Thu, 21 November 2024
Your Visitor Number :-   7256259
SuhisaverSuhisaver Suhisaver

'ਹੁਣ' ਦੇ ਮੁੱਖ ਸੰਪਾਦਕ ਅਵਤਾਰ ਜੰਡਿਆਲਵੀ ਨਹੀਂ ਰਹੇ

Posted on:- 21-08-2012

suhisaver

'ਹੁਣ' ਰਸਾਲੇ ਦੇ ਮੁੱਖ ਸੰਪਾਦਕ ਅਤੇ ਉੱਘੇ ਸ਼ਾਇਰ ਅਵਤਾਰ ਜੰਡਿਆਲਵੀ ਹਮੇਸ਼ਾ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਦੇਹਾਂਤ ਬੀਤੀ ਰਾਤ ਲੰਡਨ ਦੇ ਹਸਪਤਾਲ ਵਿੱਚ ਹੋਇਆ। 75 ਵਰ੍ਹਿਆਂ ਦੇ ਸ੍ਰੀ ਜੰਡਿਆਲਵੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਉਨ੍ਹਾਂ ਦਾ ਜਨਮ 1937 ਵਿੱਚ ਪਿੰਡ ਜੰਡਿਆਲਾ (ਜ਼ਿਲ੍ਹਾ ਜਲੰਧਰ) ਵਿੱਚ ਹੋਇਆ। ਉਹ 70ਵਿਆਂ ਵਿੱਚ ਲੰਡਨ ਜਾ ਕੇ ਵਸ ਗਏ ਸਨ। ਉਹ ਪੰਜਾਬ ਵਿੱਚ ਰਹਿੰਦਿਆਂ ਅਧਿਆਪਨ ਖੇਤਰ ਨਾਲ ਜੁੜੇ ਸਨ।

ਉਨ੍ਹਾਂ ਇੱਕ ਵਾਰਤਕ ਪੁਸਤਕ 'ਲੰਡਨ ਦੀਆਂ ਰੰਗ ਰੌਸ਼ਨੀਆਂ’ ਅਤੇ ਤਿੰਨ ਕਾਵਿ ਪੁਸਤਕਾਂ 'ਕੱਪਰ ਛੱਲਾ', 'ਮੇਰੇ ਪਰਤ ਆਉਣ ਤਕ', 'ਅਸੀਂ ਕਾਲੇ ਲੋਕ ਸਦੀਂਦੇ' ਸਾਹਿਤ ਜਗਤ ਦੀ ਝੋਲੀ ਪਾਈਆਂ। 'ਹੁਣ' ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਉਨ੍ਹਾਂ 'ਹੁਣ' ਰਸਾਲਾ ਜੂਨ, 2005 ਵਿੱਚ ਸ਼ੁਰੂ ਕੀਤਾ। ਇਹ ਮਹਿਜ਼ ਰਸਾਲਾ ਹੀ ਨਹੀਂ ਬਲਕਿ ਉਨ੍ਹਾਂ ਦਾ ਸੁਪਨਾ ਸੀ, ਜੋ ਉਨ੍ਹਾਂ ਦੇ ਬਾਅਦ ਵੀ ਜਾਰੀ ਰਹੇਗਾ।

'ਹੁਣ' ਦਾ ਤਾਜ਼ਾ 22ਵਾਂ ਅੰਕ ਵੀ ਅਵਤਾਰ ਜੰਡਿਆਲਵੀ ਹੋਰਾਂ ਦੀ ਦੇਖ-ਰੇਖ ਵਿੱਚ ਹੀ ਤਿਆਰ ਹੋਇਆ ਜੋ ਇਸ ਵਕਤ ਛਪਾਈ ਅਧੀਨ ਪ੍ਰੈੱਸ ਵਿੱਚ ਹੈ। ਉਹ ਆਪਣੇ ਪਿੱਛੇ ਪਤਨੀ ਸਵਰਨਜੀਤ ਕੌਰ, ਪੁੱਤਰ ਸਵੇਰ ਜੌਹਲ ਤੇ ਧੀ ਪ੍ਰਭਾਤ ਜੌਹਲ ਛੱਡ ਗਏ ਹਨ।

ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਦੇਵ ਸੜਕਨਾਮਾ, ਜਨਰਲ ਸਕੱਤਰ ਤਲਵਿੰਦਰ ਸਿੰਘ, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਡਾ. ਦੀਪਕ ਮਨਮੋਹਨ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ, ਗੁਰਭਜਨ ਗਿੱਲ, ਜਨਰਲ ਸਕੱਤਰ ਸੁਖਦੇਵ ਸਿਰਸਾ, ਪੰਜਾਬੀ ਸਾਹਿਤ ਸਭਾ ਦਿੱਲੀ ਦੇ ਪ੍ਰਧਾਨ ਗੁਲਜ਼ਾਰ ਸਿੰਘ ਸੰਧੂ, ਪੰਜਾਬੀ ਅਕਾਦਮੀ (ਦਿੱਲੀ ਸਰਕਾਰ) ਦੇ ਸਕੱਤਰ ਡਾ. ਰਵੇਲ ਸਿੰਘ, ਪੱਤਰਕਾਰੀ ਵਿਭਾਗ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੇ ਮੁਖੀ ਨਵਜੀਤ ਜੌਹਲ ਨੇ ਕਿਹਾ ਕਿ ਅਵਤਾਰ ਜੰਡਿਆਲਵੀ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

Comments

channi sandhu

w8 a sad news

channi sandhu

Punjabi sahit nu bhut vadda Ghata

Parminder Singh Shonkey

So Sad :(

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ