ਜਲੰਧਰ ਦੇ ਰੋਹਿਤ ਭਾਟੀਆ ਦਾ ਕਰਨਾਟਕ ’ਚ ਗਿਆਨਓਧਅ ਸਾਹਿਤ ਭੂਸ਼ਣ 2014 ਨਾਲ ਸਨਮਾਨ
Posted on:- 07-01-2015
ਜਲੰਧਰ: ਕਰਨਾਟਕ ਦੇ ਬੇਲਗਾਉਂਮ ਸ਼ਹਿਰ ਦੀ ਗਿਆਨਓਧਅ ਸਾਹਿਤ ਸੰਸਥਾਂ ਵੱਲੋਂ ਰਾਸ਼ਟਰੀ ਪੱਧਰ ਦਾ ਕਾਵਿ ਸਕੰਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰਤ ਭਰ ’ਚੋਂ 112 ਸਾਹਿਤਕਾਰਾਂ ਨੇ ਆਪਣੀ ਕਲਮ ਦੇ ਜੋਹਰ ਦਿਖਾਉਂਦਿਆਂ ਸਮਾਜ ਦੇ ਅੱਡ-ਅੱਡ ਵਿਸ਼ਿਆਂ ’ਤੇ ਆਪਣੀ ਕਲਮ ਰਾਹੀਂ ਵਿਚਾਰ ਪੇਸ਼ ਕੀਤੇ। ਜਿਸ ਵਿਚ ਰਾਜ ਪੰਜਾਬ ਜਲੰਧਰ ਦੇ 26 ਸਾਲ ਦੇ ਨੌਜਵਾਨ ਰੋਹਿਤ ਭਾਟੀਆ ਵੱਲੋਂ ਸੰਪੂਰਣ ਕਾਵਿ ਸੰਕਲਨ ਵਿਚ ਪੰਜਾਬ ਦੇ ਇਕਲੌਤੇ ਸ਼ਾਇਰ ਦਾ ਮੁਕਾਮ ਹਾਸਿਲ ਕੀਤਾ । ਜਿਸ ਨੂੰ ਗਿਆਨਓਧਅ ਸਾਹਿਤ ਸੰਸਥਾ ਵੱਲੋਂ ਗਿਆਨਓਧਅ ਸਾਹਿਤ ਭੂਸ਼ਣ 2014 ਦੇ ਸਨਮਾਨ ਨਾਲ ਨਵਾਜਿਆ ਗਿਆ।
ਸੰਸਥਾਂ ਦੇ ਪ੍ਰਧਾਨ ’ਤੇ ਸੰਪਾਦਕ ਸ਼੍ਰੀ ਡਾ.ਸੁਨੀਲ ਕੁਮਾਰ ਪਰੀਟ ਨੇ ਦੱਸਿਆ ਕਿ ਸ਼੍ਰੀ ਰੋਹਿਤ ਭਾਟੀਆਂ ਨੂੰ ਉਸਦੀ ਸਮਾਜ ਪ੍ਰਤੀ ਕਾਰਗੁਜ਼ਾਰੀ ’ਤੇ ਏਕਤਾ ਅਖੰਡਤਾ ਨੂੰ ਕਾਯਮ ਰੱਖਣ ਸਬੰਧਤ ਸ਼ਲਾਘਾਯੋਗ ਕਿੱਤੇ ਕਰਨ ਲਈ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।