ਕੈਲਗਰੀ ਵਿੱਚ ਠੱਗੀ ਠੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ
Posted on:- 04-02-2015
-ਹਰਬੰਸ ਬੁੱਟਰ
ਕੈਲਗਰੀ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਸੁਣਨ ਵਿੱਚ ਆਇਆ ਹੈ ਕਿ ਘੱਟ ਰੌਣਕ ਵਾਲੇ ਜਾਂ ਸੁੰਨੀਆਂ ਪਾਰਕਿੰਗ ਅਲਾਟਾਂ ਵਿੱਚ ਠੱਗ ਲੋਕ ਘੁੰਮ ਰਹੇ ਹਨ । ਇਹ ਅਫਵਾਹਾਂ ਨਹੀਂ ਸਗੋਂ ਸੱਚ ਵੀ ਹੋ ਸਕਦਾ ਹੈ ਕਿ ਜਦੋਂ ਕੋਈ ਅਣਜਾਣ ਵਿਅਕਤੀ ਤੁਹਾਡੇ ਵੱਲ ਵੱਧਦਾ ਹੈ ਅਤੇ ਤੁਹਾਨੂੰ ਸਸਤੀ ਚੀਜ਼ ਦੀ ਪੇਸਕਸ਼ ਕਰਦਾ ਹੈ। ਫਰਜ਼ ਕਰੋ ਬਾਜ਼ਾਰ ਵਿੱਚ ਜੇਕਰ ਆਮ ਤੌਰ ‘ਤੇ 100 ਡਾਲਰ ਦਾ ਵਿਕਣ ਵਾਲਾ ਪਰਫਿਊਮ ਤੁਹਾਨੂੰ ਕੋਈ ਕਹੇ ਕਿ 10 ਡਾਲਰ ਵਿੱਚ ਲੈ ਲਵੋ ਤਾਂ ਸਮਝੋ ਕਿ ਕੋਈ ਗੜਬੜ ਹੈ। ਉਹ ਤੁਹਾਡੀ ਤਸੱਲੀ ਲਈ ਜੇਕਰ ਤੁਹਾਨੂੰ ਕਹਿੰਦਾ ਹੈ ਕਿ ਇਹ ਅਸਲੀ ਹੈ ਸੁੰਘ ਕੇ ਦੇਖ ਲਵੋ, ਜੇਕਰ ਤੁਸੀਂ ਉਸ ਦੀਆਂ ਗੱਲਾਂ ਵਿੱਚ ਆ ਗਏ ਤਾਂ ਸਮਝੋ ਤੁਸੀਂ ਲੁੱਟੇ ਗਏ।
ਜਿਸ ਵੇਲੇ ਤੁਸੀਂ ਕਿਸੇ ਅਣਜਾਣ ਵਿਅਕਤੀ ਕੋਲੋਂ ਕੋਈ ਚੀਜ਼ ਲੈਕੇ ਸੁੰਘੋਗੇ ਤਾ ਤੁਸੀਂ ਬੇਹੋਸ ਹੋ ਸਕਦੇ ਹੋ। ਉਸ ਤੋਂ ਬਾਅਦ ਉਹ ਤੁਹਾਨੂੰ ਅਗਵਾ ਵੀ ਕਰ ਸਕਦੇ ਹਨ। ਜਾਂ ਤੁਹਾਡਾ ਸਾਰਾ ਕੁੱਝ ਲੁੱਟ ਪੁੱਟ ਕੇ ਤੁਹਾਨੂੰ ਬੇਹੋਸੀ ਦੀ ਹਾਲਤ ਵਿੱਚ ਉੱਥੇ ਛੱਡਕੇ ਵੀ ਜਾ ਸਕਦੇ ਹਨ। ਅਜਿਹੀ ਘਟਨਾ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਵਾਪਰ ਸਕਦੀ ਹੈ ,ਸੋ ਅਗਰ ਕਦੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਤੁਰੰਤ ਆਪਣੇ ਨੇੜੇ ਦੀ ਪੁਲਿਸ ਨੂੰ ਸੰਪਰਕ ਕਰੋ ਤਾਂ ਕਿ ਤੁਸੀਂ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਬਣਾ ਸਕੋ।