Thu, 21 November 2024
Your Visitor Number :-   7256693
SuhisaverSuhisaver Suhisaver

ਕਿਰਨਜੀਤ ਕੌਰ ਮਹਿਲਕਲਾਂ ਦੇ ਬਰਸੀ ਸਮਾਗਮ ਦੀ ਤਿਆਰੀ ਲਈ ਔਰਤ ਕਾਰਕੁੰਨਾਂ ਵੱਲੋਂ ਪਿੰਡ ਪਿੰਡ ਨੁੱਕੜ ਮੀਟਿੰਗਾਂ

Posted on:- 09-08-2015

suhisaver

ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਉੱਤੇ ਵੱਡੀ ਔਰਤ ਲਾਮਬੰਦੀ ਕਰਨ ਲਈ ਬਰਨਾਲਾ ਜ਼ਿਲ੍ਹੇ ਅੰਦਰ ਸਰਗਰਮ ਔਰਤ ਕਾਰਕੁੰਨਾਂ ਦੀ ਵਿਸ਼ੇਸ਼ ਟੀਮ ਬਣਾ ਕੇ ਪਿੰਡ ਪਿੰਡ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਵਾਉਣ ਅਤੇ ਸ਼ਹੀਦ ਕਿਰਨਜੀਤ ਕੌਰ ਦੀ 18ਵੀਂ ਬਰਸੀ ‘‘ਔਰਤ ਜਬਰ ਵਿਰੋਧੀ ਦਿਨ’’ ਵਜੋਂ ਮਨਾਉਣ ਲਈ 12 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਦਾਣਾ ਮੰਡੀ, ਮਹਿਲਕਲਾਂ ਵਿਖੇ ਵੱਡੀ ਲੋਕ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਬਰਸੀ ਸਮਾਗਮ ਵਿਚ ਜੁਝਾਰੂ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅੱਜ ਪਿੰਡ ਠੀਕਰੀਵਾਲ, ਸੁਖਪੁਰਾ, ਖੁੱਡੀ, ਪੱਖੋਂਕਲਾਂ, ਚੀਮਾਂ ਤੇ ਜੋਧਪੁਰ ਵਿਖੇ ਔਰਤਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਸਮੇਂ ਔਰਤ ਆਗੂ ਮੈਡਮ ਪ੍ਰੇਮਪਾਲ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਸ਼ਹਿਣਾ, ਅਮਰਜੀਤ ਕੌਰ ਜੋਧਪੁਰ ਤੇ ਬਰਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਰਨਜੀਤ ਕੌਰ ਦੀ ਸ਼ਹਾਦਤ ਔਰਤਾਂ ਨੂੰ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਜੂਝਣ ਦਾ ਹੋਕਾ ਦਿੰਦੀ ਹੈ।

ਇਸ ਸੰਘਰਸ਼ ਨੇ ਇਲਾਕੇ ਅਤੇ ਪੰਜਾਬ ਭਰ ਅੰਦਰ ਔਰਤਾਂ ਉਪਰ ਹੋ ਰਹੇ ਘਰੇਲੂ, ਸਮਾਜਿਕ ਤੇ ਰਾਜਕੀ ਜਬਰ ਖਿਾਲਫ ਜੂਝਣ ਦੀ ਮਿਸਾਲ ਕਾਇਮ ਕੀਤੀ ਹੈ। ਅੱਜ ਔਰਤ ਸਮਾਜ ਅੰਦਰ ਆਰਥਿਕ, ਸਮਾਜਿਕ ਤੇ ਸਿਆਸੀ ਲੁੱਟ, ਜਬਰ ਤੇ ਅਨਿਆਂ ਦਾ ਸ਼ਿਕਾਰ ਹੈ ਇਸ ਲੁੱਟ, ਜਬਰ ਤੇ ਅਨਿਆਂ ਖਿਲਾਫ ਔਰਤਾਂ ਨੂੰ ਵਿਸ਼ਾਲ ਜਨਤਕ ਲਾਮਬੰਦੀ ਕਰਦਿਆਂ ਲੋਟੂ ਤੇ ਜਾਬਰ ਤਾਕਤਾਂ ਖਿਲਾਫ ਸੰਘਰਸ਼ ਦੇ ਮੈਦਾਨ ਵਿਚ ਨਿਤਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤ ਵਰਗ ਦੀ ਮੁਕਤੀ ਲਈ ਚੇਤੰਨ ਤੇ ਜੁਝਾਰੂ ਔਰਤਾਂ ਦੀ ਇਕਜੁਟ ਔਰਤ ਜੱਥੇਬੰਦੀ ਉਸਾਰਨ ਦੀ ਜਰੂਰਤ ਹੈ। ਇਸ ਲਈ ਔਰਤਾਂ ਨੂੰ ਘਰ ਦੀਆਂ ਤੰਗ ਵਲਗਣਾਂ ਚੋਂ ਬਾਹਰ ਆ ਕੇ ਔਰਤ ਮੁਕਤੀ ਦੀ ਅਵਾਜ਼ ਨੂੰ ਬੁਲੰਦ ਕਰਨਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਪਿੰਡਾਂ ਦੀਆਂ ਔਰਤਾਂ ਨੂੰ ਕਿਹਾ ਕਿ 12 ਅਗਸਤ ਨੂੰ ਮਹਿਲਕਲਾਂ ਦੀ ਧਰਤੀ ਤੇ ਪੁੱਜ ਕੇ ਉਨ੍ਹਾਂ ਨੂੰ ਲੁੱਟ ਜਬਰ ਖਿਲਾਫ ਸੰਘਰਸ਼ ਦੀ ਲਟ ਲਟ ਬਲਦੀ ਮਿਸਾਲ ਨੂੰ ਜਗਦਾ ਮੱਘਦਾ ਰੱਖਣ ’ਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।

-ਪ੍ਰੇਮਪਾਲ ਕੌਰ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ