Thu, 21 November 2024
Your Visitor Number :-   7253801
SuhisaverSuhisaver Suhisaver

ਸੈਮੂਅਲ ਜੌਹਨ ਦੇ ਨਾਟਕਾਂ ਦੀ ਇੱਕ ਹੋਰ ਕਾਮਯਾਬ ਪੇਸ਼ਕਾਰੀ

Posted on:- 22-04-2015

suhisaver

-ਨਵਦੀਪ ਸਿੱਧੂ

ਨੌਰਥ ਡੈਲਟਾ ਸੈਕੰਡਰੀ ਸਕੂਲ ਵਿਚ ਸੈਮੂਅਲ ਜੌਹਨ ਤੇ ਉਸਦੀ ਟੀਮ ਵੱਲੋਂ ਦੋ ਨਾਟਕਾਂ -ਜੂਠ ਅਤੇ ਕਿਰਤੀ ਦਾ ਮੰਚਨ ਕੀਤਾ ਗਿਆ। 'ਰੰਗ-ਮੰਚ ਪੰਜਾਬੀ ਥੀਏਟਰ' ਵੱਲੋਂ ਕਰਵਾਏ ਗਏ ਇਨ੍ਹਾਂ ਨਾਟਕਾਂ  ਨੂੰ ਦਰਸ਼ਕਾਂ ਵੱਲੋਂ ਨਿੱਘਾ ਹੁੰਗਾਰਾ ਮਿਲਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਵਿਚ ਪੰਜਾਬੀ ਅਧਿਆਪਕਾ ਰਣਬੀਰ ਜੌਹਲ ਨੇ 'ਰੰਗ-ਮੰਚ ਪੰਜਾਬੀ ਥੀਏਟਰ ' ਦੀਆਂ ਗਤੀ ਵਿਧੀਆਂ ਬਾਰੇ ਦਰਸ਼ਕਾਂ ਨੂੰ ਜਾਣੂੰ ਕਰਵਾਇਆ।ਸੈਮੂਅਲ ਜੌਹਨ ਵਲੋਂ ਕੀਤਾ ਗਿਆ ਪਹਿਲਾ ਨਾਟਕ ਪ੍ਰਸਿੱਧ ਹਿੰਦੀ ਦਲਿਤ ਲੇਖਕ ਓਮ ਪ੍ਰਕਾਸ਼ ਬਾਲਮੀਕੀ ਦੀ ਜੀਵਨੀ ‘ਜੂਠ’ ’ਤੇ ਅਧਾਰਤ ਸੀ। ਇਸ ਨਾਟਕ ਵਿਚ ਸੈਮੂਅਲ ਜੌਹਨ ਨੇ ਆਪਣੀ ਕਲਾ ਅਤੇ ਆਵਾਜ਼ ਦੀ ਸ਼ਕਤੀ ਨਾਲ ਓਮ ਪ੍ਰਕਾਸ਼ ਬਾਲਮੀਕੀ ਦੀ ਜਾਤ-ਪਾਤ ਕਾਰਨ ਨਰਕ ਬਣੀ ਜ਼ਿੰਦਗੀ ਨੂੰ ਦਰਸ਼ਕਾਂ ਦੇ ਸਾਹਮਣੇ ਜੀਵਤ ਕਰ ਦਿੱਤਾ। ਉਸ ਦੀ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਸਲਾਹਿਆ ਗਿਆ। ਦੂਜਾ ਨਾਟਕ ‘ਕਿਰਤੀ’ ਬੇਜ਼ਮੀਨ ਹੋਏ ਕਿਸਾਨ ਦੇ ਖੇਤ ਕਾਮਾ ਬਣਨ  ਨੂੰ ਬਿਆਨ ਕਰਦਾ ਹੈ। ਇਸ ਨਾਟਕ ਵਿਚ ਸੈਮੂਅਲ ਜੌਹਨ ਦੇ ਨਾਲ ਸਥਾਨਕ ਕਲਾਕਾਰ ਰੁਪਿੰਦਰ ਸ਼ਰਮਾ, ਮੀਰਾਂ ਗਿੱਲ ਤੇ ਹਰਜੀਤ ਸਹੋਤਾ ਸ਼ਾਮਲ ਸਨ।

ਅਜੋਕੇ ਪੰਜਾਬ ਵਿਚ ਗਰੀਬ ਕਿਸਾਨਾਂ ਦੀ ਹਾਲਤ ਅਤੇ ਜਾਤਪਾਤ ਦੀ ਘਿਨੌਣੀ ਤਸਵੀਰ ਉਘਾੜਦਾ ਇਹ ਨਾਟਕ ਵੀ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਨਾਟਕ ਵਿਚ ਸੈਮੂਅਲ ਦੇ ਨਾਲ ਨਾਲ ਸਹਿਯੋਗੀ ਕਲਾਕਾਰਾਂ ਨੇ ਵੀ ਸ਼ਾਨਦਾਰ ਤੇ ਜਾਨਦਾਰ ਭੂਮਿਕਾਵਾਂ ਨਿਭਾਈਆਂ।

 ਯੂ ਬੀ ਸੀ ਵਿਚ ਪੰਜਾਬੀ ਪੜ੍ਹਾ ਰਹੇ ਸੁਖਵੰਤ ਹੁੰਦਲ ਹੋਰਾਂ ਸੈਮੂਅਲ ਜੌਹਨ ਵਲੋਂ ਪੰਜਾਬ ਵਿਚ ਦਲਿਤ ਭਾਈਚਾਰੇ ਦੇ ਮਸਲਿਆਂ ਨੂੰ ਉਭਾਰਨ ਲਈ ਕੀਤੇ ਜਾ ਰਹੇ ਨਵੀਂ ਪਹੁੰਚ ਵਾਲੇ ਰੰਗ-ਮੰਚ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸੈਮੂਅਲ ਜੌਹਨ ਦਲਿਤ ਵੇਹੜਿਆਂ ਵਿਚ ਜਾ ਕੇ ਖੁਦ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਜੀਵਨ ਬਾਰੇ ਰੰਗ ਮੰਚ ਕਰ ਰਹੇ ਹਨ ਜੋ ਆਪਣੇ ਆਪ ਵਿਚ ਇਕ ਵਿਲੱਖਣ ਕੰਮ ਹੈ। ਇਸ ਪਹੁੰਚ ਨਾਲ ਜਿੱਥੇ ਉਹ ਲੋਕਾਂ ਨੂੰ ਉਨ੍ਹਾਂ ਦੇ ਦਰਪੇਸ਼ ਮਸਲਿਆਂ ਤੋਂ ਚੇਤਨ ਕਰ ਰਹੇ ਹਨ ਉੱਥੇ ਨਾਲ ਹੀ ਲੋਕਾਂ ਨੂੰ ਰੰਗ-ਮੰਚ ਵਰਗੀ ਕਲਾ ਨਾਲ ਵੀ ਜੋੜ ਰਹੇ ਹਨ।

Comments

XiiIW

Meds information leaflet. Effects of Drug Abuse. <a href="https://prednisone4u.top">can you buy prednisone prices</a> in the USA. Best about drug. Get now. <a href=https://www.ignou4u.com/admission/ignou-mba-admission.html#comment-2671>Actual information about medication.</a> <a href=https://edizionieraclea.it/libri/la-strana-storia-di-garrincha-a-sacrofano/#comment-4415>All information about drug.</a> <a href=https://shop.hellenicidea.com/product/hermes-3-wooden-box/>Some what you want to know about drug.</a> b21d5cd

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ