ਪ੍ਰਚੂਨ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ
Posted on:- 15-09-2012
ਭਾਰਤ ਸਰਕਾਰ ਨੇ ਪ੍ਰਚੂਨ ਖੇਤਰ ਵਿੱਚ 51 ਫ਼ੀਸਦ ਵਿਦੇਸ਼ੀ ਪੂਂਜੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ । ਭਾਰਤ ਸਰਕਾਰ ਦੀ ਆਰਥਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਬੀਤੇ ਦਿਨੀਂ ਹੋਈ ਇੱਕ ਬੈਠਕ ਵਿੱਚ ਇਹ ਫੈਸਲਾ ਲਿਆ ।
ਧਿਆਨ ਯੋਗ ਹੈ ਕਿ ਸੱਤਾਧਾਰੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀ ਸਾਥੀ ਮਮਤਾ ਬਨਰਜੀ ਦੀ ਤ੍ਰਿਣਮੂਲ ਅਤੇ ਮੁਲਾਇਮ ਸਿੰਘ ਦੀ ਸਮਾਜਵਾਦੀ ਪਾਰਟੀ ਪਹਿਲਾਂ ਵੀ ਸਰਕਾਰ ਦੇ ਇਸ ਕਦਮ ਦੇ ਖਿਲਾਫ ਰਹੇ ਹਨ ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਫੈਸਲੇ ਦਾ ਬਚਾਓ ਕਰਦਿਆਂ ਕਿਹਾ ਕਿ , ਵੱਡੇ ਸੁਧਾਰਾਂ ਦਾ ਸਮਾਂ ਆ ਗਿਆ ਹੈ , ਜੇਕਰ ਸਾਨੂੰ ਜਾਣਾ ਵੀ ਪਿਆ ਤਾਂ ਅਸੀਂ ਲੜਦੇ ਹੋਏ ਜਾਵਾਂਗੇ । ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਐੱਫ ਡੀ ਆਈ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ ਅਤੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ।
ਇਸ ਕਦਮ ਨਾਲ ਅੰਤਰ ਰਾਸ਼ਟਰੀ ਕੰਪਨੀਆਂ ਜਿਵੇਂ ਟੇਸਕੋ , ਵਾਲਮਾਰਟ ਨੂੰ ਭਾਰਤ ਵਿੱਚ ਆਪਣੇ ਸਟੋਰ ਖੋਲ੍ਹਣ ਦੀ ਇਜਾਜ਼ਤ ਮਿਲ ਜਾਵੇਗੀ।
Jas Brar
hahahhaha kissana nu faida houga kida wdaa mazak karde ne sharam ni aundi haramkhoran nu tarakee? kothi vech ke apatment ch raihan nu tarki dasda arthshashtri ... haan kisaana dian jameena zaroor eh wadian companies khareed laingian te kissan dande wzaaia karnge ... ruzgaar de mauke milange jithe hun 100 mazdoor kam karda uthe ik machine te ik banda uhna kamm karia karoo te 99 chorian karea karnge ... wakia taraki te bnahut ho jaoo 100 Rs layi te hun vi bande maare jaande ne jad ik roti layi bande da katil shuru ho gaya te Manila zini tarakee ho jaoo ... lok ik time di roti vi finance laike khaia karnge haan ameeran nu viaaz bahut mil jaia karoo eh zaroor tarkee ho jaani hai ...