ਪੰਜਾਬੀ ਸੱਥ ਦੀ ਵਰ੍ਹੇਵਾਰ 24ਵੀਂ ਪਰ੍ਹਿਆ 10 ਮਈ ਨੂੰ ਖਾਲਸਾ ਸਕੂਲ ਲਾਂਬੜਾ ਵਿਖੇ
Posted on:- 27-04-2015
ਪੰਜਾਬੀ ਸੱਥ ਵੱਲੋਂ ਛੇ ਸੰਸਥਾਵਾਂ ਅਤੇ ਦੱਸ ਪੁਸਤਕਾਂ ਦਾ ਸਨਮਾਨ ਹੋਵੇਗਾ
ਪਿਛਲੇ 25 ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਜੁੱਟੀ ਕੌਮਾਂਤਰੀ ਪੱਧਰ ਦੀ ਸੰਸਥਾ ਪੰਜਾਬੀ ਸੱਥ ਲਾਂਬੜਾ ਦੀ 24ਵੀਂ ਵਰੇ੍ਹਵਾਰ ਪਰ੍ਹਿਆ 10 ਮਈ 2015 ਨੂੰ ਖਾਲਸਾ ਸਕੂਲ, ਲਾਂਬੜਾ ਜ਼ਿਲ੍ਹਾ ਜਲੰਧਰ ਵਿਖੇ ਸਵੇਰੇ 10 ਵਜੇ ਜੁੜ ਰਹੀ ਹੈ। ਇਸ ਪਰ੍ਹਿਆ ਵਿਚ ਪੰਜਾਬੀ ਸੱਥ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਨ-ਸ਼ਾਨ ਨੂੰ ਬੁਲੰਦ ਕਰਨ ਵਾਲੀਆਂ ਛੇ ਪੰਜਾਬੀ ਸ਼ਖ਼ਸੀਅਤਾਂ/ਸੰਸਥਾਵਾਂ ਅਤੇ 10 ਪੁਸਤਕਾਂ ਨੂੰ ਸਨਮਾਨ ਭੇਟ ਕੀਤੇ ਜਾਣਗੇ। ਇਹ ਜਾਣਕਾਰੀ ਡਾ• ਨਿਰਮਲ ਸਿੰਘ ਮੁੱਖ ਸੇਵਾਦਾਰ ਪੰਜਾਬੀ ਸੱਥ ਅਤੇ ਸ• ਮੋਤਾ ਸਿੰਘ ਸਰਾਏ ਨੇ ਅੱਜ ਪੱਤਰਕਾਰਾਂ ਨੂੰ ਦਿੱਤੀ। ਡਾ• ਨਿਰਮਲ ਸਿੰਘ ਮੁੱਖ ਸੇਵਾਦਾਰ ਪੰਜਾਬੀ ਸੱਥ ਨੇ 24ਵੀਂ ਵਰ੍ਹੇਵਾਰ ਪਰ੍ਹਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਸਾਲ ਇਹ ਪਰ੍ਹਿਆ (ਸਨਮਾਨ ਸਮਾਰੋਹ) ਜ਼ਿਲ੍ਹਾ ਜਲੰਧਰ ਦੇ ਖਾਲਸਾ ਸਕੂਲ ਲਾਂਬੜਾ ਵਿਖੇ 10 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਿਹਰ ਬਾਅਦ 2 ਵਜੇ ਤੱਕ ਜੁੜੇਗੀ।
ਡਾ• ਸਾਹਿਬ ਨੇ ਦੱਸਿਆ ਕਿ ਪੰਜਾਬੀ ਸੱਥ ਵੱਲੋਂ ਇਸ ਵਰੇ੍ਹ ਪੰਜਾਬੀ ਵਿਰਾਸਤ ਅਤੇ ਪੰਜਾਬੀਅਤ ਦੀ ਆਨ ਸ਼ਾਨ ਨੂੰ ਬੁਲੰਦ ਕਰਨ ਵਾਲੀਆਂ ਸੰਸਥਾਵਾਂ ਸਾਈਂ ਮੀਆਂ ਮੀਰ ਫਾਊਂਡੇਸ਼ਨ ਅੰਮ੍ਰਿਤਸਰ (ਸ• ਹਰਭਜਨ ਸਿੰਘ ਬਰਾੜ), ਅਸਲੀ ਪੰਜਾਬੀ ਮੀਰਜ਼ਾਦਾ-ਜਲੰਧਰ (ਸ• ਕੁਲਦੀਪ ਸਿੰਘ ਬੇਦੀ), ਹਮਾਰਾ ਪਰਿਆਵਰਣ ਸ਼ਾਹਬਾਦ-ਹਰਿਆਣਾ (ਸ੍ਰੀ• ਸੁਰਿੰਦਰ ਬਾਂਸਲ), ਹਵੇਲੀ ਰੰਗਲਾ-ਪੰਜਾਬ ਜਲੰਧਰ (ਸ੍ਰੀ ਸਤੀਸ਼ ਜੈਨ) , ਸ੍ਰੀ ਗੁਰੁ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਸ਼ੇਰਪੁਰ-ਸੰਗਰੂਰ (ਸ• ਭਾਨ ਸਿੰਘ ਜੱਸੀ) ਅਤੇ ਲਹਿੰਦੇ ਪੰਜਾਬ ਤੋਂ ਮਹੀਨੇਵਾਰ ਪਖੇਰੂ ਲਾਹੌਰ (ਜਨਾਬ ਅਸ਼ਰਫ ਸੁਹੇਲ) ਨੂੰ ਸਨਮਾਨ ਭੇਟ ਕੀਤੇ ਜਾਣਗੇ ।
ਡਾ• ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਕਿ 24ਵੀਂ ਵਰ੍ਹੇਵਾਰ ਸੱਥ ਦੀ ਪਰ੍ਹਿਆ ਮੌਕੇ ਸ਼ਬਦ ਸਤਿਕਾਰ ਮਾਣ ਪੱਤਰ ਸ• ਮਨਮੋਹਨ ਸਿੰਘ ਦਾੳੂਂ ਦੀ ਪੁਸਤਕ ‘‘ਉਦਾਸੀਆਂ ਦਾ ਬੂਹਾ ਸੁਲਖਣੀ”, ਡਾ•ਹਰਨੇਕ ਸਿੰਘ ਹੇਅਰ ਦੀ ਪੁਸਤਕ ‘‘ਲੜੀ ਦੀਆਂ ਬੋਲੀਆਂ”, ਡਾ• ਸੁਰਿੰਦਰ ਜੀਤ ਕੌਰ ਦੀ ਪੁਸਤਕ ‘‘ਮਿੱਟੀ ਨੂੰ ਫਰੋਲ ਜੋਗੀਆ”, ਸ• ਜਸਬੀਰ ਸਿੰਘ ਵਾਟਾਂਵਾਲੀ ਦੀ ਪੁਸਤਕ ‘‘ਵੇਈਂਨਾਮਾਂ”, ਬੀਬੀ ਸੁਖਦੀਪ ਕੌਰ ਬਿਰਧਨੋ ਦੀ ਪੁਸਤਕ ਸ਼ਾਇਰੀ ਦਾ ਸਫਰ”, ਸ•ਸੁਖਦੇਵ ਸਿੰਘ ਝੰਡੂ ਦੀ ਪੁਸਤਕ ‘‘ਪੰਜਾਬ ਦੇ ਲੋਕ ਰੁੱਖ”, ਸ• ਕਰਤਾਰ ਸਿੰਘ ਕਾਲੜਾ ਦੀ ਪੁਸਤਕ ‘‘ਗਜ਼ਲ ਕਲਾ ਤੇ ਗਜ਼ਲਕਾਰ”, ਸ• ਗੁਰਦੀਪ ਸਿੰਘ ਕੰਗ ਦੀ ਪੁਸਤਕ ‘‘ਬਰਵਾਲੀ ਕੇਸਰ ਸਿਹੁੰ ਆਲੀ”, ਸ•ਕ੍ਰਿਪਾਲ ਸਿੰਘ ਦਰਦੀ ਦੀ ਪੁਸਤਕ ‘‘ਇਹ ਕੰਬੋਜ ਲੋਕ” ਅਤੇ ਸ• ਜਨਮੇਜਾ ਸਿੰਘ ਜੌਹਲ ਦੀ ਪੁਸਤਕ ‘‘ਗੁਣਕਾਰੀ ਪੌਦੇ” ਨੂੰ ਭੇਟ ਕੀਤੇ ਜਾਣਗੇ।
ਡਾ• ਨਿਰਮਲ ਸਿੰਘ ਨੇ ਦੱਸਿਆ ਕਿ ਵਰ੍ਹੇਵਾਰ ਪਰ੍ਹਿਆ ਮੌਕੇ ਵਿਸ਼ੇਸ਼ ਪੰਜਾਬੀ ਕਿਤਾਬ ਮੇਲਾ ਵੀ ਲਗਾਇਆ ਜਾਵੇਗਾ ਜਿਸ ਵਿਚ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ 170 ਤੋਂ ਵੱਧ ਪੁਸਤਕਾਂ ਖਿੱਚ ਦਾ ਕੇਂਦਰ ਹੋਣਗੀਆਂ ਅਤੇ ਇਹ ਇਸ ਮੌਕੇ ਅੱਧੇ ਮੁੱਲ ਉੱਤੇੇ ਪਾਠਕਾਂ ਨੂੰ ਮਿਲਣਗੀਆਂ। ਵਰੇ੍ਹਵਾਰ ਪਰ੍ਹਿਆ ਮੌਕੇ ਪੰਜਾਬ ਦੇ ਵਿਰਾਸਿਤੀ ਅਜ਼ਾਇਬ ਘਰ ਨੂੰ ਵੀ ਮੁਫ਼ੳਮਪ;ਤ ਵਿਚ ਦੇਖੇ ਜਾਣ ਦੀ ਸਹੂਲਤ ਪੰਜਾਬੀ ਪਿਆਰਿਆਂ ਦਿੱਤੀ ਜਾ ਰਹੀ ਹੈ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। 24ਵੀਂ ਸਲਾਨਾ ਪਰ੍ਹਿਆ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦੇਣ ਮੌਕੇ ਡਾ• ਨਿਰਮਲ ਸਿੰਘ ਮੁੱਖ ਸੇਵਾਦਾਰ ਪੰਜਾਬੀ ਸੱਥ, ਸ• ਮੋਤਾ ਸਿੰਘ ਸਰਾਏ ਸੇਵਾਦਾਰ ਯੂਰਪੀ ਸੱਥਾਂ, ਡਾ• ਲਖਬੀਰ ਸਿੰਘ ਨਾਮਧਾਰੀ ਸੇਵਾਦਾਰ ਮਲਵਈ ਪੰਜਾਬੀ ਸੱਥ ਮੰਡੀ ਕਲਾਂ ਬਠਿੰਡਾ, ਸੰਤ ਸੰਧੂ, ਸ• ਬਲਦੇਵ ਸਿੰਘ ਸਿੱਧੂ, ਸ• ਹਿੰਦਪਾਲ ਸਿੰਘ ਚਿੱਟੀ, ਸ• ਗੁਰਦਿਆਲ ਸਿੰਘ ਚਿੱਟੀ, ਸ• ਕੁਲਵੰਤ ਸਿੰਘ ਅਠਵਾਲ, ਸ• ਬਹਾਦਰ ਸਿੰਘ ਸੰਧੂ, , ਸ ਇੰਦਰਜੀਤ ਸਿੰਘ ਘੁੰਗਰਾਲੀ ਸਾਡਾ ਪੰਜਾਬ, ਸ ਜਗਤਾਰ ਦਿਉਲ ਸੇਵਾਦਾਰ ਨੌਜਵਾਨ ਪੰਜਾਬੀ ਸੱਥ ਚੰਡੀਗੜ੍ਹ ਅਤੇ ਏ-ਰੁਹੂਪਿੰਦਰ ਰੂਪ ਸਿੰਘ ਸੰਧੂ ਸੇਵਾਦਾਰ ਢੱਕ ਪੰਜਾਬੀ ਸੱਥ ਨਵਾਂਸ਼ਹਿਰ ਵੀ ਹਾਜ਼ਰ ਸਨ।