ਕਾਲੇ ਕਾਨੂੰਨਾਂ ਖਿਲਾਫ਼ ਲੋਕਾਂ ਦਾ ਰੋਹ ਭਖਿਆ
Posted on:- 21-01-2015
ਬਰਨਾਲਾ : ਪੰਜਾਬ ਸਰਕਾਰ ਵੱਲੋਂ ਹੱਕੀ ਸੰਘਰਸ਼ਾਂ ਦੇ ਗਲ-ਅੰਗੂਠਾ ਦੇਣ ਦੇ ਮਕਸਦ ਨਾਲ ਪਾਸ ਕੀਤੇ ‘ ਪੰਜਾਬ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ-2014’ ਨੂੰ ਰੱਦ ਕਰਾਉਣ ਲਈ ਪੰਜਾਬ ਦੀਆਂ 42 ਜਨਤਕ ਜਮਹੂਰੀ ਜਥੇਬੰਦੀਆਂ ਅਧਾਰਤ ਉੱਸਰੇ ਕਾਲੇ ਕਾਨੰਨਾਂ ਵਿਰੋਧੀ ਸਾਂਝਾ ਮੋਰਚਾ ਪੰਜਾਬ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਬਰਨਾਲਾ ਦਾਣਾ ਮੰਡੀ ਵਿੱਚ ਇਕੱਤਰ ਹੋ ਕੇ ਬਜ਼ਾਰ ਵਿੱਚੋਂ ਰੋਸ ਮਾਰਚ ਕਰਦਿਆਂ ਸਥਾਨਕ ਕਚਹਿਰੀ ਚੌਂਕ ਵਿੱਚ ਵਿਖੇ ਵਿਸ਼ਾਲ ਧਰਨਾ ਦੇਣ ਉਪਰੰਤ ਚੱਕਾ ਜਾਮ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕਾਲੇ ਕਾਨੂੰਨਾਂ ਵਿਰੋਧ ਸਾਂਝੇ ਮੋਰਚੇ ਵਿੱਚ ਸਾਮਲ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ, ਦਰਸ਼ਨ ਉੱਗੋਕੇ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਵਜੀਦਕੇ, ਅਮਰਜੀਤ ਕੁੱਕੂ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਗੁਰਦੇਗ ਮਾਂਗੇਵਾਲ, ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਦੇ ਸੂਬਾ ਆਗੂ ਕੁਲਵੰਤ ਰਾਏ ਪੰਡੋਰੀ, ਨੌਜਵਾਨ ਭਾਰਤ ਸਭਾ ਦੇ ਨਵਕਿਰਨ ਪੱਤੀ, ਇਨਕਲਾਬੀ ਵਿਦਿਆਰਥੀ ਮੰਚ ਦੇ ਮਨਦੀਪ ਸੱਦੋਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਪ੍ਰੀਤ ਰੂੜੇਕੇ, ਪੰਜਾਬ ਕਿਸਾਨ ਯੂਨੀਅਨ ਦੇ ਪਵਿੱਤਰ ਲਾਲੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲਮਾਜ਼ਰਾ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਮਿਸਾਲ ਦੇ ਅਜਾਇਬ ਸਿੰਘ ਫੱਲੇਵਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸਿਰਮਜੀਤ ਸੇਖਾ, ਪ.ਸ.ਸ.ਫ.ਦੇ ਸੂਬਾਈ ਆਗੂ ਕਰਮਜੀਤ ਬੀਹਲਾ, ਡੈਮੋਕੇਟਿ੍ਰਕ ਇੰਪਲਾਈਜ਼ ਫ਼ਰੰਟ ਦੇ ਮਹਿਮਾ ਸਿੰਘ ਨੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਅਜਿਹੇ ਕਾਲੇ ਕਾਨੂੰਨ ਲਿਆਉਣ ਦੇ ਅਸਲ ਮਕਸਦ ਸਾਂਝੇ ਕਰਦਿਆਂ ਦੱਸਿਆ ਕਿ ਇੱਕ ਪਾਸੇ ਤਾਂ ਸਮੇਂ-ਸਮੇਂ ਰਾਜ ਕਰਨ ਵਾਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ-ਮਜਦੂਰਾਂ ਸਮੇਤ ਸੱਭੇ ਮਿਹਨਤਕਸ਼ ਤਬਕਿਆਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਜਲ-ਜੰਗਲ-ਜਮੀਨ ਸਮੇਤ ਖਣਿਜ ਪਦਾਰਥ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੇ ਕੇਂਦਰੀ ਅਤੇ ਸੂਬਾਈ ਗੱਦੀ ਉੱਪਰ ਕਾਬਜ ਸਮੇਤ ਵਿਰੋਧੀ ਧਿਰ ਹੋਣ ਦਾ ਖੇਖਣ ਕਰ ਰਹੇ ਹਾਕਮ ਸ਼ਰਮਨਾਕ ਸਮਝੌਤੇ ਕਰ ਰਹੇ ਹਨ। ਜਮੀਨਾਂ ਨੂੰ ਜਬਰੀ ਹੜੱਪਣ ਲਈ ਵਾਤਾਵਰਨ ਸਮਾਜਿਕ ਸੁਰੱਖਿਆ ਜਵਾਬਦੇਹੀ ਜਿਹੇ ਮੁਦੇ ਖਤਮ ਕਰ ਦਿੱਤੇ ਹਨ,ਕਿਰਤ ਕਾਨੂੰਨਾਂ ਨੂੰ ਮਾਲਕਾਂ ਦੇ ਹਿੱਤ ਅਨੁਸਾਰੀ ਛਾਂਗਿਆ ਤਰਾਸ਼ਿਆ ਜਾ ਰਿਹਾ ਹੈ ਨਾਲ ਹੀ ਹਿੰਦੂ ਫਾਸ਼ੀਵਾਦੀ ਏਜੰਡਾ ਜਬਰੀ ਥੋਪਿਆ ਜਾ ਰਿਹਾ ਹੈ।
ਅਜਿਹੀ ਹਾਲਤ ‘ਚ ਕਿਸਾਨਾਂ-ਮਜਦੂਰਾਂ-ਨੌਜਵਾਨਾਂ ਸਮੇਤ ਹੋਰ ਮਿਹਨਤਕਸ਼ ਤਬਕਿਆਂ ਕੋਲ ਇੱਕੋ-ਇੱਕ ਸੰਘਰਸ਼ ਦਾ ਰਸਤਾ ਬਚਦਾ ਹੈ। ਜਿਸ ਦਾ ਕੀਰਤਨ ਸੋਹਲਾ ਪੜ੍ਹਨ ਦਾ ਭਰਮ ਪਾਲਦੇ ਹਾਕਮ ਭਾਰਤੀ ਸੰਵਿਧਾਨ ਤਹਿਤ ਮਿਲੇ ਸੰਘਰਸ਼ ਕਰਨ ਦੇ ਲੰਗੜੇ ਅਧਿਕਾਰਾਂ ਉੱਪਰ ਅਜਿਹੇ ਕਾਲੇ ਕਾਨੂੰਨਾਂ ਰਾਹੀਂ ਪੰਜਾਬ ਨੂੰ ਜਾਬਰ ਪੁਲਿਸ ਰਾਜ ’ਚ ਤਬਦੀਲ ਕਰਨਾ ਲੋਚਦੇ ਹਨ। ਇਸੇ ਹੀ ਸਮੇਂ ਕੇਂਦਰ ਦੀ ਮੋਦੀ ਹਕੂਮਤ ਦੀ ਸ਼ਹਿ ’ਤੇ ਵਿਸ਼ਵ ਹਿੰਦੂ ਪ੍ਰੀਸਦ ਬਜਰੰਗ ਦਲ, ਧਰਮ ਪ੍ਰਵਰਤਣ/ਘਰ ਵਾਪਸੀ ਵਰਗੇ ਫ਼ਿਰਕਾਪ੍ਰਸਤ ਨਾਅਰੇਬਾਜ਼ੀ ਕਰਕੇ ਘੱਟ ਗਿਣਤੀਆਂ ਦੀ ਹੋਂਦ ਲਈ ਖ਼ਤਰਾ ਖੜ੍ਹਾ ਕਰ ਰਹੀਆ ਹਨ। ਜਿਸ ਨੂੰ ਪੰਜਾਬ ਦੇ ਅਣਖੀ ਅਤੇ ਮਿਹਨਤਕਸ਼ ਲੋਕ ਕਿਸੇ ਵੀ ਸੂਰਤ ’ਚ ਲਾਗੂ ਨਹੀਂ ਦੇਣਗੇ। ਹਰ ਕੁਰਬਾਨੀ ਦੇਕੇ ਸੰਘਰਸ਼ ਕਰਨ ਲਿਖਣ ਬੋਲਣ ਵਿਚਾਰਾਂ ਦੇ ਪ੍ਰਗਟਾਵੇ ਦੀ ਰਾਖੀ ਕੀਤੀ ਜਾਵੇਗੀ। ਆਗੂਆਂ ਨੇ ਸਮੂਹ ਕਿਰਤੀ ਲੋਕਾਂ ਨੂੰ 20 ਜਨਵਰੀ ਨੂੰ ਕਾਫਲੇ ਬੰਨ੍ਹ ਕੇ ਬਰਨਾਲੇ ਵਿਸ਼ਾਲ ਮੁਜਾਹਰੇ/ਟ੍ਰੈਫਿਕ ਜਾਮ ਵਿੱਚ ਪੁੱਜਣ ਦੀ ਅਪੀਲ ਕੀਤੀ। ਧਰਨੇ ਮੌਕੇ ਸਾਂਝੇ ਮੋਰਚੇ ਵੱਲੋਂ ਗਵਰਨਰ ਪੰਜਾਬ ਨੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਗੁਰਲਵਲੀਨ ਸਿੰਘ ਸਿੱਧੂ ਰਾਹੀ ਭੇਜਿਆ ਗਿਆ। ਇਸ ਮੌਕ ਬੁਲਾਰਿਆਂ ਵੱਲੋਂ ਅੱਜ ਰਾਮਪੁਰਾ ਫ਼ੁਲ ਅਤੇ ਬੁੱਢਲਾਡਾ ਵਿਖੇ ਸੰਘਰਸ਼ ਲਈ ਧਰਨੇ ਦੌਰਾਨ ਸੈਕੜੇ ਸਾਥੀਆਂ ਨੂੰ ਗਿ੍ਰਫ਼ਤਾਰ ਕਰਨ ਦੀ ਵੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਇਸ ਮੌਕੇ ਮਲਕੀਤ ਸਿੰਘ ਮਹਿਲ ਕਲਾਂ, ਜਗਰਾਜ ਸਿੰਘ ਹਰਦਾਸਪੁਰਾ, ਮਨਜੀਤ ਰਾਜ , ਖ਼ੁਸਮੰਦਰਪਾਲ, ਰਾਜੀਵ ਕੁਮਾਰ, ਬਰਿੰਦਰ ਦੀਵਾਨਾ, ਏਕਮ ਛੀਨੀਵਾਲ, ਗੁਰਦੇਵ ਸਹਿਜੜਾ, ਨਿਹਾਲ ਸਿੰਘ ਤੋਂ ਇਲਾਵਾ ਹੋਰ ਸਾਰੇ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
Surinder Singh Manguwal
B J P sarkar valon ghat gintian ly Kale kanun bna ke lokan de jamhoori haq khohe ja rhe hann ahh jo sarian empolyees unions majdoor kisan jathebandia te vidiarthi unions ekathe ho ke ehna kale kanuna virudh sangarsh kar rhe hann ik vadhia kadam hai .jina chir sarkar eh kale kanun vapis nahi laindi sangarsh jari rakhan