ਕੌਮਾਂਤਰੀ ਮਾਤ ਭਾਸ਼ਾ ਦਿਵਸ ਉਪਰ ਰਾਸ਼ਟਰੀ ਸੈਮੀਨਾਰ
Posted on:- 18-02-2015
ਮੋਹਾਲੀ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਨ ਉਪਰ 22 ਫਰਵਰੀ 2015 ਸਵੇਰੇ 10:00 ਵਜੇ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36-ਬੀ (ਕੋਠੀ ਨੰਬਰ 502 ਦੇ ਸਾਹਮਣੇ), ਚੰਡੀਗੜ੍ਹ ਵਿਚ ਮਾਤ ਭਾਸ਼ਾ ਦੀ ਮਹੱਤਤਾ ਅਤੇ ਸਾਰਥਿਕਤਾ ਵਿਸ਼ੇ ਉਪਰ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਸ਼੍ਰੀ ਅਨਿਲ ਚਮੜੀਆ ਦਿੱਲੀ ਆ ਰਹੇ ਹਨ । ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ ।
ਮੁੱਖ ਬੁਲਾਰੇ ਤੋਂ ਇਲਾਵਾ ਡਾ. ਜੋਗਾ ਸਿੰਘ, ਡਾ. ਸੁਮਨਪ੍ਰੀਤ, ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ ਅਤੇ ਗੁਰਨਾਮ ਕੰਵਰ ਵੀ ਆਪਣੇ ਵਿਚਾਰ ਰੱਖਣਗੇ ।ਕੇਂਦਰੀ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਅਤਰਜੀਤ ਕਹਾਣੀਕਾਰ ਅਤੇ ਡਾ. ਕਰਮਜੀਤ ਸਿੰਘ ਜਨਰਲ ਸਕੱਤਰ ਨੇ ਸਾਂਝੇ ਬਿਆਨ ਵਿਚ ਦੱਸਿਆ ਹੈ ਕਿ ਕੇਂਦਰੀ ਸਭਾ ਨਾਲ ਜੁੜੀਆਂ ਸਮੁੱਚੀਆਂ ਸਾਹਿਤ ਸਭਾਵਾਂ 21 ਫਰਵਰੀ ਤਕ ਸਥਾਨਕ ਪੱਧਰ ਤੇ ਆਪਣੇ-ਆਪਣੇ ਢੰਗਾਂ ਅਨੁਸਾਰ ਇਕ ਦਿਨ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਨ ਉਪਰ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ ਵਿਟਾਂਦਰਾ ਕਰਨਗੀਆਂ ।ਕੁਝ ਇਕ ਜ਼ਿਲ੍ਹਿਆਂ ਵਿਚ ਸਾਰੀਆਂ ਸਾਹਿਤ ਸਭਾਵਾਂ ਇਕੱਠੀਆਂ ਹੋ ਕੇ ਇਸ ਦਿਨ ਨੂੰ ਮਨਾ ਰਹੀਆਂ ਹਨ ।
ਇਸ ਮੌਕੇ ਤੇ ਪੰਜਾਂ ਸਾਹਿਤਕ ਜਥੇਬੰਦੀਆਂ ਵਲੋਂ ਕੱਢੀ ਗਈ ਦੁਵਰਕੀ ਵੰਡ ਕੇ ਲੋਕਾਂ ਵਿਚ ਮਾਤ ਭਾਸ਼ਾ ਪ੍ਰਤੀ ਚੇਤਨਾ ਪੈਦਾ ਕਰਨ ਦਾ ਯਤਨ ਵੀ ਕੀਤਾ ਜਾ ਰਿਹਾ ਹੈ ।ਅਜਿਹੀਆਂ ਗਤੀਵਿਧੀਆਂ ਮਾਤ ਭਾਸ਼ਾ ਨਾਲ ਸਬੰਧਤ ਜਾਗਰੂਕਤਾ ਰਾਹੀਂ ਇਕ ਲਹਿਰ ਪੈਦਾ ਕਰ ਰਹੀਆਂ ਹਨ ਜਿਸ ਦੇ ਆਉਣ ਵਾਲੇ ਸਮੇਂ ਵਿਚ ਸੁਖਾਵੇਂ ਸਿੱਟੇ ਨਿਕਲਣ ਦੀ ਪੂਰੀ ਆਸ ਹੈ ।