ਵੈਨਕੂਵਰ ਪਬਲਿਕ ਲਾਇਬ੍ਰੇਰੀ (ਵੀ ਪੀ ਐੱਲ)
Posted on:- 18-03-2015
ਵੀ ਪੀ ਐੱਲ ਵੈਨਕੂਵਰ ਦੇ ਸਾਹਿਤਕ ਮੀਲ-ਪੱਥਰਾਂ (ਲੈਂਡਮਾਰਕ) ਦਾ ਜਸ਼ਨ ਮਨਾ ਰਹੀ ਹੈ
ਸ਼ਹਿਰ ਵਿਚ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਲਾਏ ਨਿਸ਼ਾਨ-ਚਿੰਨ (ਪਲੇਕ) ਵੈਨਕੂਵਰ ਨਾਲ ਸਾਹਿਤਕ ਸਬੰਧਾਂ ਦੀ ਨਿਸ਼ਾਨਦੇਹੀ ਕਰਦੇ ਹਨ
ਵੈਨਕੂਵਰ, ਬੀ ਸੀ - ਬੁਰਾਅਡ ਬਰਿੱਜ ਦੇ ਲਾਗੇ। ਈਸਟ ਹੇਸਟਿੰਗਜ਼ ਉੱਤੇ। ਪੁਆਇੰਟ ਗਰੇਅ ਦਾ ਇਕ ਘਰ। ਵੈਸਟ ਇੰਡ ਦਾ ਇਕ ਬੈਂਡਸਟੈਂਡ( ਚਬੂਤਰਾ)
ਵੈਨਕੂਵਰ ਦੀ ਲਾਇਬ੍ਰੇਰੀ ਨੇ ਅੱਜ ਸ਼ਹਿਰ ਵਿਚ ਦੋ ਦਰਜਨ ਤੋਂ ਵੱਧ ਥਾਵਾਂ ਨੂੰ ਮਾਨਤਾ ਪ੍ਰਾਪਤ ਸਾਹਿਤਕ ਮੀਲ-ਪੱਥਰ ਹੋਣ ਦੀ ਘੋਸ਼ਣਾ ਕੀਤੀ ਹੈ, ਇਨ੍ਹਾਂ ਥਾਵਾਂ ਨਾਲ ਸਬੰਧਾਂ ਦੀ ਨਿਸ਼ਾਨਦੇਹੀ ਕਰਕੇ - ਕਈ ਵਾਰੀ ਤਾਂ ਜਿੱਥੇ ਆਸ ਨਾ ਹੋਵੇ, ਕਈ ਵਾਰ ਹੈਰਾਨੀਜਨਕ, ਪਰ ਸਦਾ ਅਰਥਭਰਪੂਰ - ਸਾਡੇ ਆਂਢ-ਗੁਆਂਢਾਂ ਅਤੇ ਲੇਖਕਾਂ ਦਰਮਿਆਨ ਜਿੱਥੇ ਉਹ ਰਹਿੰਦੇ ਰਹੇ ਹਨ ਅਤੇ ਕੰਮ ਕਰਦੇ ਰਹੇ ਹਨ।
ਮੀਲ-ਪੱਥਰਾਂ ਦੀ ਪਛਾਣ: ਗੂਹੜੀਆਂ, ਰੰਗਦਾਰ ਪਲੇਕਾਂ - ਰੌਸ਼ਨੀ ਵਾਲੇ ਖੰਭਿਆਂ ’ਤੇ ਚਿਪਕਾਈਆਂ - ਉਨ੍ਹਾਂ ਥਾਵਾਂ ਨੂੰ ਪਛਾਣ-ਯੋਗ ਬਣਾਉਣ ਲਈ ਲੇਖਕਾਂ ਦੇ ਸਾਹਿਤਕ ਜੀਵਨ ਅਤੇ ਯੋਗਤਾ ਨੂੰ ਉਭਾਰ ਕੇ। ਆਨਲਾਈਨ (vpl.ca/literarylandmark) ਦਿੱਤਾ ਨਕਸ਼ਾ ਸ਼ਹਿਰ ਦੁਆਲੇ ਮੀਲ-ਪੱਥਰਾਂ ਨੂੰ ਉਘਾੜਦਾ ਹੈ, ਲੇਖਕਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਹੋਰ ਵਿਸਥਾਰ ਦਿੰਦਾ ਹੈ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਵੀ ਪੀ ਐੱਲ ਦੇ ਕੈਟਾਲੌਗ ਨਾਲ ਜੋੜਦਾ ਹੈ।
“ਅਸੀਂ ਵੈਨਕੂਵਰ ਦੇ ਸਾਹਿਤਕ ਇਤਿਹਾਸ ਨੂੰ ਸਾਹਮਣੇ ਲਿਆਉਣਾ ਅਤੇ ਇਸ ਨੂੰ ਜੀਵਤ ਕਰਨਾ ਚਾਹੁੰਦੇ ਸੀ - ਗਲ਼ੀਆਂ ਦੀ ਪੱਧਰ ’ਤੇ, ਅਤੇ ਜਿੱਥੇ ਉਹ ਕੁਝ ਵਾਪਰਿਆ ਸੀ’, ਵੈਨਕੂਵਰ ਪਬਲਿਕ ਲਾਇਬ੍ਰੇਰੀ ਦੇ ਬੋਰਡ ਦੀ ਚੇਅਰ ਮੈਰੀ ਲਿਨ ਬਾਅਮ ਦਾ ਕਹਿਣਾ ਹੈ। “ਸਾਡੇ ਸ਼ਹਿਰ ਦਾ ਸੰਘਣਾ ਅਤੇ ਵੰਨ-ਸੁਵੰਨਤਾ ਵਾਲਾ ਸਾਹਿਤਕ ਭਾਈਚਾਰਾ ਹੈ, ਅਤੇ ਵੈਨਕੂਵਰ ਲਈ ਇਨ੍ਹਾਂ ਕਹਾਣੀਆਂ ਨੂੰ ਭਾਲਣ, ਜਾਨਣ ਤੇ ਮਾਨਣ ਲਈ ਪੇਸ਼ ਕਰਨਾ ਲਾਇਬ੍ਰੇਰੀ ਵਾਸਤੇ ਬਹੁਤ ਸਹੀ ਕਦਮ ਹੈ।”
ਵੀ ਪੀ ਐੱਲ ਦਾ ਸਾਹਿਤਕ ਮੀਲ-ਪੱਥਰ ਦਾ ਪ੍ਰਾਜੈਕਟ ਲਾਇਬ੍ਰੇਰੀ, ਬੀ ਸੀ ਬੁੱਕਵਰਲਡ ਅਤੇ ਵੀ ਪੀ ਐੱਲ ਫਾਊਂਡੇਸ਼ਨ ਦਾ ਸਾਂਝਾ ਯਤਨ ਹੈ ਜੋ ਡਾਕਟਰ ਯੋਸੇਫ ਵੋਸਕ ਰਾਹੀਂ ਸਿਰੇ ਚੜ੍ਹਿਆ ਹੈ।
ਬੀ ਸੀ ਬੁੱਕਵਰਲਡ ਦੇ ਪ੍ਰਕਾਸ਼ਕ ਅਤੇ ਵੀ ਪੀ ਐੱਲ ਦੇ ਸਾਬਕ ਬੋਰਡ ਮੈਂਬਰ ਐਲਨ ਟਵਿੱਗ ਨੂੰ ਚੇਤਾ ਹੈ ਕਿ ਉਸ ਨੇ ਸ਼ਹਿਰ ਦੀ ਸੌਂਵੀ ਵਰ੍ਹੇ ਗੰਢ ਸਮੇਂ 1986 ਵਿਚ ਵੈਨਕੂਵਰ ਦੇ ਲੇਖਕਾਂ ਬਾਰੇ ਇਕ ਕਿਤਾਬ ਲਿਖੀ ਸੀ, ਅਤੇ ਉਸ ਸਮੇਂ ਇਹ ਸੋਚਿਆ ਸੀ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮੰਨਾਉਣ ਲਈ ਕੋਈ ਨਿਸ਼ਾਨ ਜਾਂ ਸਮਾਰਕ ਸਥਾਪਤ ਕੀਤੇ ਜਾਣ। “ਇਹ ਸਿਰਫ ਇਕ ਵਿਚਾਰ ਸੀ ਕਿ ਉਨ੍ਹਾਂ ਬਾਰੇ ਚੇਤਨਾ ਜਗਾਈ ਜਾਵੇ”, ਉਹਦਾ ਕਹਿਣਾ ਹੈ। “ਹੁਣ ਸਾਡੇ ਕੋਲ ਮੀਲ-ਪੱਥਰ ਦੀ ਨਿਸ਼ਾਨਦੇਹੀ ਕਰਦੀਆਂ ਕਈ ਪਲੇਕਾਂ ਹਨ ਅਤੇ ਹੋਰ ਵੀ ਲਾਈਆਂ ਜਾਣਗੀਆਂ।”
“ਇਹ ਹੋਇਆ ਵਿਕਾਸ ਮੈਨੂੰ ਉਨ੍ਹਾਂ ਸਤਰਾਂ ਦਾ ਚੇਤਾ ਕਰਾ ਰਿਹਾ ਹੈ ਜੋ ਕਦੇ ਸਾਡੇ ਕਵੀ ਅਰਲ ਬਰਨੀ ਨੇ 1947 ਵਿਚ ਏਥੇ ਇਕ ਵਿਅੰਗਮੀ ਕਵਿਤਾ ਵਿਚ ਲਿਖੀਆਂ ਸਨ: ‘ਏਥੇ ਵਿੱਟਮੈਨ ਦੀ ਲੋੜ ਨਹੀਂ/ਇਹ ਤਾਂ ਸਾਡੇ ਕੋਲ ਭੂਤਾਂ ਦੀ ਕਮੀ ਕਾਰਨ ਹੀ/ਸਾਡੇ ਦੁਆਲੇ ਭੂਤ ਫਿਰਦੇ ਹਨ’ (no Whitman wanted/it’s by our lack of ghosts/ we’re haunted). ਹੁਣ ਸਾਡੇ ਸ਼ਹਿਰ ਨੂੰ ਹਜ਼ਾਰਾਂ ਲੇਖਕਾਂ ਦੇ ਹੋਣ ਦਾ ਮਾਣ ਹੈ ਅਤੇ ਬੀ ਸੀ ਸਹਿਜੇ ਹੀ ਇਸ ਗਲੋਬ ’ਤੇ ਸਾਹਿਤਕ ਤੌਰ ’ਤੇ ਸਰਗਰਮ ਭਾਈਚਾਰਿਆਂ ਵਿੱਚੋਂ ਉੱਪਰ ਆਉਂਦਾ ਹੈ,” ਉਸ ਦਾ ਕਹਿਣਾ ਹੈ।
ਵੀ ਪੀ ਐੱਲ ਦੇ ਸਾਹਿਤਕ ਮੀਲ-ਪੱਥਰ ਪ੍ਰਾਜੈਕਟ ਵਿਚਲੇ ਸਾਰੇ ਲੇਖਕਾਂ ਬਾਰੇ ਜਾਣੋ: vpl.ca/literarylandmark
ਮਾਰਗਰੈਟ ਐਟਵੁੱਡ, ਸਾਧੂ ਬਿਨਿੰਗ, ਜੌਰਜ ਬਾਊਰਿੰਗ, ਐਨ ਕੈਮਰੌਨ, ਵੇਅਸਨ ਚੁਆਏ, ਵੇਅਡ ਕੌਂਪਟਨ, ਡਗਲੱਸ ਕੋਪਲੈਂਡ, ਡੀ ਐੱਮ ਫਰੇਜ਼ਰ, ਡਬਲਿਊ ਪੀ ਕਿਨਸਿੱਲਾ, ਰੋਆਏ ਕੀਊਕਾ, ਜੋਆਏ ਕੋਗਾਵਾ, ਐਵਲਿਨ ਲਾਓ, ਡੌਰਿਥੀ ਲਿਵਸੇਅ, ਮਾਲਕਮ ਲਾਓਰੀ, ਲੀ ਮੈਰੇਕਲ, ਡੈਫਨੀ ਮਾਰਲੈੱਟ, ਐੱਲ ਨੀਲ, ਐਰਿਕ ਨੀਕੋਲ, ਬਡ ਓਸਬੌਰਨ, ਲਾਰੈਂਸ ਜੇ ਪੀਟਰ ਅਤੇ ਰੇਅਮੰਡ ਹੁੱਲ, ਜੇਨ ਰੂਲ, ਐਨਡਰੀਆਜ਼ ਸ਼ਰੋਏਡਰ, ਟੌਮ ਵੇਅਮੈਨ, ਜਿਮ ਵਿਲਰ, ਐਥਲ ਵਿਲਸਨ ਅਤੇ ਜੌਰਜ ਵੁੱਡਕੌਕ।