ਸੁਨੀਤਾ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਕਮਾਨ ਸੰਭਾਲ ਕੇ ਰਚਿਆ ਇਤਿਹਾਸ
Posted on:- 18-09-2012
ਪੁਲਾੜ ਯਾਤਰਾ ਨਾਲ ਸੰਬੰਧਿਤ ਕਈ ਰਿਕਾਰਡ ਕਾਇਮ ਕਰਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਜ਼ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਕਮਾਨ ਸੰਭਾਲ ਲਈ ਹੈ । ਉਹ ਅਜਿਹਾ ਕਰਨ ਵਾਲੀ ਇਤਹਾਸ ਦੀ ਦੂਜੀ ਮਹਿਲਾ ਬਣ ਗਈ ਹੈ । ਪਹਿਲਾ ਰਿਕਾਰਡ ਬਣਾਉਣ ਵਾਲੀ ਮਹਿਲਾ ਪੈਗੀ ਵਿਟਸਨ ਸੀ, ਜਿਸ ਨੇ 2007 ਤੋਂ 2008 ਤਕ ਮੁਹਿੰਮ 16 ਦੀ ਕਮਾਨ ਸੰਭਾਲੀ ਸੀ। 46 ਸਾਲਾ ਵਿਲੀਅਮਜ਼ ਨਾਮਵਰ ਰੂਸੀ ਵਿਗਿਆਨੀ ਯੂਰੀ ਮੇਲੇਨਚੈਂਕੋ ਤੇ ਜਪਾਨੀ ਪੁਲਾੜ ਵਿਗਿਆਨੀ ਆਕੀਹੀਕੋ ਹੋਸ਼ੀਦੇ ਨਾਲ ਅਕਤੂਬਰ ਦੇ ਅੱਧ ਤਕ ਪੁਲਾੜ ਸਟੇਸ਼ਨ ’ਚ ਰਹੇਗੀ।
ਇਸ ਤੋਂ ਇਲਾਵਾ , ‘ਏਕਸਪੀਡਿਸ਼ਨ 32’ ਦਾ ਤਿੰਨ ਮੈਂਬਰੀ ਦਲ ਚਾਰ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਮਿਸ਼ਨ ਨੂੰ ਪੂਰਾ ਕਰਕੇ ਸੁਰੱਖਿਅਤ ਧਰਤੀ ਉੱਤੇ ਪਰਤ ਆਇਆ ਹੈ ।