ਮੋਦੀ ਸਰਕਾਰ ਦਾ ਭਗਵਾਂਕਰਨ ਅਤੇ ਕਿਊਬਾ ਦੇ ਮੁੱਦੇ ਵਿਚਾਰੇ ਗਏ
- ਬਲਜਿੰਦਰ ਸੰਘਾ
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਜੈਨਸਸ ਸੈਂਟਰ ਵਿੱਚ ਇਕ ਵਿਚਾਰ-ਚਰਚਾ ਕਰਵਾਈ ਗਈ। ਜਿਸ ਵਿਚ ਮੁੱਖ ਬੁਲਾਰੇ ਸੁਰਜੀਤ ਸਿੰਘ ਡੋਡ ਨੇ ਪਦਾਰਥਵਾਦ ਅਤੇ ਅਧਿਆਤਮਵਾਦ ਸਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਭਾਵੇਂ ਇਹ ਦੋਵੇਂ ਫਲਸਫੇ ਕੁਦਰਤ ਦੇ ਅਨੰਤ ਭੇਦਾਂ ਨੂੰ ਖੋਜਣ ਦੀ ਗੱਲ ਕਰਦੇ ਹਨ। ਪਰੰਤੂ ਇਹਨਾਂ ਦੀ ਖੋਜ ਦਾ ਢੰਗ ਵੱਖਰਾ-ਵੱਖਰਾ ਹੈ। ਅਧਿਆਤਮਵਾਦ ਇਹਨਾਂ ਭੇਦਾਂ ਨੂੰ ਖੋਜਦਾ ਹੋਇਆ ਸਿਰਫ ਵਿਸ਼ਵਾਸ਼ ਕਰਨ ਤੇ ਜ਼ੋਰ ਦਿੰਦਾ ਹੈ ਅਤੇ ਇਸੇ ਨਾਲ ਸਮਾਜ ਦੀ ਭਲਾਈ ਚਾਹੁੰਦਾ ਹੈ। ਪਰੰਤੂ ਇਸ ਨਾਲ ਮਨੁੱਖ ਵਿਸ਼ਵਾਸ਼ ਅਤੇ ਅੰਧਵਿਸ਼ਵਾਸ ਦੀ ਘੁੰਮਣਘੇਰੀ ਵਿਚ ਫਸ ਕੇ ਵਿਕਾਸ ਵਿਚ ਪਿਛਾਂਹ ਰਹਿ ਜਾਂਦਾ ਹੈ। ਪਰੰਤੂ ਪਦਾਰਥਵਾਦ ਕੁਦਰਤ ਦੇ ਭੇਦਾਂ ਨੂੰ ਤਰਕ ਦੇ ਅਧਾਰਰ ਤੇ ਪਰਖਦਾ ਹੋਇਆ ਹਰ ਘਟਨਾ ਦੇ ਕਾਰਨ ਨੂੰ ਸਮਝਣ ਦਾ ਯਤਨ ਕਰਦਾ ਹੈ।