ਅਗਲੇ ਵਰ੍ਹੇ ਤੱਕ ਇੱਕ ਅਰਬ ਨੂੰ ਟੱਪ ਜਾਵੇਗੀ ਫ਼ੋਨ ਕਨੇਕਸ਼ਨਾਂ ਦੀ ਗਿਣਤੀ
Posted on:- 17-09-2012
ਭਾਰਤ ਵਿੱਚ ਮੋਬਈਲ ਕ੍ਰਾਂਤੀ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਮਹੀਨੇ ਦੂਰ ਸੰਚਾਰ ਵਰਤੋਂਕਾਰਾਂ ਦੀ ਗਿਣਤੀ ਵਿੱਚ ਪਹਿਲੀ ਵਾਰ 2.07 ਕਰੋਡ਼ ਦੀ ਗਿਰਾਵਟ ਆਉਣ ਦੇ ਬਾਵਜੂਦ ਚਾਲੂ ਵਿੱਤ ਸਾਲ ਦੇ ਅੰਤ ਭਾਵ ਮਾਰਚ , 2013 ਤੱਕ ਦੇਸ਼ ਵਿੱਚ ਫੋਨ ਵਰਤੋਂਕਾਰਾਂ ਦੀ ਗਣਤੀ ਇੱਕ ਅਰਬ ਨੂੰ ਪਾਰ ਕਰ 104 . 2 ਕਰੋਡ਼ ਤੱਕ ਪੁੱਜਣ ਦਾ ਅਨੁਮਾਨ ਹੈ ।
ਇਹ ਅਨੁਮਾਨ ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਨਾਮੀ (ਸੀ ਐੱਮ ਆਈ ਈ) ਨੇ ਲਗਾਇਆ ਹੈ ।