ਸੜਕ ਹਾਦਸਿਆਂ ਬਾਰੇ ਸੂਚਨਾ ਨਹੀਂ ਦੇਣਾ ਚਾਹੁੰਦੀ ਪੰਜਾਬ ਪੁਲਸ
Posted on:- 12-05-2015
-ਆਰ.ਟੀ.ਆਈ ਦਾ ਪੱਤਰ ਬਰੰਗ ਮੋੜਿਆ-
- ਸਿਵ ਕਮਾਰ ਬਾਵਾ
ਇਕ ਪਾਸੇ ਸੜਕ ਹਾਦਸੇ ਪੰਜਾਬ ‘ਚ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ‘ਚ ਲਿਜਾ ਰਹੇ ਹਨ। ਦੂਜੇ ਪਾਸੇ ਸੜਕ ਹਾਦਸੇ ਰੋਕਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਵਿਭਾਗ ਪੰਜਾਬ ਪੁਲਸ ਇਸ ਸੰਬੰਧੀ ਅੰਕੜੇ ਦੇਣ ਤੋਂ ਵੀ ਇਨਕਾਰੀ ਹੈ।ਆਰ.ਟੀ.ਆਈ ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਡੀ.ਜੀ.ਪੀ ਦਫਤਰ ਚੰਡੀਗੜ੍ਹ ਨੂੰ ਪੱਤਰ ਭੇਜ ਕੇ 01-01-2012 ਤੋਂ ਹੁਣ ਤੱਕ ਪੰਜਾਬ ‘ਚ ਸੜਕ ਹਾਦਸਿਆਂ ‘ਚ ਮਰਨ ਵਾਲੇ ਅਤੇ ਜ਼ਖਮੀ ਹੋਏ ਵਿਅਕਤੀਆਂ ਦੀ ਗਿਣਤੀ ਬਾਰੇ ਜਾਣਕਾਰੀ ਮੰਗੀ ਸੀ, ਭੇਜੇ ਗਏ ਪੱਤਰ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਡੀ.ਜੀ.ਪੀ. ਦਫਤਰ ਕੋਲ ਜੋ ਵੀ ਅੰਕੜੇ ਹੋਣ ਉਹ ਆਰ.ਟੀ. ਆਈ ਕਨੂੰਨ ਤੋਂ ਹਟ ਕੇ ਵੀ ਉਪਲਬੱਧ ਕਰਵਾ ਦਿੱਤੇ ਜਾਣ, ਕਿਉਂਕਿ ਇਹਨਾਂ ਦੀ ਵਰਤੋਂ ਸੜਕ ਹਾਦਸੇ ਰੋਕਣ ਲਈ ਪ੍ਰਚਾਰ / ਜਾਗਰੂਕਤਾ ਮੁਹਿੰਮ ‘ਚ ਕੀਤੀ ਜਾਵੇਗੀ।
ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਆਫ ਪੁਲਸ ਨੇ ਪੂਰੀ ਬੇਰੁਖੀ ਦਿਖਾਉਂਦਿਆ ਸੂਚਨਾ ਮੰਗਣ ਵਾਲਾ ਪੱਤਰ ਹੀ ਵਾਪਸ ਭੇਜ ਦਿਤਾ। ਪੱਤਰ ‘ਚ ਲਿਖਿਆ ਹੈ ਕਿ ਮੰਗੀ ਗਈ ਸੂਚਨਾ ਕਿਉਂਕਿ ਪੰਜਾਬ ਰਾਜ ਦੇ ਸਾਰੇ ਪੁਲਸ ਕਮਿਸ਼ਨਰਾਂ ਜਿਲਿਆਂ ਦੇ ਐਸ.ਐਸ.ਪੀਜ਼ ਨਾਲ ਸੰਬੰਧਤ ਹੈ ਇਸ ਲਈ ਲੋੜੀਂਦੀ ਜਾਣਕਾਰੀ ਆਰ.ਟੀ.ਆਈ ਕਨੂੰਨ ਦੀਆਂ ਧਾਰਾਵਾਂ ਦੇ ਮੱਦੇ ਨਜ਼ਰ ਉਹਨਾਂ ਵੱਖ ਵੱਖ ਦਫਤਰਾਂ ਤੋਂ ਹੀ ਇਕੱਤਰ ਕੀਤੀ ਜਾਵੇ।
ਪਰਵਿੰਦਰ ਸਿੰਘ ਕਿੱਤਣਾ ਨੇ ਕਿਹਾ ਕਿ ਆਰ.ਟੀ.ਆਈ ਤਹਿਤ ਸਿਰਫ ਉਹੀ ਸੂਚਨਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ, ਜਿਹੜੀ ਕਿ ਸੰਬੰਧਤ ਦਫਤਰ ਦੇ ਰਿਕਾਰਡ ਵਿਚ ਨਾ ਹੋਵੇ।ਸਾਰੇ ਐਸ.ਐਸ.ਪੀ. ਦਫਤਰਾਂ ਅਤੇ ਪੁਲਸ ਕਮਿਸ਼ਨਰ ਦਫਤਰਾਂ ਵਲੋਂ ਸੜਕ ਹਾਦਸਿਆ ਸੰਬੰਧੀ ਸਾਲਾਨਾ ਰਿਪੋਰਟਾਂ ਹੈਡ ਆਫਿਸ ਨੂੰ ਭੇਜੀਆਂ ਜਾਂਦੀਆਂ ਹਨ, ਜਿਹੜੀਆਂ ਕਿ ਆਰ.ਟੀ.ਆਈ. ‘ਚ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ।ਉਹਨਾਂ ਕਿਹਾ ਕਿ ਆਈ.ਜੀ. ਦਾ ਜਵਾਬ ਸੜਕ ਸੁਰੱਖਿਆ ਜਾਗਰੂਕਤਾ ਲਈ ਕੰਮ ਕਰਨ ਵਾਲਿਆਂ ਪ੍ਰਤੀ ਗੈਰ ਜ਼ਿੰਮੇਵਾਰਾਨਾ ਹੈ।
DhqCP
Medicines prescribing information. Short-Term Effects. <a href="https://prednisone4u.top">cost cheap prednisone without a prescription</a> in US. Best information about pills. Get here. <a href=http://bpo.gov.mn/content/246>Best news about drugs.</a> <a href=https://www.htus.ac.kr/board/board.php?b_id=015&page=34&w_id=1418>Best about medicament.</a> <a href=https://www.bestattung-glueck.at/sterbefall.php?id=230&name=Posch-Johann&art=kerzen>All trends of drugs.</a> 21d5cdb