ਦਿੱਲੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਵਿਦੇਸ਼ੀ ਵਰਕਰ ਸਰਗਰਮ ਹੋਏ
Posted on:- 28-01-2015
- ਹਰਬੰਸ ਬੁੱਟਰ
ਕੈਲਗਰੀ: ਭਾਵੇਂ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਉਹ ਧਨਾਢਾਂ ਦੀ ਪਾਰਟੀ ਨਹੀਂ ਪਰ ਚੋਣਾਂ ਮੌਕੇ ਧਨ ਦੀ ਜ਼ਰੂਰਤ ਪੂਰੀ ਕਰਨ ਲਈ ਵਿਦੇਸੀਂ ਵਸਦੇ ਭਾਰਤੀਆਂ ਤੱਕ ਪਹੁੰਚ ਕੀਤੀ ਹੈ ਕਿ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੂੰ ਧਨ ਦੀ ਜ਼ਰੂਰਤ ਹੈ। ਕੈਲਗਰੀ ਦੇ ਫਾਲਕਿਨਰਿੱਜ ਕਮਿਓਨਿਟੀ ਹਾਲ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਪਾਰਟੀ ਦੀ ਮੱਦਦ ਲਈ ਫੰਡ ਕਰਨ ਲਈ ਇਕੱਠ ਸੱਦਿਆ ਗਿਆ ।ਇਸ ਇਕੱਠ ਨੂੰ ਪਟਿਆਲਾ ਤੋਂ ਐਮ ਪੀ ਡਾ: ਧਰਮਵੀਰ ਗਾਂਧੀ,ਜੋਗਿੰਦਰ ਯਾਦਵ, ਜਰਨੈਲ ਸਿੰਘ ਪੱਤਰਕਾਰ ਨੈ ਸਕਾਈਪ ਦੇ ਜ਼ਰੀਏ ਦਿੱਲੀ ਦੀ ਚੋਣ ਮੁਹਿੰਮ ਦੇ ਮੈਦਾਨ ਵਿੱਚੋਂ ਹੀ ਸੰਬੋਧਨ ਕੀਤਾ ਅਤੇ ਤਨ,ਮਨ,ਧਨ ਨਾਲ ਪਾਰਟੀ ਦੀ ਮੱਦਦ ਦੀ ਅਪੀਲ ਕੀਤੀ। ਸਥਾਨਕ ਵਰਕਰਾਂ ਵਿੱਚੋਂ ਹਰਚਰਨ ਸਿੰਘ ਪਰਹਾਰ,ਰਾਓ ਵਰਿੰਦਰ ਸਿੰਘ ਬਰਾੜ,ਅਵਤਾਰ ਸ਼ੇਰਗਿੱਲ,ਡੈਨ ਸਿੱਧੂ,ਮੱਖਣ ਬੈਂਸ,ਅਤੇ ਗਗਨ ਬੁੱਟਰ ਨੇ ਸੰਬੋਧਿਨ ਕੀਤਾ।
ਆਮ ਆਦਮੀਆਂ ਇਸ ਇਕੱਠ ਵਿੱਚ ਸਿਰਫ ਇੱਕ ਹੀ ਆਮ ਔਰਤ ਗਗਨ ਬੁੱਟਰ ਨੇ ਆਪਣੇ ਸੰਬੋਧਨੀ ਸਬਦਾਂ ਵਿੱਚ ਅੱਜ ਦੇ ਇਸ ਇਕੱਠ ਦੌਰਾਨ ਔਰਤਾਂ ਦੀ ਗਿਣਤੀ ਪ੍ਰਤੀ ਸਵਾਲ ਜਿਹਾ ਖੜਾ ਕਰ ਦਿੱਤਾ। ਗਗਨ ਬੁੱਟਰ ਦੇ ਬੋਲਾਂ ਦੀ ਇਹ ਸ਼ਬਦਾਵਲੀ ਕਿ ਭਾਵੇਂ ਅੱਜ ਦੇ ਇਕੱਠ ਵਿੱਚ ਉਹ ਇਕੱਲੀ ਹੀ ਆਈ ਹੈ ਉਸ ਨੂੰ ਆਪਣੀ ਇਸ ਹਾਜਰੀ ਉੱਪਰ ਮਾਣ ਹੈ, ਆਦਮੀਆਂ ਦਾ ਇਕੱਠ ਵੀ ਭਾਵੇਂ ਘੱਟ ਹੈ ਪਰ ਗਗਨ ਅਨੁਸਾਰ ਜੇਕਰ ਸਿਰਫ ਦੋ ਆਦਮੀ ਹੀ ਆਏ ਹੁੰਦੇ ਤਾਂ ਵੀ ਉਸ ਨੂੰ ਖੁਸ਼ੀ ਹੋਣੀ ਸੀ ਕਿ ਹੋਣੀ ਸੀ ਕਿ ਕੋਈ ਤਾਂ ਹੈ ਜੋ ਇੰਡੀਆ ਦੇ ਗਰਕਦੇ ਜਾ ਰਹੇ ਰਾਜਨੀਤਕ ਨਿਜ਼ਾਮ ਨੂੰ ਬਚਾਉਣ ਦੀ ਸੋਚਦਾ ਹੈ। ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਦੇਖਕੇ ਭਾਵੇਂ ਨਿਰਾਸਾ ਲੱਗਦੀ ਸੀ ਪਰ ਧਨ ਇਕੱਠਾ ਕਰਨ ਦੀ ਮੁਹਿਮੰ ਨੂੰ ਸਫਲ ਮੰਨਿਆ ਜਾ ਸਕਦਾ ਹੈ। ਅੱਜ ਦੇ ਇਸ ਇਕੱਠ ਲਈ ਪਾਰਟੀ ਵਰਕਰਾਂ ਸਨੀ ਖੋਸਾ,ਕੁਲਬੀਰ ਸੰਧੂ,ਮੋਹਿੰਦਰ,ਅਵੀਨੀਸ ਗੁਪਤਾ,ਡਾ: ਇਸਪਿੰਦਰ ਰਾਣੂ,ਗੁਰਪ੍ਰੀਤ ਸ਼ੇਰਗਿੱਲ,ਤੇਜੀ ਸਿੱਧੂ,ਜਗਵੰਤ ਗਿੱਲ, ਭੋਲਾ ਚੌਹਾਨ,ਹਰਜਿੰਦਰ ਬਹੋਨਾ, ਨੂਪੀ ਬੀਹਲਾ,ਰਣਜੀਤ ਹਾਂਸ,ਅਤੇ ਗੌਤਮ ਸੇਵੜਾ ਨੇ ਤਨ ਮਨ ਧਨ ਨਾਲ ਵਿਸ਼ੇਸ਼ ਯੋਗਦਾਨ ਪਾਇਆ।