ਪੰਜਾਬ ਐਗਰੋ ਦੇ ਗੋਦਾਮਾਂ 'ਚ ਲੱਗੀ ਅੱਗ ਨਾਲ 4 ਹਜ਼ਾਰ ਕੁਇੰਟਲ ਕਣਕ ਸੜ ਕੇ ਸੁਆਹ
Posted on:- 21-11-2014
ਭਿੱਖੀਵਿੰਡ : ਪਿੰਡ
ਮਾੜੀ ਸਮਰਾ ਨੇੜੇ ਬਣੇ ਪੰਜਾਬ ਐਗਰੋ ਦੇ ਗੋਦਾਮਾਂ ਵਿੱਚ ਅੱਜ ਤੜਕੇ ਅੱਗ ਲੱਗ ਗਈ, ਜਿਸ
ਨਾਲ 1,64,599 ਤੋੜੇ ਜੋ ਬੀਤੇ ਕਈ ਵਰ੍ਹਿਆਂ ਤੋਂ ਪਏ ਸਨ, ਇਨ੍ਹਾਂ ਵਿੱਚੋਂ ਅੱਗ ਨਾਲ
ਕਰੀਬ 4 ਹਜ਼ਾਰ ਕੁਇੰਟਲ ਕਣਕ ਸੜ ਕੇ ਰਾਖ਼ ਹੋ ਗਈ।
ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ
ਦੀਆਂ ਗੱਡੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਨਾਲ ਬਾਕੀ ਕਣਕ ਸੜਨੋਂ ਬਚਾਅ ਲਈ ਗਈ। ਮੌਕੇ
'ਤੇ ਪਹੁੰਚੇ ਪੰਜਾਬ ਐਗਰੋ ਦੇ ਡੀਐਮਓ ਨਿਰਮਲ ਸਿੰਘ ਬਰਾੜ ਨੇ ਦੱਸਿਆ ਕਿ ਮੈਨੂੰ ਅੱਜ
ਮਹਿਕਮੇ ਵੱਲੋਂ ਸਵੇਰੇ ਚਾਰ ਵਜੇ ਦੇ ਦਰਮਿਆਨ ਜਾਣਕਾਰੀ ਮਿਲੀ ਕਿ ਖੇਮਕਰਨ ਰੋਡ ਪਿੰਡ
ਮਾੜੀ ਸਮਰਾ ਨੇੜੇ ਬਣੇ ਗੋਦਾਮ ਵਿੱਚ ਅੱਜ ਤੜਕੇ ਲੱਗੀ ਅਚਾਨਕ ਅੱਗ ਨਾਲ 4000 ਹਜ਼ਾਰ
ਕੁਇੰਟਲ ਕਣਕ ਸੜਕੇ ਰਾਖ ਹੋ ਗਈ। ਡੀਐਮਓ ਬਰਾੜ ਨੇ ਦੱਸਿਆ ਕਿ ਮਹਿਕਮੇ ਦੇ ਕਰਮਚਾਰੀਆਂ,
ਪੁਲਿਸ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਕੀਤੀ ਤੁਰੰਤ ਕਾਰਵਾਈ ਦੇ
ਸਦਕਾ ਬਾਕੀ ਕਣਕ ਸੜਨੋਂ ਬਚ ਗਈ। ਡੀਐਮਓ ਨੇ ਦੱਸਿਆ ਕਿ ਅੱਗ ਲੱਗਣ ਦੀ ਰਿਪੋਰਟ ਦੇ ਦਿੱਤੀ
ਗਈ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ। ਪੰਜਾਬ ਐਗਰੋ ਦੇ ਪੁਲਿਸ
ਇੰਚਾਰਜ ਤੇ ਕਮੇਟੀ ਮੈਂਬਰ ਕਾਸ਼ੀ ਰਾਮ, ਹੈਲਪਰ ਬਲਵੰਤ ਸਿੰਘ, ਚੌਕੀਦਾਰ ਪ੍ਰਮਜੀਤ ਸਿੰਘ,
ਬਲਕਾਰ ਸਿੰਘ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਲਾਜ਼ਮ ਐਚ ਮਲਕੀਤ ਸਿੰਘ, ਐਚਸੀ ਲਖਵੰਦਰ
ਸਿੰਘ, ਧਨਵੰਤ ਸਿਘੰ ਐਚਜੀ, ਪੁਸ਼ਪਿੰਦਰ ਸਿੰਘ, ਐਸਐਚਓ ਜਸਪਾਲ ਸਿੰਘ ਆਪਣੇ ਸਾਥੀਆਂ ਸਮੇਤ
ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਮੰਗਵਾਈ।