ਅਗਲੇ ਸਾਲ ਤੋਂ ਨਹੀਂ ਲੱਗੇਗਾ ਮੋਬਾਈਲ ਫ਼ੋਨ 'ਤੇ ਰੋਮਿੰਗ ਖ਼ਰਚਾ : ਸਿੱਬਲ
Posted on:- 24-09-2012
ਦੂਰ-ਸੰਚਾਰ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਮੋਬਾਈਲ ਫ਼ੋਨ ਵਰਤੋਂਕਾਰਾਂ ਨੂੰ ਅਗਲੇ ਸਾਲ ਤੋਂ ਰੋਮਿੰਗ ਖ਼ਰਚਾ ਨਹੀਂ ਦੇਣਾ ਪਵੇਗਾ ।
ਸਿੱਬਲ ਨੇ ਅੱਜ ਰੋਮਿੰਗ ਖ਼ਰਚਾ ਖ਼ਤਮ ਹੋਣ ਦੀ ਸਮਾਂ ਸੀਮਾ ਦੇ ਬਾਰੇ ਵਿੱਚ ਪੁੱਛੇ ਜਾਣ ਉੱਤੇ ਕਿਹਾ ਕਿ , ‘‘ਅਗਲੇ ਸਾਲ ਤੋਂ , ਸਾਡੇ ਦੂਰ ਸੰਚਾਰ ਸਕੱਤਰ ਨੇ ਤੁਹਾਨੂੰ ਦੱਸਿਆ ਹੈ ਕਿ ਇਹ ਅਗਲੇ ਸਾਲ ਤੋਂ ਹੋਵੇਗਾ । ” ਰਾਸ਼ਟਰੀ ਦੂਰ-ਸੰਚਾਰ ਨੀਤੀ 2012 ਵਿੱਚ ਇਸ ਦਾ ਪ੍ਰਸਤਾਵ ਕੀਤਾ ਗਿਆ ਹੈ । (ਪੀ.ਟੀ.ਆਈ)