- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਚੇਲਾ ਮਖਸੂਸਪੁਰ ਵਿਖੇ ਪੰਜਾਬੀ ਵਿਭਾਗ ਵਲੋਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਡਾ ਜਗਤਾਰ ਸਿੰਘ, ਸੁਖਦੇਵ ਨਡਾਲੋਂ, ਪਰਦੀਪ ਕੁਮਾਰ, ਦੀਪ ਅਰਮਾਨ, ਮੋਹਨ ਪੇਂਟਰ ਅਤੇ ਹਰਮਿੰਦਰ ਸਾਹਿਲ ਆਦਿ ਸਾਹਿੱਤਕਾਰਾਂ ਨੇ ਹਿੱਸਾ ਲਿਆ। ਉਹਨਾਂ ਆਪਣੀਆਂ ਕਵਿਤਾਵਾਂ , ਗੀਤਾਂ ਅਤੇ ਗਜ਼ਲਾਂ ਰਾਹੀਂ ਸਮਾਜਿਕ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਰੂਪਮਾਨ ਕਰਦਿਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਡਾ ਜਗਤਾਰ ਸਿੰਘ ਨੇ ਵਿਦਿਆਰਥਣਾ ਨੂੰ ਸਾਹਿਤ ਦੀਆਂ ਵੰਨਗੀਆਂ ਅਤੇ ਹੋਰ ਕੋਮਲ ਕਲਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਅੰਦਰ ਛੁਪੀ ਕਲਾ ਨੂੰ ਵਧੀਆ ਲੇਖਣੀ ਰਾਹੀਂ ਪ੍ਰਗਟ ਕਰਨ ਲਈ ਪ੍ਰੇਰਿਆ। ਇਸ ਮੌਕੇ ਪਿ੍ਰੰਸੀਪਲ ਬਲਬੀਰ ਸਿੰਘ ਗਿੱਲ, ਮੈਡਮ ਨਵਜੋਤ ਕੌਰ ਅਤੇ ਸੋਨੀਆਂ ਵਲੋਂ ਵੀ ਵਿਦਿਆਰਥਣਾਂ ਨੂੰ ਪਾਠਕ੍ਰਮ ਦੇ ਨਾਲ ਨਾਲ ਹੋਰ ਗਤੀਵਿਧੀਆਂ ਨੂੰ ਅਪਣਾਉਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਵਿਦਿਆਰਥਣਾ ਨੂੰ ਸਾਹਿਤ ਸਮੱਗਰੀ ਵੀ ਵੰਡੀ ਗਈ।