Thu, 21 November 2024
Your Visitor Number :-   7254081
SuhisaverSuhisaver Suhisaver

ਸਾਲ 2015 ਦੇ ਢਾਹਾਂ ਪੰਜਾਬੀ ਸਾਹਿਤ ਇਨਾਮ ਲਈ ਨਾਮਜ਼ਦਗੀਆਂ ਵਾਸਤੇ ਸੱਦਾ

Posted on:- 26-02-2015

ਪੰਜਾਬੀ ਸਾਹਿਤ ਵਿਚ ਸਰਬ ਸ੍ਰੇਸ਼ਟ ਗਲਪ ਰਚਨਾ ਨੂੰ ਮਾਨਤਾ ਦੇਣ ਅਤੇ ਦੇਸ਼ਾਂ ਦੇ ਹੱਦਬੰਨਿਆਂ ਤੋਂ ਅਗਾਂਹ ਕੌਮਾਂਤਰੀ ਪੱਧਰ ‘ਤੇ ਪੰਜਾਬੀ ਸਾਹਿਤ-ਸਿਰਜਣਾ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਢਾਹਾਂ ਇਨਾਮ ਸਥਾਪਤ ਕੀਤਾ ਗਿਆ ਸੀ। ਗੁਰਮੁਖੀ ਜਾਂ ਸ਼ਾਹਮੁਖੀ ਕਿਸੇ ਵੀ ਲਿੱਪੀ ਵਿਚ ਛਪੀਆਂ ਪੰਜਾਬੀ ਗਲਪ ਦੀਆਂ ਤਿੰਨ ਸ੍ਰੇਸ਼ਟ ਪੁਸਤਕਾਂ ਨੂੰ ਹਰ ਸਾਲ ਇਸ ਇਨਾਮ ਲਈ ਚੁਣਿਆ ਜਾਂਦਾ ਹੈ।  

ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਜਾਣੇ ਪਛਾਣੇ ਸਫਲ ਕਾਰੋਬਾਰੀ ਮਨੁੱਖ ਬਾਰਜ ਢਾਹਾਂ ਦੇ ਉੱਦਮ ਨਾਲ ਕੈਨੇਡਾ-ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਯੂਨੀਵਰਿਸਟੀ ਔਫ ਬ੍ਰਿਟਸ਼ ਕੋਲੰਬੀਆ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਪਲੇਠਾ ਢਾਹਾਂ ਸਰਬ ਸ੍ਰੇਸ਼ਟ ਇਨਾਮ ਅਵਤਾਰ ਸਿੰਘ ਬਿਲਿੰਗ ਨੂੰ ਉਸਦੇ ਨਾਵਲ ਖਾਲੀ ਖੂਹਾਂ ਦੀ ਕਥਾ  ਉੱਤੇ ਦਿੱਤਾ ਗਿਆ ਸੀ ਜਦਕਿ ਦੋ ਦੂਜੇ ਇਨਾਮਾਂ ਲਈ ਜ਼ੁਬੈਰ ਅਹਿਮਦ ਅਤੇ ਜਸਬੀਰ ਭੁੱਲਰ ਦੇ ਕਹਾਣੀ ਸੰਗ੍ਰਿਹ ਕ੍ਰਮਵਾਰ ਕਬੂਤਰ ਬਨੇਰੇ ਤੇ  ਗਲੀਆਂ  ਅਤੇ ਇਕ ਰਾਤ ਦਾ ਸਮੁੰਦਰ  ਚੁਣੇ ਗਏ ਸਨ।

ਇਨਾਮ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਡਾ. ਰਘਬੀਰ ਸਿੰਘ  ਦੇ ਦੱਸਣ ਅਨੁਸਾਰ ਸਾਲ 2014 ਦੇ ਪਲੇਠੇ ਢਾਹਾਂ ਇਨਾਮ ਲਈ ਪੰਜ ਦੇਸ਼ਾਂ ‘ਚੋਂ ਵੱਡੀ ਗਿਣਤੀ ਵਿਚ ਨਾਮਜ਼ਦਗੀਆਂ ਪੁੱਜੀਆਂ ਸਨ ਜਦਕਿ ਇਸ ਵਰ੍ਹੇ ਪਹਿਲਾਂ ਨਾਲੋਂ ਵੀ ਜ਼ਿਆਦਾ ਨਾਮਜ਼ਦਗੀਆਂ ਪਹੁੰਚਣ ਦੀ ਉਮੀਦ ਹੈ। ਪਿਛਲੇ ਅਕਤੂਬਰ ਮਹੀਨੇ ਵੈਨਕੂਵਰ ਵਿਚ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੇ ਮਿਊਜ਼ੀਅਮ ਵਿਚ ਇਹ ਇਨਾਮ ਦੇਣ ਲਈ  ਇਕ ਸ਼ਾਨਦਾਰ ਸਮਾਗਮ  ਰਚਾਇਆ  ਗਿਆ ਸੀ। ਅਗਲੇ ਵਰ੍ਹੇ ਦਾ ਇਨਾਮ ਵੀ ਏਸੇ ਤਰ੍ਹਾਂ ਹੀ ਅਕਤੂਬਰ 2015 ਵਿਚ ਇਕ ਭਰਵੇਂ ਸਮਾਗਮ ਵਿਚ ਦਿੱਤਾ ਜਾਵੇਗਾ।

 
ਸਾਲ 2015 ਦਾ ਇਹ ਇਨਾਮ ਗੁਰਮੁਖੀ ਜਾਂ ਸ਼ਾਹਮੁਖੀ ਕਿਸੇ ਵੀ ਲਿੱਪੀ ਵਿਚ ਛਪੀ ਨਾਵਲ ਜਾਂ ਕਹਾਣੀਆਂ ਉੱਤੇ ਆਧਾਰਤ ਪੰਜਾਬੀ ਦੀ ਗਲਪ ਪੁਸਤਕ ਨੂੰ ਮਿਲ ਸਕੇਗਾ। 25 ਹਜ਼ਾਰ ਕੈਨੇਡੀਅਨ ਡਾਲਰ ਦੇ ਪ੍ਰਥਮ ਅਤੇ ਪੰਜ ਪੰਜ ਹਜ਼ਾਰ ਦੇ ਦੋ ਦੂਜੇ ਇਨਾਮਾਂ ਦੀ ਚੋਣ ਇਸ ਤਰ੍ਹਾਂ ਕੀਤੀ ਜਾਵੇਗੀ  ਕਿ ਕੁੱਲ ਤਿੰਨਾਂ ਇਨਾਮਾਂ ਵਿਚੋਂ ਦੋਹਾਂ ਲਿੱਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਵਿਚਲੀ ਕਿਤਾਬ ਦੇ ਹਿੱਸੇ ਇਕ ਇਨਾਮ ਜ਼ਰੂਰ ਆਵੇ।

ਸਾਲ 2015 ਦੇ ਢਾਹਾਂ ਇਨਾਮ ਵਾਸਤੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੈ ਅਤੇ ਇਹ ਨਾਮਜ਼ਦਗੀਆਂ 15 ਮਾਰਚ ਤਕ ਪ੍ਰਵਾਨ ਕੀਤੀਆਂ ਜਾਣਗੀਆਂ। ਨਾਵਲ ਜਾਂ ਕਹਾਣੀ ਸੰਗ੍ਰਹਿ ਦੇ ਰੂਪ ਵਿਚ ਸਾਲ 2014 ਵਿਚ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਛਪੀ ਕੋਈ ਵੀ ਮੌਲਿਕ ਪੰਜਾਬੀ ਪੁਸਤਕ ਇਨਾਮ ਲਈ ਵਿਚਾਰੇ ਜਾਣ ਵਾਸਤੇ ਭੇਜੀ ਜਾ ਸਕਦੀ ਹੈ।ਲੇਖਕ ਖੁਦ ਜਾਂ ਉਸ ਵੱਲੋਂ ਕੋਈ ਹੋਰ ਵਿਅਕਤੀ ਨਾਮਜ਼ਦਗੀ ਭਰ ਸਕਦਾ ਹੈ। ਨਾਮਜ਼ਦਗੀ ਭਰਨ ਲਈ ਛਪੀ ਹੋਈ ਪੁਸਤਕ ਦੀਆਂ ਦੋ ਕਾਪੀਆਂ ਅਤੇ ਉਸਦਾ ਇਲੈਕਟ੍ਰਾਨਿਕ ਰੂਪ ਭੇਜਣਾ ਜ਼ਰੂਰੀ ਹੋਵੇਗਾ।
 
ਪੁਸਤਕ ਦੀਆਂ ਦੋ ਕਾਪੀਆਂ ਸਮੇਤ ਨਾਮਜ਼ਦਗੀਆਂ ਭੇਜਣ ਲਈ ਪਤਾ ਹੈ:

Canada-India Education Society
Unit 1058- 2560 Shell Road,
Richmond, BC   V6X  0B8
                                                                                                                                                                               Canada

 
ਪੁਸਤਕ ਦਾ ਇਲੈਕਟ੍ਰਾਨਿਕ ਰੂਪ  www.dhahanprize.com ਦੇ ਪਤੇ ਉੱਤੇ ਭੇਜਣਾ ਹੋਵੇਗਾ।
 
ਨਾਮਜ਼ਦਗੀਆਂ ਦੇ ਸੰਬੰਧ ਵਿਚ ਹੋਰ ਕੋਈ ਜਾਣਕਾਰੀ [email protected] ਉੱਤੇ ਸੰਪਰਕ ਕਰਕੇ ਹਾਸਲ ਕੀਤੀ ਜਾ ਸਕਦੀ ਹੈ

Comments

Paramjit Gill

It is great to see that Punjabi literature being elevated to deserve such a large monetary award. I am not big fan of literary awards and am wondering if some of the award money could have been spent to encourage young budding Punjabi writers and readers. For example, the Canadian universities may hold essay/prose/poetry/short story contests where the Punjabi students could compete. It is my personal opinion, I am not a writer and am not affiliated with any literary organization.

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ