਸ ਸਮੇਂ ਲੋਕਪੱਖੀ ਗੀਤ ਸੰਗੀਤ ਕੋਰੋਗ੍ਰਾਫੀਆਂ ਅਤੇ ਨਾਟਕ ਵੀ ਪੇਸ਼ ਕੀਤੇ ਜਾਣਗੇ ਇਸ ਵਾਰ ਵਿਦਿਆਰਥੀ ਸੰਘਰਸ਼ ਨੂੰ ਸਮਰਪਿਤ ਪੰਜਾਬ ਦੀ ਅਣਖੀ ਧੀ ਹਰਦੀਪ ਕੌਰ ਕੋਟਲਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। -ਨਰੈਨ ਦੱਤ