ਪੰਜਾਬੀ ਸੱਥ ਵੈਨਕੂਵਰ ਵੱਲੋਂ ਮੰਗਾ ਬਾਸੀ ਦਾ ਸਨਮਾਨ
Posted on:- 20-08-2012
ਪੰਜਾਬੀ ਸੱਥ ਵੈਨਕੂਵਰ ਵੱਲੋਂ ਪ੍ਰਸਿੱਧ ਪਰਵਾਸੀ ਪੰਜਾਬੀ ਸ਼ਾਇਰ ਮੰਗਾ ਬਾਸੀ ਨੂੰ ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ। ਉਹਨਾਂ ਨੂੰ ਇਹ ਸਨਮਾਨ ਪੰਜਾਬੀ ਸਾਹਿਤ, ਸੱਭਿਆਚਾਰ ਤੇ ਜ਼ੁਬਾਨ ਨੂੰ ਪ੍ਰਫੁਲਿਤ ਕਰਨ ਹਿੱਤ ਦਿੱਤਾ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਪਿੰਡ ਬੀੜ-ਬੰਸੀਆਂ ਦੇ ਜਨਮੇ ਮੰਗਾ ਬਾਸੀ ਲੰਮੇ ਅਰਸੇ ਤੋਂ ਕੈਨੇਡਾ ਰਹਿ ਰਹੇ ਹਨ। ਹੁਣ ਤੱਕ ਉਹ ਪੰਜਾਬੀ ਜ਼ੁਬਾਨ ਦੀ ਝੋਲੀ ਪੰਜ ਕਿਤਾਬਾਂ ਪਾ ਚੁੱਕੇ ਹਨ। ਜਿਨ੍ਹਾਂ `ਚੋਂ ਕੁਝ ਹਿੰਦੀ ਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁਕੀਆਂ ਹਨ।
ਪੰਜਾਬੀ ਸੱਥਾਂ ਦੇ ਰੂਹ-ਏ-ਰਵਾਂ ਡਾ. ਨਿਰਮਲ ਸਿੰਘ ਲਾਂਬੜਾ ਨੇ ਇਹ ਜਾਣਕਾਰੀ ਦਿੰਦੇ ਕਿਹਾ ਕਿ ਮੰਗਾ ਬਾਸੀ ਨੂੰ ਇਹ ਸਨਮਾਨ 21 ਅਗਸਤ ਨੂੰ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਦੇਣਗੇ ਤੇ ਉਹਨਾਂ ਬਾਰੇ ਪਰਚਾ ਸੁਪ੍ਰਸਿਧ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਪੜ੍ਹਨਗੇ।
ਇਸ ਤੋਂ ਇਲਾਵਾ 21 ਅਗਸਤ ਵਾਲੇ ਸਨਮਾਨ ਸਮਾਰੋਹ ਵਿੱਚ ਪ੍ਰਸਿੱਧ ਪਰਵਾਸੀ ਲੇਖਿਕਾ ਪਰਮਿੰਦਰ ਸਵੈਚ, ਢਾਡੀ ਕੇਵਲ ਸਿੰਘ ਨਿਰਦੋਸ਼, ਸੁਖਵਿੰਦਰ ਕੌਰ ਰੰਧਾਵਾ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ।