ਭਾਰਤ `ਚ ਬਾਲ ਮੌਤ-ਦਰ ਸਭ ਤੋਂ ਉੱਚੀ
Posted on:- 16-09-2012
ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ
ਸਮੇਂ-ਸਮੇਂ `ਤੇ ਭਾਰਤ ਵਿੱਚ ਔਰਤਾਂ ਤੇ ਬੱਚਿਆਂ ਦੀ ਸਿਹਤ ਸੰਬੰਧੀ ਹੈਰਾਨੀਜਨਕ ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ ਹਨ | ਹੁਣ ਸੰਯੁਕਤ ਰਾਸ਼ਟਰ ਦੇ `ਚਿਲਡਰਨ ਫੰਡ ` ਦੀ ਭਾਰਤ `ਚ ਬਾਲ ਮੌਤ-ਦਰ ਬਾਰੇ ਰਿਪੋਰਟ ਵੀ ਅਤਿ ਹੈਰਾਨੀਜਨਕ ਤੇ ਚਿੰਤਾਜਨਕ ਹੈ | ਨਿਊਯਾਰਕ `ਚ 13 ਸਤੰਬਰ ਨੂੰ ਵਿਸ਼ਵ ਦੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ `ਚ ਪਾਈ ਜਾਂਦੀ ਮੌਤ ਦਰ ਸੰਬੰਧੀ ਇਹ ਰਿਪੋਰਟ ਦੱਸਦੀ ਹੈ ਕਿ 2011 ਦੌਰਾਨ ਭਾਰਤ `ਚ 16 ਲੱਖ 55 ਹਜ਼ਾਰ ਬੱਚੇ ਪੰਜ ਸਾਲ ਦੀ ਉਮਰ ਪਰ ਕਰਨ ਤੋਂ ਪਹਿਲਾਂ ਹੀ ਮੌਤ ਦੇ ਸ਼ਿਕਾਰ ਹੋ ਗਏ ਹਨ | ਸੰਸਾਰ ਦੇ ਕਿਸੇ ਵੀ ਦੇਸ਼ `ਚ ਇਸ ਉਮਰ-ਵਰਗ ਦੇ ਬੱਚਿਆਂ `ਚ ਐਨੀ ਮੌਤ ਦਰ ਨਹੀਂ ਪਾਈ ਗਈ | ਗ਼ਰੀਬੀ ਤੇ ਭੁੱਖਮਰੀ ਦੇ ਮਾਰੇ `ਕਾਂਗੋ` `ਚ 2011 ਵਿਚ ਇਹ ਮੌਤ ਦਰ 4 ਲੱਖ 65 ਹਜ਼ਾਰ ਹੈ ਅਰਥਾਤ ਭਾਰਤ ਨਾਲੋਂ ਤਿੰਨ ਗੁਣਾ ਘੱਟ ਪਾਕਿਸਤਾਨ ਦੇ ਪੰਜ ਸਾਲ ਤੋਂ ਹੇਠਾਂ ਦੇ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ 3 ਲੱਖ 52 ਹਜ਼ਾਰ ਹੈ ਤੇ ਚੀਨ `ਚ 2 ਲੱਖ 49 ਹਜ਼ਾਰ ਹੈ |
ਰਿਪੋਰਟ ਅੱਗੇ ਇਹ ਦੱਸਦੀ ਹੈ ਕਿ 2011 `ਚ ਸੰਸਾਰ `ਚ ਪੰਜ ਸਾਲ ਤੋਂ ਹੇਠਾਂ ਦੇ ਜਿੰਨੇ ਬੱਚੇ ਮਰੇ ਹਨ, ਉਨ੍ਹਾਂ `ਚੋਂ ਅੱਧੇ ਪੰਜ ਮੁਲਕਾਂ ਨਾਲ ਸੰਬੰਧਤ ਹਨ, ਇਹ ਪੰਜ ਮੁਲਕ ਹਨ ਭਾਰਤ, ਨਾਈਜੀਰੀਆ, ਕਾਂਗੋ, ਪਾਕਿਸਤਾਨ ਤੇ ਚੀਨ ; ਜੇਕਰ ਦਿੱਤੇ ਅੰਕੜਿਆਂ `ਤੇ ਸਧਾਰਨ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਪੰਜ ਮੁਲਕਾਂ `ਚੋਂ ਚਾਰਾਂ `ਚ ਇਸ ਉਮਰ -ਗੁਟ ਦੇ 18 ਲੱਖ ਬੱਚੇ ਮਰੇ ਹਨ, ਉੱਥੇ ਇਕਲੇ ਭਾਰਤ `ਚ ਇਹ ਗਿਣਤੀ ਸਾਢੇ 16 ਲੱਖ ਹੈ|
ਰਿਪੋਰਟ ਅੱਗੇ ਇਹ ਵੀ ਦੱਸਦੀ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ-ਦਰ ਘਟਾਉਣ `ਚ ਭਾਰਤ ਬੰਗਲਾ ਦੇਸ਼ ,ਰਵਾਂਡਾ,ਨੇਪਾਲ ਤੇ ਮਾਲੀ ਤੋਂ ਵੀ ਪਿਛੇ ਹੈ | ਅਸਲ ਚ ਇਹ ਰਿਪੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਦੇ ਦੀ ਫੂਕ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ