Thu, 21 November 2024
Your Visitor Number :-   7255789
SuhisaverSuhisaver Suhisaver

ਸ਼ਹੀਦ ਊਧਮ ਸਿੰਘ ਦੀ ਯਾਦ ‘ਚ ਵਿਚਾਰ ਗੋਸ਼ਟੀ

Posted on:- 03-08-2015

suhisaver

ਮਹਾਨ ਸੂਰਵੀਰ ਯੋਧੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ’ਤੇ  ਸ਼ਾਂਤੀ ਹਾਲ ਰਾਮ ਬਾਗ ਬਰਨਾਲਾ ਵਿਖੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਸਰਧਾਂਜਲੀ ਸਮਾਗਮ ਦਾ ਅਯੋਜਨ ਕੀਤਾ ਗਿਆ। ਲੋਕ ਲਹਿਰਾਂ ਦੇ ਘੋਲਾਟੀਏ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਾਥੀ ਤੇਜਾ ਸਿੰਘ ਬਰਗਾੜੀ ਨੂੰ ਸਮਰਪਤ ਇਸ ਸਮਾਗਮ ‘ਚ ਮਾਲਵੇ ਤੇ ਵਿਸ਼ੇਸਕਰ ਬਰਨਾਲਾ ਜਿਲੇ੍ਹ ਚੋਂ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਭਾਗ ਲਿਆ।ਸ਼ਹੀਦ ਊਧਮ ਸਿੰਘ ਦੇ ਇਸ ਸ਼ਹਾਦਤ ਦਿਵਸ ‘ਤੇ ਅਯੋਜਿਤ ਸਰਧਾਂਜਲੀ ਸਮਾਗਮ ‘ਚ ਇੱਕ ਵਿਚਾਰ ਗੋਸ਼ਟੀ ਦਾ ਅਯੋਜਨ ਕੀਤਾ ਗਿਆ।ਪ੍ਰਧਾਨਗੀ ਮੰਡਲ ‘ਚ ਸ਼ਾਮਲ ਮਖਤਿਆਰ ਪੂਹਲਾ ਸੰਪਾਦਕ ਲਾਲ ਪਰਚਮ, ਕੰਵਲਜੀਤਾ ਖੰਨਾ ਜਨਰਲ ਸਕੱਤਰ ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਆਗੂ ਹੇਮ ਰਾਜ ਸਟੈਨੋ,ਭੈਣ ਬਿੰਦਰ ਕੌਰ,ਇਤਿਹਾਸਕਾਰ ਰਾਕੇਸ਼ ਕੁਮਾਰ ਹੋਰਾਂ ਦੀ ਪ੍ਰਧਾਨਗੀ ‘ਚ ਸਾਥੀ ਨਰਾਇਣ ਦੱਤ ਦੀ ਮੰਚ ਸੰਚਾਲਤਾ ਹੇਠ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ, ਇਸ ਸਮੇਂ ਸਮੂਹ ਸਰੋਤਿਆਂ/ਜਥੇਬੰਦੀਆਂ ਵਲੋਂ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਂਟ ਕੀਤੀ ਗਈਆਂ।

ਸ਼ਹੀਦ ਊਧਮ ਸਿੰਘ ਦੇ ਜੀਵਨ ਇਤਿਹਾਸ ਤੇ ਡੂੰਘਾ ਖੋਜ ਅਧਿਐਨ ਕਰਨ ਵਾਲੇ ਉੱਘੇ ਇਤਿਹਾਸਕਾਰ ਰਾਕੇਸ਼ ਕੁਮਾਰ ਵਲੋਂ ਹੁਣੇ ਰਚੀ ਗਈ ਪੁਸਤਕ‘ਬਦਲੇ ਤੋਂ ਪਾਰ, ਸਮਾਜਿਕ ਬਦਲਾਅ ਨੂੰ ਪ੍ਰਣਾਇਆ ਸੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ‘ ਉਪਰ ਵਿਚਾਰ ਗੋਸ਼ਟੀ ਦਾ ਆਰੰਭ ਸਰਧਾਂਜਲੀ ਰਸਮ ਉਪਰੰਤ ਹੋਇਆ।ਸ੍ਰੀ ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਸਿੰਘ ਸੰਬੰਧੀ ਆਪਣੀ ਖੋਜ ਤੇ ਅਧਿਐਨ ਦਾ ਵਰਣਨ ਕਰਦਿਆਂ ਕਿਹਾ ਕਿ ਸਾਡਾ ਮਹਾਨ ਯੋਧਾ ਸਿਰਫ ਜਨਰਲ ਉਡਵਾਇਰ ਤੋਂ ਜਲ੍ਹਿਆਂਵਾਲਾ ਬਾਗ ਦੇ ਖੁਨੀ ਸਾਕੇ ਦਾ ਬਦਲਾ ਲੈਣ ਵਾਲਾ ਹੀ ਨਹੀਂ ਸੀ, ਸਗੋਂ ਉਹ ਧੁਰ ਅੰਦਰ ਤੱਕ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਉੱਘਾ ਕ੍ਰਾਂਤੀਕਾਰੀ ਸੀ।

ਉਨ੍ਹਾਂ ਦੱਸਿਆ ਕਿ ਲੰਡਨ ‘ਚ ਜਨਰਲ ਉਡਵਾਇਰ ਦੇ ਕਤਲ ਉਪਰੰਤ ਫੜੇ ਜਾਣ ਤੇ ਉਸ ਕੋਲੋਂ ਬਰਮਾਦ ਡਾਇਰੀ ‘ਚ ਲਿਖਿਆ ਮਿਲਿਆ ਸੀ ‘ ਮੈਂ ਦੁਨੀਆਂ ਦੇਖ ਲਈ ਹੈ।ਇੱਕੋ ਇੱਕ ਖਾਹਸ਼ ਰਹਿ ਗਈ ਹੈ, ਮੈਂ ਭਾਰਤ ਨੂੰ ਅਜਾਦ ਵੇਖਣਾ ਚਾਹੁੰਦਾ ਹਾਂ‘।

ਸ੍ਰੀ ਰਾਕੇਸ਼ ਕੁਮਾਰ ਨੇ ਆਪਣੇ ਭਾਸ਼ਣ ਦੌਰਾਨ ਸ਼ਹੀਦ ਊਧਮ ਸਿੰਘ ਬਾਰੇ ਅਨੇਕਾਂ ਰੋਚਕ ਤੇ ਹੁਣ ਤੱਕ ਲੁਕੇ ਰਹੇ ਤੱਥ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਜਦੋਂ ਅਮਿ੍ਰਤਸਰ ‘ਚ ਅਸਲਾ ਰੱਖਣ ਦੇ ਦੋਸ਼ ‘ਚ ਪੰਜ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੀ ਤਾਂ ਉਨ੍ਹਾਂ ਆਪਣੀ ਰੋਜ਼ ਨਹਾਉਣੇ, ਐਨਕਾਂ ਤੇ ਸਾਹਿਤ ਰੱਖਣ ਦੀਆਂ ਮੰਗਾਂ ਲਈ ੪੨ ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀ। ਉਹ ਆਪਣੇ ਜੀਵਨ ‘ਚ ਸ਼ਹੀਦ ਭਗਤ ਸਿੰਘ ਤੋਂ ਬਹੁਤ ਪ੍ਰਭਾਵਿਤ ਸਨ, ਉਹ ਭਗਤ ਸਿੰਘ ਨੂੰ ਇੱਕ ਵਾਰ ਮਿਲੇ ਵੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਸਲ ਨਾਮ ਮੁਹੰਮਦ ਸਿੰਘ ਅਜਾਦ ਹੀ ਸੀ। ਉਹ ਗਦਰ ਪਾਰਟੀ ਦੇ ਮੈਂਬਰ ਸਨ। ਉਨ੍ਹਾਂ ਵਲੋਂ ਲੰਡਨ ‘ਚ ਜਨਰਲ ਉਡਵਾਇਰ ਦੇ ਨਾ ਨਾਲ ਤਿੰਨ ਹੋਰ ਅੰਗਰੇਜ਼ ਅਧਿਕਾਰੀਆਂ ਨੂੰ ਗੋਲੀ ਮਾਰੀ ਸੀ, ਪਰ ਉਹ ਬਚ ਗਏ ਸਨ। ਉਨ੍ਹਾਂ ਦੱਸਿਆ ਕਿ ਕੈਕਸਟਨ ਹਾਲ ਦੀ ਘਟਨਾ ਨੂੰ ਮਹਾਤਮਾ ਗਾਂਧੀ ਨੇ ਪਾਗਲਾਨਾ ਕਾਰਵਾਈ ਦੱਸਿਆ ਸੀ ਤੇ ਨਹਿਰੂ ਨੇ ਵੀ ਇਸ ਘਟਨਾ ਤੇ ਪਛਤਾਵਾ ਪ੍ਰਗਟ ਕੀਤਾ ਸੀ।ਉਨ੍ਹਾਂ ਕਿਹਾ ਕਿ ਇਸ ਮਹਾਨ ਯੋਧੇ ਦਾ ਸੁਪਨਾਂ ਲੁੱਟ ਰਹਿਤ ਭਾਰਤ ਦਾ ਸੀ।


ਇਸ ਸਮੇਂ ਵਿਚਾਰ ਗੋਸ਼ਟੀ ਨੂੰ ਸ਼ਹੀਦ ਊਧਮ ਸਿੰਘ ਤੇ ਮਰਹੂਮ ਤੇਜਾ ਸਿੰਘ ਬਰਗਾੜੀ ਨੂੰ ਸਰਧਾਂਜਲੀ ਭੇਂਟ ਕਰਦਿਆਂ ਕੰਵਲਜੀਤ ਖੰਨਾ ਨੇ ਕਿਹਾ ਕਿ ਵਿਛੜੇ ਸਾਥੀਆਂ ਦਾ ਸੁਪਨਾ ਲੁੱਟ ਰਹਿਤ ਰਾਜ ਤੇ ਸਮਾਜ ਸੀ, ਪਰ ਸਾਮਰਾਜੀ ਲੁੱਟ ਤੇ ਫਿਰਕੂ ਫਾਸ਼ੀਵਾਦ ਦੇ ਦੌਰ ‘ਚ ਅੱਜ ਹਰ ਰੋਜ ੫੦ ਕਿਸਾਨਾਂ ਦੀ ਖੁਦਕੁਸ਼ੀ, ਅੱਤ ਦੀ ਗਰੀਬੀ, ਮਹਿੰਗਾਈ, ਬੇਰੁਜਗਾਰੀ ਊਧਮ ਸਿੰਘ ਦੇ ਵਾਰਸ਼ਾ ਲਈ ਵੱਡੀ ਚਣੌਤੀ ਹੈ। ਬੇਦੋਸ਼ੇ ਅਫਜਲ ਗੁਰੁ,ਯਾਕੂਬ ਮੈਨਨ ਅੱਜ ਦੇ ਕਾਲੇ ਅੰਗਰੇਜਾਂ ਦੇ ਰਾਜ ‘ਚ ਫਾਂਸੀ ਚਾੜ ਕੇ ਜਮਹੂਰੀ ਅਜਾਦੀਆਂ ਨੂੰ ਪੈਰਾਂ ਹੇਠਾਂ ਰੋਲਿਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਕਿਹਾ ਸੀ ‘ ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ, ਇਹ ਮੇਰੇ ਵਾਸਤੇ ਕੁਝ ਵੀ ਨਹੀਂ ਹੈ। ਮੈਨੂੰ ਮਰ ਜਾਣ ਦੀ ਵੀ ਕੋਈ ਪ੍ਰਵਾਹ ਨਹੀਂ, ਇਸ ਬਾਰੇ ਮੈਨੂੰ ਕੋਈ ਫਿਕਾਰ ਨਹੀਂ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂਅਸੀਂ ਬਿ੍ਰਟਿਸ਼ ਸਾਮਰਾਜ ਦੇ ਸਤਾਏ ਹੋਏ ਹਾਂ। ਮੈਨੂੰ ਆਪਣੀ ਜਨਮ ਭੂਮੀ ਨੂੰ ਅਜਾਦ ਕਰਵਾਉਣ ਲਈ ਮਰਨ ਤੇ ਮਾਣ ਹੋਵੇਗਾ। ਮੈਨੂੰ ਉਮੀਦ ਹੈ ਕਿ ਜਦ ਮੈਂ ਚਲਾ ਗਿਆ ਤਾਂ ਮੇਰੇ ਹਜਾਰਾਂ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਧੱਕਣਗੇ ਅਤੇ ਮੇਰੇ ਦੇਸ਼ ਨੂੰ ਅਜਾਦ ਕਰਵਾਉਣ ਲਈ ਅੱਗੇ ਆਉਣਗੇ।‘ ਉਨ੍ਹਾਂ ਕਿਹਾ ਕਿ ਉਸਨੇ ੫ ਜੂਨ ੧੯੪੦ ਮੁਕੱਦਮੇ ਦੀ ਸੁਣਵਾਈ ਦੌਰਾਨ ਤਿੰਨ ਨਾਅਰੇ ਗੁੰਜਾਏ ਸਨ ‘ਇਨਲਾਬ-ਇਨਕਲਾਬ-ਇਨਕਲਾਬ ਬਿ੍ਰਟਿਸ਼ ਸਾਮਰਾਜਵਾਦ ਮੁਰਦਾਵਾਦ, ਅੰਗਰਜੇ ਕੁੱਤੇ-ਮੁਰਦਾਵਾਦ,ਭਾਰਤ ਅਮਰ ਰਹੇ‘ ਸਾਬਤ ਕਰਦੇ ਹਨ ਕਿ ਸ਼ਹੀਦ ਊਧਮ ਸਿੰਘ ਇਨਕਲਾਬ ਚਾਹੁੰਦੇ ਸਨ। ਇਹ ਲੁੱਟ ਰਹਿਤ ਪ੍ਰਬੰਧ ਲਈ ਕੁਰਬਾਨ ਹੋਏ।ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਕਰਨੇ ਸਾਡਾ ਫਰਜ ਹੈ।ਇਸ ਸਮੇਂ ਸਾਥੀ ਹੇਮ ਰਾਜ ਸਟੈਨੋ, ਮੁਖਤਿਆਰ ਪੂਹਲਾ ਨੇ ਵੀ ਆਪਣੇ ਵਿਚਾਰ ਰੱਖਦਿਆਂ ਸ਼ਹੀਦ ਊਧਮ ਸਿੰਘ ਨੂੰ ਸਰਧਾਂਜਲੀ ਭੇਂਟ ਕੀਤੀ।ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇਸ ਸਮੇਂ ਸ੍ਰੀ ਰਾਕੇਸ਼ ਕੁਮਾਰ ਹੋਰਾਂ ਦਾ ਸ਼ਹੀਦ ਊਧਮ ਸਿੰਘ ਦੀ ਤਸਵੀਰ ਅਤੇ ਲੋਈ ਨਾਲ ਸਨਮਾਨਤ ਕੀਤਾ ਗਿਆ।

ਇਸ ਸਮੇਂ ਵੱਖ-ਵੱਖ ਮਤਿਆਂ ਰਾਹੀਂ ਸ਼ਹੀਦ ਕਿਰਨਜੀਤ ਕੌਰ ਸਰਕਾਰੀ ਹਾਈ ਸਕੂਲ ਮਹਿਲਕਲਾਂ ਦਾ ਨਾਮ ਪਿੰਡ ਦੀ ਗੁੰਡਾ ਧਿਰ ਵੱਲੋਂ ਆਪਹੁਦਰੇ ਢੰਗ ਨਾਲ ਮਿਟਾ ਦੇਣ ਨੂੰ ਇੱਕ ਚੈਲੇਂਜ ਵਜੋਂ ਕਬੂਲ ਕਰਦਿਆਂ ਸਖਤ ਨਿੰਦਾ,ਸੰਘੀ ਹਕੂਮਤ ਵੱਲੋਂ ਬੇਦੋਸ਼ੇ ਯਾਕੂਬ ਮੈਨਨ ਨੂੰ ਬੇਦੋਸ਼ੇ ਹੋਣ ਦੇ ਬਾਵਜੂਦ ਫਾਂਸੀ ਲਾਉਣ ਦੀ ਨਿੰਦਾ,ਮੋਦੀ ਸਰਕਾਰ ਵੱਲੋਂ ਹਿੰਦੂਤਵਵਾਦੀ ਲੀਹਾਂ ਤੇ ਚੱਲਦਿਆਂ ਸਿੱਖਿਆ ਤੇ ਇਤਿਹਾਸ ਦਾ ਭਗਵਾਂਕਰਨ ਅਤੇ ਪੂਨੇ ਦੀ ਫਿਲਮਾਂ ਤੇ ਟੀ.ਵੀ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਸੰਘਪੂਰਨ ਚੇਅਰਮੈਨ ਦੀ ਨਿਯੁਕਤੀ ਦੀ ਨਿੰਦਾ, ਮੁੰਬਈ ਦੇ ਸਮਾਜਸੇਵੀ ਤੀਸਤਾ ਸ਼ੀਤਲਵਾੜ ਅਤੇ ਜਾਵੇਦ ਆਨੰਦ ਖਿਲਾਫ ਸੀ.ਬੀ.ਆਈ ਦੇ ਹਮਲੇ ਦੀ ਨਿੰਦਾ, ਅੰਮਿ੍ਰਤਸਰ ਕੋਰਟ ਵੱਲੋਂ ਕਿਸਾਨ ਆਗੂ ਸਾਧੂ ਸਿੰਘ ਤਖਤਪੁਰਾ ਦੇ ਕਾਤਲਾਂ ਨੂੰ ਬਰੀ ਕਰਨ ਦੀ ਵੀ ਨਿੰਦਾ ਕੀਤੀ ਗਈ।ਇਕ ਹੋਰ ਮਤੇ ਨਾਲ ਸ਼ਹੀਦ ਊਧਮ ਸਿੰਘ ਨਾਲ ਸੰਬੰਧਿਤ ਨਿਸ਼ਾਨੀਆਂ ਨੂੰ ਇੱਕ ਥਾਂ ਇਕੱਠੇ ਕਰ ਸੁਨਾਮ ਵਿਖੇ ਮਿਊਜ਼ੀਅਮ ਉਸਾਰਨ ਦੀ ਮੰਗ ਕੀਤੀ ਗਈ।

ਇਸ ਸਮੇਂ ਸੁਖਦੇਵ ਸਿੰਘ ਭੂੰਦੜੀ, ਤਾਰਾ ਚੰਦ ਬਰੇਟਾ, ਜਗਜੀਤ ਸਿੰਘ ਲਹਿਰਾ,ਰਾਜਿੰਦਰਪਾਲ, ਗੁਰਦੇਵ ਸਿੰਘ, ਗੁਰਮੀਤ ਸਿੰਘ ਸੁਖਪੁਰਾ, ਰਾਜੀਵ ਕੁਮਾਰ, ਗੁਰਦੀਪ ਸਿੰਘ ਰਾਮਪੁਰਾ, ਸਾਹਿਬ ਸਿੰਘ ਬਡਬਰ, ਸੁਖਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਹਰਵਿੰਦਰ ਦੀਵਾਨਾ, ਵਰਿੰਦਰ ਦੀਵਾਨਾ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਗੁਲਵਿੰਦਰ ਸਿੰਘ, ਅਮਰਜੀਤ ਕੌਰ,ਸਰਵੀਰ ਸਹੀ, ਅਮਿ੍ਰਤਪਾਲ ਬੰਗੇ, ਬਲਵੰਤ ਸਿੰਘ ਉੱਪਲੀ, ਪ੍ਰੀਤਮ ਮਹਿਲਕਲਾਂ ਹਾਜ਼ਰ ਸਨ।

-ਨਰਾਇਣ ਦੱਤ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ