ਦਸਮੇਸ਼ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਦੀ ਹੋਈ ਚੋਣ
Posted on:- 29-07-2015
- ਹਰਬੰਸ ਬੁੱਟਰ
ਕੈਲਗਰੀ: ਕੈਨੇਡਾ ਵਿੱਚ ਪਰਵਾਸ ਕਰ ਆਏ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਹਿੱਸੇ ਨੂੰ ਰੌਚਿਕ ਬਣਾਉਣ ਦੇ ਲਈ ਦਸਮੇਸ਼ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਦਾ ਗਠਨ ਕੀਤਾ ਹੋਇਆ ਹੈ । ਕੈਲਗਰੀ ਦੀ ਸਭ ਤੋਂ ਵੱਡੀ ਇਸ ਸੰਸਥਾ ਦੇ 310 ਮੈਂਬਰਾਂ ਨੇ ਹਰ ਸਾਲ ਆਪਣਾ ਕੰਮ ਕਾਜ ਚਲਾਉਣ ਲਈ ਐਗਜੈਕਟਿਵ ਕਮੇਟੀ ਹਰ ਸਾਲ ਚੁਣਨੀ ਹੁੰਦੀ ਹੈ। ਇਸ ਵਾਰ ਵੀ ਪਿਛਲੇ ਸਾਲ ਤੋਂ ਹੀ ਕੰਮ ਕਰਦੀ ਆ ਰਹੀ ਕਮੇਟੀ ਨੂੰ ਹੀ ਚੁਣ ਲਿਆ ਗਿਆ ਹੈ। ਸ: ਸੁਖਦੇਵ ਸਿੰਘ ਖੈਰਾ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ ਉਂਝ ਵੈਸੇ ਉਹ ਛੇਵੀਂ ਵਾਰ ਪ੍ਰਧਾਨ ਚੁਣੇ ਗਏ ਹਨ।ਵਾਈਸ ਪ੍ਰਧਾਨ ਵਰਿੰਦਰਜੀਤ ਸਿੰਘ ਭੱਟੀ,ਸੈਕਟਰੀ ਮਹਿੰਦਰ ਸਿੰਘ ਢਿੱਲੋਂ,ਖਜਾਨਚੀ ਜਗਮੇਲ ਸਿੰਘ ਮੱਲੀ, ਜਦੋਂ ਕਿ ਡਾਇਰੈਕਟਰ ਪ੍ਰੀਤਮ ਸਿੰਘ ਕਾਹਲੋਂ,ਬਲਵੰਤ ਸਿੰਘ ਗਿੱਲ, ਹਰਬੰਸ ਸਿੰਘ ਸਿੱਧੂ,ਮਾ: ਸੁਖਦੇਵ ਸਿੰਘ ਧਾਲੀਵਾਲ,ਜਸਵੰਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਧਾਲੀਵਾਲ ਚੁਣੇ ਗਏ ਹਨ।
ਮੈਂਬਰਾਂ ਵਿੱਚੋਂ ਹੀ ਚੁਣੇ ਗਏ ਚੋਣ ਅਫਸਰ ਦਰਸਨ ਸਿੰਘ ਧਾਲੀਵਾਲ ਨੇ ਉਸ ਕੋਲ ਪੁੱਜੀ ਇੱਕੋ ਇੱਕ ਸਲੇਟ ਪੇਸ਼ ਕੀਤੀ ਤਾਂ ਤਾਂ ਹਾਜ਼ਰੀਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਈ। ਇਸ ਸੋਸਾਇਟੀ ਦਾ ਮੁੱਖ ਉਦੇਸ ਪਰਵਾਸ ਕਰਕੇ ਆਏ ਲੋਕਾਂ ਖਾਸ ਕਰ ਬਜ਼ੁਰਗਾਂ ਲਈ ਸੁੱਖ ਸਹੂਲਤਾਂ ਮੁਹੱਈਆਂ ਕਰਵਾਉਣਾਂ ਹੈ, ਜਿਹਨਾਂ ਵਿੱਚ ਮੁੱਖ ਤੌਰ ‘ਤੇ ਓਲਡ ਏਜ਼ ਸਕਿਓਰਿਟੀ, ਕਨੇਡੀਅਨ ਪੈਨਸ਼ਨ,ਅਲਬਰਟਾ ਸੀਨੀਅਰਜ਼ ਲਈ ਸਹੂਲਤਾਂ,ਬੇਰੁਜ਼ਗਾਰੀ ਭੱਤੇ,ਸਿਟੀਜਸਿੱਪ ਲਈ ਅਰਜੀਆਂ, ਇੰਡੀਆਂ ਦੇ ਵੀਜ਼ੇ ਲਈ ਅਰਜ਼ੀਆਂ,ਕਾਗਜ਼ ਪੱਤਰਾਂ ਦੀ ਟਰਾਂਸਲੇਸ਼ਨ,ਅਤੇ ਹੋਰ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਲਈ ਉਪਰਾਲੇ ਕੀਤੇ ਜਾਂਦੇ ਹਨ।
ਬੁਢਾਪੇ ਵੇਲੇ ਇਕੱਲਤਾ ਦੀ ਵਜਾਹ ਕਾਰਨ ਉਦਾਸੀ ਦੂਰ ਕਰਨ ਲਈ ਸੈਰ ਸਪਾਟੇ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਸੰਸਥਾ ਦੀ ਬਿਲਡਿੰਗ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਬਿਲਕੁੱਲ ਨਾਲ ਲੱਗਵੀਂ ਹੈ, ਜਿੱਥੇ ਦਿਨ ਵੇਲੇ ਤਾਂਸ ਦੀ ਬਾਜ਼ੀ ਲੱਗਦੀ ਦੇਖ ਪੰਜਾਬ ਦੀਆਂ ਸੱਥਾਂ ਵਿੱਚੋਂ ਗੁੰਮ ਚੁੱਕੀ ਰੌਣਕ ਦੀ ਝਲਕ ਪੈਂਦੀ ਹੈ।