ਕੇਂਦਰ ਸਰਕਾਰ ਨੂੰ ਇੱਕ ਹੋਰ ਝਟਕਾ: ਮਮਤਾ ਲਵੇਗੀ ਸਮਰਥਨ ਵਾਪਸ
Posted on:- 19-09-2012
ਤ੍ਰਿਣਮੂਲ ਕਾਂਗਰਸ ਨੇ ਸੰਯੁਕਤ ਪ੍ਰਗਤੀਸ਼ੀਲ ਗੱਠ-ਜੋੜ ( ਯੂਪੀਏ ) ਸਰਕਾਰ ਤੋਂ ਸਮਰਥਨ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ। ਮੌਜੂਦਾ ਲੋਕਸਭਾ ਵਿੱਚ ਮਮਤਾ ਬਨਰਜੀ ਦੀ ਪ੍ਰਧਾਨਤਾ ਵਾਲੀ ਤ੍ਰਿਣਮੂਲ ਦੇ 19 ਸਾਂਸਦ ਹਨ।
ਲੋਕ ਸਭਾ ਦੇ 543 ਮੈਬਰਾਂ ਵਿੱਚ ਯੂਪੀਏ ਨੂੰ ਬਹੁਮਤ ਲਈ 272 ਦੀ ਜ਼ਰੂਰਤ ਹੈ। ਯੂਪੀਏ ਦੇ ਲੋਕ ਸਭਾ ਵਿੱਚ 273 ਸਾਂਸਦ ਹਨ, ਪਰ ਉਸ ਨੂੰ ਸਮਾਜਵਾਦੀ ਪਾਰਟੀ , ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦਾ ਬਾਹਰੀ ਸਮਰਥਨ ਹਾਸਲ ਹੈ। ਤ੍ਰੀਣਮੂਲ ਕਾਂਗਰਸ ਦੇ ਸਮਰਥਨ ਵਾਪਸ ਲੈਣ ਨਾਲ ਇਹ ਗਿਣਤੀ 254 ਹੋ ਜਾਵੇਗੀ, ਜਿਸ ਦੇ ਨਾਲ ਯੂਪੀਏ ਸਰਕਾਰ ਬਾਹਰੀ ਸਮਰਥਨ ਦੇਣ ਵਾਲੇ ਦਲਾਂ ਉੱਤੇ ਬੁਰੀ ਤਰ੍ਹਾਂ ਨਾਲ ਆਧਾਰਿਤ ਹੋ ਜਾਵੇਗੀ।