ਨਹਿਰੂ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਸੂ ਚੀ
Posted on:- 24-09-2012
ਮਿਆਂਮਾਰ ਦੀ ਲੋਕਤੰਤਰ ਸਮਰਥਕ ਨੇਤਾ ਆਂਗ ਸਾਨ ਸੂ ਚੀ ਨੇ ਅਮਰੀਕੀ ਵਿਦਿਆਰਥੀਆਂ ਨੂੰ ਭਾਰਤ ਦੇ ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਦੀਆਂ ਰਚਨਾਵਾਂ ਪੜ੍ਹਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ ।
ਸੂ ਚੀ ਨੇ ਕਿਹਾ ਕਿ ਗਾਂਧੀ , ਨਾਗਰਿਕ ਅਧਿਕਾਰ ਕਰਮਚਾਰੀ ਮਾਰਟਿਨ ਲੂਥਰ ਕਿੰਗ ਅਤੇ ਉਨ੍ਹਾਂ ਦੇ ਪਿਤਾ ਅਤੇ ‘ਰਾਜਨੀਤਕ ਗੁਰੂ’ ਆਂਗ ਸਾਨ ‘ਸਿਧਾਂਤਵਾਦੀ’ ਵਿਅਕਤੀ ਸਨ ਅਤੇ ਜਦੋਂ ਦੇਸ਼ ਦੇ ਫੌਜੀ ਸ਼ਾਸਕਾਂ ਨੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ, ਓਦੋਂ ਉਹ ਆਪ ਨੂੰ ਅਨੁਸਾਸ਼ਿਤ ਰੱਖਣ ਲਈ ਉਨ੍ਹਾਂ ਦੀ ਰਚਨਾਵਾਂ ਨੂੰ ਪੜ੍ਹਦੀ ਸੀ।