Fri, 04 April 2025
Your Visitor Number :-   7580870
SuhisaverSuhisaver Suhisaver

ਪੰਜਾਬੀ ਸ਼ਾਇਰ ਗੁਰਭਜਨ ਗਿੱਲ ਨੇ ਪੰਜਾਬੀਆਂ ਦੇ ਭਵਿੱਖ ਦੀ ਚਿੰਤਾ ਕਰਦਿਆਂ ਨਸ਼ੇ ਤਿਆਗਣ ਦੀ ਸਲਾਹ ਦਿੱਤੀ

Posted on:- 22-07-2015

suhisaver

- ਹਰਬੰਸ ਬੁੱਟਰ

ਕੈਲਗਰੀ: ਡਰੱਗ ਅਵੇਅਰਨੈਸ ਫਾਊਨਡੇਸ਼ਨ ਕੈਲਗਰੀ ਵੱਲੋਂ ਨਸਿ਼ਆਂ ਖਿਲਾਫ ਛੇੜੀ ਮੁਹਿੰਮ ਦੌਰਾਨ ਬਲਵਿੰਦਰ ਕਾਹਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਉੱਘੇ ਸਾਇਰ ਦਰਜਨ ਤੋਂ ਵੱਧ ਕਿਤਾਬਾਂ ਦੇ ਲੇਖਕ ਪੰਜਾਬ ਤੋਂ ਆਏ ਗੁਰਭਜਨ ਗਿੱਲ ਨੇ ਪੰਜਾਬੀਆਂ ਦੇ ਇਕੱਠ ਨੂੰ ਜਾਗਦੇ ਰਹਿਣ ਲਈ ਸ਼ਬਦਾਂ ਦੇ ਤੀਰਾਂ ਦੀਆਂ ਨੋਕਾਂ ਨਾਲ ਬੇਫਿਕਰੀ ਦੀ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਰੋਲ ਮਾਡਲ ਦੇ ਤੌਰ ‘ਤੇ ਪੇਸ਼ ਕਰਦਿਆਂ ਗਿੱਲ ਸਾਹਿਬ ਨੇ ਇਕੱਠ ਨੂੰ ਪੁੱਛਿਆ ਕਿ ਜੇਕਰ ਗੁਰਭਜਨ ਗਿੱਲ ਦੇ ਮੁੰਡੇ ਦਾ ਵਿਆਹ ਸ਼ਰਾਬ ਦੀ ਛਬੀਲ ਲਗਾਏ ਬਗੈਰ ਹੋ ਸਕਦਾ ਹੈ ਤਾਂ ਫਿਰ ਤੁਸੀਂ ਕਿਓਂ ਨਹੀਂ ਕਰਦੇ । ਸ਼ਰਾਬ ਦੇ ਬਰਾਂਡ ਤਾਂ ਭਾਵੇਂ ਪੰਜਾਬੀਆਂ ਤੋਂ ਜਿੰਨੇ ਮਰਜ਼ੀ ਪੁੱਛ ਲਵੋ ਪਰ ਜੇਕਰ ਸਹੀਦਾਂ ਦੀ ਗੱਲ ਛੇੜ ਲਈਏ ਤਾਂ ਗਿਣਤੀ ਕਰਦਿਆਂ ਇਹਨਾਂ ਦੀ ਜੀਭ ਨੂੰ ਤਾਲਾ ਲੱਗ ਜਾਂਦੈ। ਅਸੀਂ ਕਿਹੜੇ ਸੱਭਿਆਚਾਰ ਦੀ ਆੜ ਵਿੱਚ ਧੌਣ ਅਕੜਾਈ ਫਿਰਦੇ ਹਾਂ ਅੱਗੇ ਹਨੇਰਾ ਹੀ ਹਨੇਰਾ ਹੈ ਪੰਜਾਬੀਓ, ਜੇਕਰ ਇਸੇਤਰਾਂ ਚਲਦੇ ਰਹੇ ਤਾਂ ਫਿਰ ਤਬਾਹੀਪੁਰੇ ਵਾਲਾ ਮੀਲ ਪੱਥਰ ਜਲਦੀ ਹੀ ਸਰ ਕਰ ਲਵੋਗੇ।

ਇਸ ਮੌਕੇ ਪੰਜਾਬ ਤੋਂ ਆਏ ਰਾਜਨੀਤਕ ਲੀਡਰਾਂ ,ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਐਮ ਪੀ ਪ੍ਰੋ: ਸਾਧੂ ਸਿੰਘ, ਕਾਂਗਰਸੀ ਐਮ ਐਲ ਏ ਮਲਕੀਤ ਸਿੰਘ ਦਾਖਾ, ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਫਾਉਂਡੇਸ਼ਨ ਦੇ ਚੇਅਰਮੈਨ ਕੇਵਲ ਕ੍ਰਿਸਨ ਬਾਵਾ, ਅਤੇ ਕਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸਹਿਰ ਤੋਂ ਸਾਬਕਾ ਐਮ ਐਲ ਏ ਪੀਟਰ ਸੰਧੂ ਨੇ ਵੀ ਨਸ਼ਾ ਰੋਕੂ ਮੁਹਿੰਮ ਦੀਆਂ ਟੀ ਸ਼ਰਟਾਂ ਅਤੇ ਹੱਥਾਂ ਵਿੱਚ ਮਾਟੋ ਫੜ੍ਹਕੇ ਨਸਿ਼ਆਂ ਦੀ ਰੋਕਥਾਮ ਦਾ ਪ੍ਰਣ ਲਿਆ। ਪ੍ਰੋਗਰਾਮ ਦੇ ਸੰਚਾਲਕ ਬਲਵਿੰਦਰ ਕਾਹਲੋਂ ਨੇ ਆਖਿਰ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ