ਕਾਂਗਰਸ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਵਾਉਣਾ : ਬਾਜਵਾ
Posted on:- 26-11-2014
ਮੱਖੂ : ਪੰਜਾਬ
ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿੱਚ ਨਸ਼ਿਆਂ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ
ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਫਸਦੀ ਜਾ ਰਹੀ ਹੈ। ਇਹ ਵਿਚਾਰ ਪੰਜਾਬ
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੱਖੂ ਵਿਖੇ ਰੋਜ਼ ਗਾਰਡਨ
ਪੈਲਸ ਵਿੱਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ
ਕਹੇ।
ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਕਿਸਾਨ ਅਤੇ
ਮਜ਼ਦੂਰ ਸੈਲ ਕਾਂਗਰਸ ਪੰਜਾਬ, ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ ਆੜਤੀਆਂ ਐਸੋਸੀਏਸ਼ਨ
ਪੰਜਾਬ, ਚਮਕੋਰ ਸਿੰਘ ਢੀਂਡਸਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ, ਕੁਲਬੀਰ
ਸਿੰਘ ਜ਼ੀਰਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ, ਮਹਿੰਦਰ ਮਦਾਨ ਪ੍ਰਧਾਨ
ਕਾਂਗਰਸ ਕਮੇਟੀ ਬਲਾਕ ਮਖੂ ਹਾਜ਼ਰ ਸਨ।
ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ
ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਉਦੇਸ਼ਾਂ ਪੰਜਾਬ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ
ਕਰਵਾਉਣਾ ਹੈ। ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਹਰ ਕਦਮ ਚੁੱਕਿਆ ਜਾਵੇਗਾ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਇਕ ਮੁੱਠ ਹੈ ਅਤੇ ਆਉਣ
ਵਾਲੀਆਂ ਨਗਰ ਨਿਗਮ ਚੋਣਾਂ ਦੀਆਂ ਕਾਂਗਰਸ ਪਾਰਟੀ ਦੇ ਨਿਸ਼ਾਨ 'ਤੇ ਇਕਮੁੱਠ ਹੋ ਕੇ ਲੜੀਆਂ
ਜਾਣਗੀਆਂ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਡਾ ਠਾਠਾਂ ਮਾਰਦਾ ਇਕੱਠ ਸਾਬਤ ਕਰ
ਰਿਹਾ ਹੈ ਕਿ ਪੰਜਾਬ ਦੇ ਲੋਕ ਹੁਣ ਅਕਾਲੀ- ਭਾਜਪਾ ਸਰਕਾਰ ਤੋਂ ਪੂਰੀ ਤਰ੍ਹਾਂ ਦੁੱਖੀ ਹੋ
ਚੁੱਕੇ ਹਨ ਅਤੇ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ।
ਪ੍ਰਤਾਪ ਸਿੰਘ ਸਿੰਘ
ਬਾਜਵਾ ਨੇ ਵਰਕਰਾਂ ਨੂੰ ਇਕ ਮੁੱਠ ਹੋਣ ਲਈ ਪ੍ਰੇਰਿਆ ਅਤੇ ਬਾਅਦ ਵਿੱਚ ਵਰਕਰਾਂ ਦੀਆਂ
ਦੁੱਖ ਤਕਲੀਫਾਂ ਸੁਣੀਆਂ। ਇਸ ਮੌਕੇ ਜਥੇ. ਇੰਦਰਜੀਤ ਸਿੰਘ ਜ਼ੀਰਾ ਨੇ ਸੰਬੋਧਨ ਕਰਦਿਆਂ
ਕਿਹਾ ਕਿ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਅਤੇ ਮਜ਼ਦੂਰ ਪੂਰੀ ਤਰ੍ਹਾਂ
ਦਬਦਾ ਜਾ ਰਿਹਾ ਹੈ। ਕਿਸਾਨ ਕਰਜ਼ੇ ਦੀ ਮਾਰ ਹੇਠ ਆ ਰਿਹਾ ਹੈ ਅਤੇ ਖੁਦਕੁਸ਼ੀਆਂ ਕਰਨ ਲਈ
ਮਜਬੂਰ ਹੋ ਰਿਹਾ ਹੈ ਅਤੇ ਮਜ਼ਦੂਰ ਨੂੰ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਬਣਾਉਣਾ
ਮੁਸ਼ਕਲ ਹੋਈ ਪਈ ਹੈ।
ਇਸ ਮੌਕੇ ਵਿਜੇ ਕਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ
ਅਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦਾ ਭੁਗਤਣ ਦੇਰੀ ਨਾਲ ਦੇਣ ਕਰਕੇ ਪੰਜਾਬ ਸਰਕਾਰ
ਨੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਟ ਦੀਆਂ ਸ਼ਰੇਆਮ ਧੱਜੀਆਂ ਉੱਡਾਈਆ ਗਈਆ। ਪੰਜਾਬ ਦੇ
ਆੜਤੀਆਂ ਦਾ ਹੁਣ ਤੱਕ 3500 ਕਰੋੜ ਦੇ ਕਰੀਬ ਏਜੰਸੀਆਂ ਵੱਲ ਬਕਾਇਆ ਖੜਾ ਹੈ। ਕੇਂਦਰ ਅਤੇ
ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਖਾਦ ਲੈਣ
ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬੀਬੀ ਜਗਦਰਸ਼ਨ ਕੋਰ,
ਕੁਲਬੀਰ ਸਿੰਘ ਜ਼ੀਰਾ ਅਤੇ ਚਮਕੋਰ ਸਿੰਘ ਨੇ ਵੀ ਸੰਬੋਧਨ ਕੀਤਾ। ਆਖਿਰ ਵਿੱਚ ਕਾਂਗਰਸ
ਕਮੇਟੀ ਬਲਾਕ ਮਖੂ ਦੇ ਪ੍ਰਧਾਨ ਮਹਿੰਦਰ ਮਦਾਨ ਵੱਲੋਂ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ
ਬਾਜਵਾ, ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਮਹਿਲ
ਸਿੰਘ ਸੰਧੂ, ਰੂਪ ਲਾਲ ਮਦਾਨ, ਗੁਰਮੇਜ ਸਿੰਘ ਬਾਹਰਵਾਲੀ ਕਾਂਗਰਸੀ ਆਗੂ, ਨਵੀਨ ਗਰੋਵਰ,
ਰਾਜੂ ਕੰਧਾਰੀ, ਸੰਜੀਵ ਮਾਨਕਟਾਲਾ, ਗੁਰਬਚਨ ਸਿੰਘ ਵਰਿਆ, ਹਰਦੀਪ ਸਿੰਘ ਸ਼ੀਹਾਪਾੜੀ, ਡਾ:
ਸਤੀਸ਼ ਠੁਕਰਾਲ, ਹਰਭਜਨ ਸਿੰਘ ਸਭਰਾਂ, ਰੂਪ ਲਾਲ ਮਦਾਨ, ਰੋਸ਼ਨ ਲਾਲ ਮੱਲਾਂਵਾਲਾ, ਜਰਨੈਲ
ਸਿੰਘ, ਜੋਗਾ ਸਿੰਘ, ਬਲਜੀਤ ਸਿੰਘ ਫੇਮੀਵਾਲਾ, ਡਾ: ਰਸ਼ਪਾਲ ਸਿੰਘ ਜ਼ੀਰਾ ਅਤੇ ਹੋਰ ਬਹੁਤ
ਸਾਰੇ ਕਾਂਗਰਸੀ ਵਰਕਰ ਹਾਜਰ ਸਨ।