28 ਨਵੰਬਰ ਦੀ ਲੁਧਿਆਣਾ ਰੈਲੀ ਪੰਜਾਬ ਅੰਦਰ ਰਾਜਨੀਤਿਕ ਬਦਲ ਪੇਸ਼ ਕਰੇਗੀ : ਕਾ. ਵਿਰਦੀ
Posted on:- 25-11-2014
ਪ੍ਰਵੀਨ ਸਿੰਘ/ ਸੰਗਰੂਰ : ਚਮਕ
ਭਵਨ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਪੀਆਈ (ਐਮ) ਦੇ ਸੂਬਾ ਸਕੱਤਰ
ਕਾ. ਚਰਨ ਸਿੰਘ ਵਿਰਦੀ ਨੇ ਦੱਸਿਆ ਕਿ ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ 28 ਨਵੰਬਰ ਨੂੰ
ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਰੈਲੀ ਪੰਜਾਬ ਅੰਦਰ ਰਾਜਨੀਤਿਕ ਤਬਦੀਲੀ ਦੇ ਸੰਕੇਤ
ਦੇਵੇਗੀ। ਕਾ. ਵਿਰਦੀ ਨੇ ਕਿਹਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੀਤੀਆਂ ਦੇ ਅਧਾਰ
ਤੇ ਇੱਕ ਦੂਸਰੇ ਦੀਆਂ ਪੂਰਕ ਹਨ। ਭਾਰਤੀ ਜਨਤਾ ਪਾਰਟੀ ਜੋ ਨੀਤੀਆਂ ਤੇਜੀ ਨਾਲ ਦੇਸ਼ ਅੰਦਰ
ਲਾਗੂ ਕਰਨ ਜਾ ਰਹੀ ਹੈ।
ਉਨ੍ਹਾਂ ਨੀਤੀਆਂ ਵਾਰੇ ਕਾਂਗਰਸ, ਪਾਰਟੀ ਦੇ ਆਗੂ ਕਹਿੰਦੇ ਹਨ ਕਿ
ਇਨ੍ਹਾਂ ਨੇ ਸਾਡੀਆਂ ਨੀਤੀਆਂ ਚੋਰੀ ਕਰ ਲਈਆਂ। ਇਸ ਤਰ੍ਹਾਂ ਇਹ ਇੱਕ ਦੂਸਰੇ ਨੂੰ ਭੰਡ ਵੀ
ਨਹੀਂ ਸਕਣਗੀਆਂ। ਕਾ. ਵਿਰਦੀ ਨੇ ਕਿਹਾ ਕਿ ਇਸ ਵੱਡੀ ਰੈਲੀ ਵਿੱਚ ਪੰਜਾਬ ਦੇ ਕੋਨੇ
ਕੋਨੇ ਤੋਂ ਵਰਕਰ ਪਹੁੰਚਣਗੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਸਕੱਤਰੇਤ ਦੀ
ਮੀਟਿੰਗ ਜਿਸ ਦੀ ਪ੍ਰਧਾਨਗੀ ਕਾ. ਕਾਲੀਚਰਨ ਕੌਸ਼ਿਕ ਨੇ ਕੀਤੀ, ਉਸ ਵਿੱਚ ਵੀ 28 ਦੀ ਰੈਲੀ
ਦੀ ਤਿਆਰੀ ਦੀ ਸਮੀਖਿਆ ਕੀਤੀ ਗਈ। ਇਸ ਉਪਰੰਤ ਕਾ. ਵਿਰਦੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ
ਨੇੜੇ ਦਾ ਜ਼ਿਲ੍ਹਾ ਹੈ ਤੇ ਇੱਥੇ ਪਾਰਟੀ ਦੇ ਆਗੂ ਤੇ ਵਰਕਰ ਵੀ ਜੁਝਾਰੂ ਹਨ। ਉਨ੍ਹਾਂ
ਦੱਸਿਆ ਕਿ ਜ਼ਿਲ੍ਹਾ ਸੰਗਰੂਰ ਤੋਂ 2500 ਤੋਂ ਵੱਧ ਵਰਕਰ ਇਸ ਰੈਲੀ ਵਿਚ ਸ਼ਾਮਲ ਹੋਣਗੇ ।
ਉਨ੍ਹਾਂ ਕਿਹਾ ਕਿ ਇਹ ਰੈਲੀ ਲੋਕਾਂ ਦੇ ਹੱਕਾਂ ਲਈ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ
ਕਿ ਇਸ ਰੈਲੀ ਵਿਚ ਚਾਰ ਖੱਬੇ ਪੱਖੀ ਪਾਰਟੀਆਂ ਦੇ ਵਰਕਰ ਸ਼ਮੂਲੀਅਤ ਕਰਨਗੇ । ਉਨ੍ਹਾਂ ਇਹ
ਵੀ ਦੱਸਿਆ ਕਿ ਮੁੱਖ ਤੌਰ 'ਤੇ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਕਾਲਾ ਕਾਨੂੰਨ ਰੱਦ
ਕਰਾਉਣ, ਸ਼ਹਿਰੀ ਜਾਇਦਾਦ 'ਤੇ ਲਾਇਆ ਪ੍ਰਾਪਰਟੀ ਟੈਕਸ ਖਤਮ ਕਰਨ, ਮਹਿੰਗਾਈ ਤੇ ਰੋਕ ਲਗਾਉਣ
ਤੇ ਜਨਤਕ ਵੰਡ ਪ੍ਰਨਾਲੀ ਨੂੰ ਮਜਬੂਤ ਕਰਾਉਣ, ਮਾਫੀਆ ਗਤੀਵਿਧੀਆਂ ਤੇ ਰੋਕ ਲਗਾਉਣ,
ਇਸਤਰੀਆਂ ਤੇ ਹੋਰ ਰਹੇ ਅਤਿਆਚਾਰਾਂ ਨੂੰ ਰੋਕਣ, ਵਰਕਰਾਂ ਦੀ ਘੱਟੋ ਘੱਟ ਤਨਖਾਹ 15 ਹਜਾਰ
ਦੇਣਾ, ਬੁਢਾਪਾ ਤੇ ਵਿਧਵਾ ਪੈਨਸਨ ਵਿਚ ਵਾਅਦਾ ਕਰਨ ਸਮੇਤ ਹੋਰ ਵੀ ਮੰਗਾਂ ਬੇਘਰਿਆ ਲਈ
ਮਕਾਨ, ਬੇਰੁਜਗਾਰਾਂ ਲਈ ਨੌਕਰੀ , ਸਵਾਮੀਨਾਥਨ ਦੀਆਂ ਸਿਫਰਾਸਾਂ ਮੁਤਾਬਿਤ ਜਿਣਸਾਂ ਦੇ
ਭਾਅ ਦੇਣਾ , ਸਿਹਤ ਤੇ ਵਿਦਿਆ ਸਭ ਲਈ ਸਸਤੀ ਤੇ ਲਾਜਮੀ ਕਰਨ ਆਦਿ । ਉਹਨਾਂ ਕਿਹਾ ਕਿ ਇਸ
ਰੈਲੀ ਨਾਲ ਸਰਕਾਰ ਦੀ ਜੜ੍ਹਾ ਹਿੱਲ ਜਾਣਗੀਆਂ ਤੇ ਪੰਜਾਬ ਅੰਦਰ ਨਵਾ ਰਾਜਨੀਤਿਕ ਬਦਲ ਪੇਸ
ਕੀਤਾ ਜਾ ਸਕੇਗਾ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ
ਸਖਤ ਐਕਸਨ ਕੀਤਾ ਜਾਵੇਗਾ । ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲਾ੍ਹ ਸਕੱਤਰ ਤੇ ਸੂਬਾ
ਸਕੱਤਰੇਤ ਮੈਂਬਰ ਕਾ ਬੰਤ ਸਿੰਘ ਨਮੋਲ, ਸੂਬਾ ਸਕੱਤਰੇਤ ਮੈਂਬਰ ਕਾ ਭੂਪ ਚੰਦ ਚੰਨੋ, ਕਾ.
ਕਾਲੀ ਚਰਨ ਕੌਸਿਕ , ਕਾ. ਦੇਵਰਾਜ ਵਰਮਾ, ਕਾ ਜਰਨੈਲ ਜਨਾਲ ਤੇ ਭਰਪੂਰ ਸਿੰਘ ਦੁੱਗਾਂ ਵੀ
ਹਾਜਰ ਸਨ।