133 ਸਟੋਰ ਬੰਦ ਹੋਣਗੇ ਅਤੇ 18000 ਦੇ ਕਰੀਬ ਲੋਕ ਨੌਕਰੀ ਤੋਂ ਵਾਂਝੇ ਹੋਣਗੇ
- ਹਰਬੰਸ ਬੁੱਟਰ
ਕੈਲਗਰੀ : ਲਗਾਤਾਰ ਡਿੱਗ ਰਹੀਆਂ ਤੇਲ ਦੀਆਂ ਕੀਮਤਾਂ ਨੇ ਕੈਨੇਡਾ ਦੇ ਅਰਥਚਾਰੇ ਉੱਪਰ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਬੀਤੇ ਦਿਨੀ ਤੇਲ ਕੰਪਨੀਆਂ ਵੱਲੋਂ ਬੱਜਟ ਕਟੌਤੀਆਂ ਤਹਿਤ ਵਰਕਰਾਂ ਦੀ ਛਾਂਟੀ ਦੀਆਂ ਖਬਰਾਂ ਸੁਰਖੀਆਂ ਵਿੱਚ ਹਨ ਤਾਂ ਅੱਜ ਇੱਕ ਹੋਰ ਅਮਰੀਕਨ ਕੰਪਨੀ ਦੇ ਸਟੋਰ ਨੇ ਆਪਣਾ ਬੋਰੀ ਬਿਸਤਰਾ ਕਨੇਡਾ ਵਿੱਚੋਂ ਵਿਲੇਟਣ ਦਾ ਐਲਾਨ ਕਰ ਦਿੱਤਾ ਹੈ। ਹਾਲੇ ਦੋ ਕੁ ਸਾਲਾਂ ਵਿੱਚ ਹੀ ਟਾਰਗੈਟ ਕੰਪਨੀ ਨੇ ਕਨੇਡਾ ਵਿੱਚ ਚਲਦੇ ਜੇਲਰ ਨਾਂ ਦੇ ਸਾਰੇ ਸਟੋਰ ਖਰੀਦ ਲਏ ਸਨ । ਕਨੇਡੀਅਨ ਬਜ਼ਾਰ ਵਿੱਚ ਇਸ ਦੀ ਆਮਦ ਨੂੰ ਖਤਰੇ ਵੱਜੋਂ ਦੇਖਿਆ ਜਾ ਰਿਹਾ ਸੀ, ਪਰ ਟਾਰਗੈਟ ਵਾਲੇ ਕਨੇਡੀਅਨ ਗਾਹਕਾਂ ਉੱਪਰ ਆਪਣਾ ਵਧੀਆ ਪ੍ਰਭਾਵ ਨਾ ਬਣਾ ਸਕਿਆ।ਪਿਛਲੇ ਸਾਲ ਦੌਰਾਨ ਹੀ ਇਸ ਕੰਪਨੀ ਨੂੰ 1 ਬਿਲੀਅਨ ਦਾ ਘਾਟਾ ਸਹਿਣਾ ਪਿਆ। ਹੁਣ ਜਦੋਂ ਕਨੇਡਾ ਵਿਚਲੇ 133 ਸਟੋਰ ਬੰਦ ਹੋਣਗੇ ਤਾਂ ਇਸ ਨਾਲ 17,600 ਲੋਕਾਂ ਦੀ ਕੰਮ ਤੋਂ ਵੀ ਛੁੱਟੀ ਹੋ ਜਾਵੇਗੀ।