ਕੈਲਗਰੀ ਵਿਖੇ ਸਲਾਨਾ ਡਰੱਗ ਅਵੇਅਰਨੈਸ ਵਾਕ 10 ਮਈ ਨੂੰ
Posted on:- 24-04-2015
-ਬਲਜਿੰਦਰ ਸੰਘਾ
ਸਾਲ 2006 ਛੇ ਤੋਂ ਕੈਲਗਰੀ ਵਿਚ ਲੋਕਾਂ ਅਤੇ ਖ਼ਾਸ ਕਰਕੇ ਨੌਜਵਾਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ‘ਡਰੱਗ ਅਵੇਅਰਨੈਸ ਫਾਂਊਡੇਸ਼ਨ ਕੈਲਗਰੀ’ ਹਰੇਕ ਸਾਲ ਡਰੱਗ ਅਵੇਅਰਨੈਸ ਦੇ ਕਈ ਤਰ੍ਹਾਂ ਦੇ ਸੈਮੀਨਾਰ ਉਲੀਕਦੀ ਆ ਰਹੀ। ਇਸੇ ਕੜੀ ਤਹਿਤ ਚੌਥੀ ਸਲਾਨਾ 5 ਕਿਲੋਮੀਟਰ ਡਰੱਗ ਅਵੇਅਰਨੈਸ ਵਾਕ 10 ਮਈ 2015 ਦਿਨ ਐਤਵਾਰ ਨੂੰ ਕੈਲਗਰੀ ਨਾਰਥ-ਈਸਟ ਦੇ ਪ੍ਰੈਰੀਵਿੰਡ ਪਾਰਕ ਵਿਚ ਦੁਪਹਿਰ ਦੇ ਦੋ ਵਜੇ ਤੋਂ ਸਾਢੇ ਚਾਰ ਵਜੇ ਤੱਕ ਹੋਣ ਜਾ ਰਹੀ ਹੈ। ਦੋ ਵਜੇ ਤੋਂ ਢਾਈ ਵਜੇ ਤੱਕ ਰਜਿਸਰਟੇਸ਼ਨ ਹੋਵੇਗੀ ਅਤੇ ਠੀਕ ਸਾਢੇ ਤਿੰਨ ਵਜੇ ਤੋਂ ਇਕ ਘੰਟੇ ਦੀ ਵਾਕ ਕੀਤੀ ਜਾਵੇਗੀ। ਇਸਤੋਂ ਇਲਾਵਾ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਬਾਰੇ ਮਾਹਿਰ ਆਪਣੇ ਵਿਚਾਰ ਵੀ ਪੇਸ਼ ਕਰਨਗੇ। ਨਸ਼ੇ ਸਮਾਜ ਦਾ ਕੋਹੜ ਸਮਝੇ ਜਾਂਦੇ ਹਨ ਅਤੇ ਅਨੇਕਾਂ ਪ੍ਰਕਾਰ ਦੇ ਅਜਿਹੇ ਨਸ਼ੇ ਹਨ ਜੋ ਦੁਨੀਆਂ ਭਰ ਵਿਚ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਨਸਿ਼ਆਂ ਦੇ ਮਾੜੇ ਪ੍ਰਭਾਵਾਂ ਬਾਰੇ ਚੇਤਨਾ ਪੈਦਾ ਕਰਨ ਲਈ ਇਸ ਫਾਊਡੇਸ਼ਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ 5 ਕਿਲੋਮੀਟਰ ਡਰੱਗ ਅਵੇਰਨੈਸ ਵਾਕ ਮਈ ਦੇ ਦੂਸਰੇ ਹਫਤੇ ਚੱਲਣ ਵਾਲੇ ਨਸਿ਼ਆ ਵਿਰੋਧੀ ਪ੍ਰੋਗਰਾਮਾਂ ਦਾ ਹਿੱਸਾ ਹੈ।
ਜਿਸ ਵਿਚ ਹਰੇਕ ਸਾਲ ਬਹੁਤ ਸਾਰੇ ਮਾਪੇ ਅਤੇ ਬੱਚੇ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ ਤੇ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਆਪਣੇ-ਆਪ ਅਤੇ ਹੋਰਾਂ ਨੂੰ ਜਾਗਰੁਕ ਕਰਦੇ ਹਨ। ਸੰਸਥਾ ਦੇ ਵਲੰਟੀਅਰ ਬਲਵਿੰਦਰ ਸਿੰਘ ਕਾਹਲੋ ਅਤੇ ਹਰਚਰਨ ਸਿੰਘ ਪਰਹਾਰ ਅਨੁਸਾਰ ਨਸ਼ੇ ਇਕੱਲੀ ਸਿੱਖ ਕਮਿਊਨਟੀ ਜਾਂ ਪੰਜਾਬੀਆਂ ਦੀ ਸਮੱਸਿਆ ਨਹੀਂ ਹੈ ਸਗੋਂ ਹਰ ਕੌਮ ਹਰ ਵਰਗ ਦੇ ਲੋਕਾਂ ਦੀ ਸਮੱਸਿਆਂ ਹੈ। ਇਸ ਲਈ ਉਹਨਾਂ ਕਿਹਾ ਕਿ ਸਭ ਨੂੰ ਇਸ ਵਾਕ ਦਾ ਹਿੱਸਾ ਬਨਣਾ ਚਾਹੀਦਾ ਹੈ ਅਤੇ ਆਪਣੇ-ਆਪ ਅਤੇ ਆਪਣੇ ਨੌਜਵਾਨ ਬੱਚਿਆਂ ਵਿਚ ਇਸ ਪ੍ਰਤੀ ਪੂਰੀ ਚੇਤਨਾ ਪੈਦਾ ਕਰਨ ਦੀ ਲੋੜ ਹੈ। ਕਿਉਂਕਿ ਅਜਿਹੇ ਬਹੁਤ ਸਾਰੇ ਕੇਸ ਹਨ ਕਿ ਜਦੋਂ ਤੱਕ ਮਾਪਿਆਂ ਨੂੰ ਪਤਾ ਲੱਗਦਾ ਹੈ ਉਦੋਂ ਤੱਕ ਬੱਚੇ ਪੂਰੀ ਤਰ੍ਹਾਂ ਨਸਿ਼ਆਂ ਦੀ ਪਕੜ ਵਿਚ ਆ ਚੁੱਕੇ ਹੁੰਦੇ ਹਨ। ਸੰਸਥਾ ਦੇ ਮੁੱਖ ਵਲੰਟੀਅਰ ਬਲਵਿੰਦਰ ਸਿੰਘ ਕਾਹਲੋ ਨੇ ਇਸ ਪ੍ਰਤੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਕ ਬਾਰੇ ਹੋਰ ਜਾਣਕਾਰੀ ਲਈ ਉਹਨਾਂ ਨਾਲ 403-617-9045 ਤੇ ਸਪੰਰਕ ਕੀਤਾ ਜਾ ਸਕਦਾ ਹੈ।