ਪੈਗੰਬਰ ਵਿਰੋਧੀ ਫ਼ਿਲਮ ਬਣਾਉਣ ਵਾਲੇ ਦੇ ਕਤਲ ਉੱਤੇ ਇੱਕ ਲੱਖ ਡਾਲਰ ਦਾ ਇਨਾਮ: ਪਾਕਿ ਰੇਲ ਮੰਤਰੀ
Posted on:- 23-09-2012
ਪਾਕਿਸਤਾਨ ਦੇ ਰੇਲ ਮੰਤਰੀ ਗੁਲਾਮ ਅਹਿਮਦ ਬਿਲੌਰ ਨੇ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਨੂੰ ਅਪਮਾਨਿਤ ਕਰਣ ਵਾਲੀ ਫਿਲਮ ਦੇ ਨਿਰਮਾਤਾ ਨੂੰ ਕਤਲ ਕਰਣ ਉੱਤੇ ਇੱਕ ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
ਸ਼ਨੀਵਾਰ ਨੂੰ ਪੇਸ਼ਾਵਰ ਵਿੱਚ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨੀ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਸੇ ਦੀ ਹੱਤਿਆ ਲਈ ਉਕਸਾਨਾ ਇੱਕ ਜੁਰਮ ਹੈ, ਪਰ ਜੋ ਵੀ ਇਸ ਫਿਲਮ ਨੂੰ ਬਣਾਉਣ ਵਾਲੇ ਦੀ ਹੱਤਿਆ ਕਰੇਗਾ ਮੈਂ ਉਸ ਨੂੰ ਇੱਕ ਲੱਖ ਡਾਲਰ ਦਾ ਇਨਾਮ ਦੇਵਾਂਗਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੇ ਰੇਲ ਮੰਤਰੀ ਦੇ ਇਸ ਬਿਆਨ ਦੀ ਨਿੰਦਿਆ ਕੀਤੀ ਹੈ।