ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਮੋਦੀ ਦੇ ਨਾਪਾਕ ਪੈਰ ਬਰਦਾਸਤ ਤੋਂ ਬਾਹਰ
Posted on:- 22-03-2015
-ਕੰਵਲਜੀਤ ਖੰਨਾ
ਪੰਜਾਬ ਦੀਆਂ ਤਿੰਨ ਇਨਕਲਾਬੀ ਜੱਥੇਬੰਦੀਆਂ ਸੀ.ਪੀ.ਆਈ.ਐਮ.ਐਲ. (ਨਿਊਂ ਡੈਮੋਕਰੈਸੀ), ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਸੰਗਰਾਮ ਮੰਚ ਪੰਜਾਬ ਨੇ 23 ਮਾਰਚ ਨੂੰ ਸ਼ਹੀਦੀ ਯਾਦਗਾਰ ਹੁਸੈਨੀ ਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦਾ ਸਖਤ ਨੋਟਿਸ ਲਿਆ । ਤਿੰਨਾਂ ਜੱਥੇਬੰਦੀਆਂ ਨੇ 23 ਮਾਰਚ ਨੂੰ ਪੂਰੇ ਸੂਬੇ ਅੰਦਰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸਰਧਾਂਜਲੀ ਸਮਾਗਮ ਕਰਦਿਆਂ ਲੋਕਾ ਨੂੰ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਨ ਅਤੇ ਨਰਿੰਦਰ ਮੋਦੀ ਗੋ ਬੈਕ ਦੇ ਨਾਅਰੇ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ । ਤਿੰਨਾਂ ਜੱਥੇਬੰਦੀਆਂ ਦੇ ਆਗੂਆਂ ਕਾਮਰੇਡ ਅਜਮੇਰ ਸਿੰਘ, ਕੰਵਲਜੀਤ ਖੰਨਾ, ਬਲਵੰਤ ਮੱਖੂ ਨੇ ਇਥੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸੁਪਨਿਆਂ ਨਾਲ ਧਰੋ ਕਮਾਉਣ ਵਾਲੇ, ਸ਼ਹੀਦਾ ਦੇ ਅਦਰਸ਼ਾ ਨਾਲ ਖਿਵਾੜ ਕਰਨ ਵਾਲੇ ਦੇਸ਼ ਦੇ ਭਾਜਪਾਈ ਹਾਕਮ ਦੀ ਹੁਣ ਕਾਂਗਰਸੀ ਹਾਕਮਾ ਵਾਂਗ ਸ਼ਹੀਦਾ ਦੇ ਵਾਰਿਸ ਬਣਨ ਦਾ ਪਖੰਡ ਕਰ ਰਹੇ ਹਨ । ਉਨ੍ਹਾਂ ਕਿਹਾ ਕਿ 23 ਮਾਰਚ ਦੇ ਸ਼ਹੀਦਾ ਨੇ ਤਾਂ ਸਾਮਰਾਜੀ ਲੁਟੇਰਿਆਂ ਨੂੰ ਦੇਸ਼ ’ਚੋਂ ਕੱਢਣ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ ਸੀ । ਪਰ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ‘‘ਮੈਕ ਇਨ ਇੰਡੀਆ’’ ਦੇ ਨਾ ਤੇ ਵਿਦੇਸ਼ੀ ਸਾਮਰਾਜੀ ਕੰਪਨਿਆਂ ਨੂੰ ਦੇਸ਼ ਦੇ ਮਾਲ ਖਜ਼ਾਨਿਆਂ ਤੇ ਕਬਜ਼ਾ ਕਰਨ, ਕਿਰਤ ਸ਼ਕਤੀ ਦੀ ਅੰਨੀ ਲੁੱਟ ਕਰਨ ਲਈ ਖੁੱਲੀ ਮੰਡੀ ਦੀ ਨੀਤੀ ਤਹਿਤ ਦੇਸ਼ ਅੰਦਰ ਸੱਦ ਰਿਹਾ ਹੈ ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਤਾਂ ਦੇਸ਼ ’ਚ ਲੁੱਟ ਰਹਿਤ ਰਾਜ ਦੀ ਸਥਾਪਨਾ ਲਈ ਸੰਘਰਸ਼ ਕੀਤਾ ਸੀ । ਪਰ ਅੱਜ ਮੋਦੀ ਦੇ ਰਾਜ ’ਚ ਦੇਸ਼ ਦੀ ਕਿਸਾਨੀ ਜ਼ਮੀਨ ਪ੍ਰਾਪਤੀ ਬਿੱਲ ਦੇ ਖਿਲਾਫ ਸੜਕਾ ਤੇ ਧਰਨੇ ਮਾਰਕੇ ਪਿੱਠ ਸਿਆਪਾ ਕਰ ਰਹੀ ਹੈ । ਦੇਸ਼ ਅੰਦਰ ‘‘ਅੱਛੇ ਦਿਨ’’ ਲਿਆਉਣ ਦਾ ਪਖੰਡ ਰਚਕੇ ਦੇਸ਼ ਦੀ ਰਾਜਗੱਦੀ ਦੇ ਕਾਬਜ ਹੋਏ ਮੋਦੀ ਤੋਂ ਸਿਰਫ 10 ਮਹੀਨਿਆਂ ’ਚ ਹੀ ਦੇਸ਼ ਦੇ ਸਾਰੇ ਵਰਗ ਬੁਰੀ ਤਰਾਂ ਨਿਰਾਸ਼ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਸਾਥੀ ਤਾਂ ਫਿਰਕਾ ਪ੍ਰਸਤੀ ਅਤੇ ਧਾਰਮਿਕ ਕੱਟੜਤਾ ਖਿਲਾਫ ਫਿਰਕੁ ਇੱਕ ਜੁੱਟਤਾ ਦੇ ਹੱਕ ’ਚ ਜੱਦੋਂ ਜਹਿਦ ਕਰਦੇ ਰਹੇ । ਪਰ ਮੋਦੀ ਦੇ ਰਾਜ ’ਚ ਹਿੰਦੂ ਫਿਰਕਾ ਪ੍ਰਸਤ ਆਰ.ਐਸ.ਐਸ. ਅਤੇ ਇਸ ਨਾਲ ਜੁੜੀਆਂ 40 ਦੇ ਕਰੀਬ ਫਿਰਕੂ ਜੱਥੇਬੰਦੀਆਂ ਅੱਜ ਦੇਸ਼ ਅੰਦਰ ਧਾਰਮਿਕ ਘੱਟ ਗਿਣਤੀਆਂ ਖਿਲਾਫ ਫਿਰਕੂ ਜਹਿਰ ਉਗਲ ਰਹੀਆਂ ਹਨ । ਚਰਚਾ ਤੇ ਹਮਲੇ ਹੋ ਰਹੇ ਹਨ, 71 ਸਾਲਾਂ ਨੰਨ ਬਲਾਤਕਾਰ ਦਾ ਸ਼ਿਕਾਰ ਹੋਈ ਹੈ ।
ਉਨ੍ਹਾਂ ਸਵਾਲ ਕੀਤਾ ਕਿ ਸ਼ਹੀਦਾ ਦੇ ਸੁਪਨਿਆਂ ਨਾਲ ਧੋਖਾ ਕਰਨ ਵਾਲੇ ਦੇਸ਼ ਦੇ ਹਾਕਮਾ ਦੇ ਮੋਢੀ ਨਰਿੰਦਰ ਮੋਦੀ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਕਿ ਲਗਦੇ ਹਨ । ਦੇਸ਼ ਅੰਦਰ ਕਾਰਪੋਰੇਟ ਪੂੰਜੀਪਤੀਆਂ ਦਾ ਵੱਡਾ ਹੱਲਾ ਅਤੇ ਫਿਰਕੂ ਫਾਸੀਵਾਦ ਦਾ ਦੈਤ ਅੱਜ ਕੁੱਲ ਭਾਰਤੀਆਂ ਦਾ ਨੰਬਰ-1 ਦੁਸ਼ਮਣ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਇੱਕ ਪਾਸੇ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਵਿਰੋਧ ਕਰਨ ਦਾ ਪਖੰਡ ਕਰ ਰਹੀ ਹੈ ਅਤੇ ਦੂਜੇ ਪਾਸੇ ਸ਼ਹੀਦੀ ਯਾਦਗਾਰਾ ਤੇ ਉਸਦੇ ਨਪਾਕ ਪੈਰ ਪਵਾਕੇ ਦੇਸ਼ ਦੇ ਸ਼ਹੀਦਾਂ ਦਾ ਅਪਮਾਣ ਕਰ ਰਹੀ ਹੈ ।
Raaj
gud